01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਸੁਤੰਤਰਤਾ ਸੈਨਾਨੀ ਸਦਨ ਨੂੰ ਬੰਦ ਕਰਨ ਦੇ ਫ਼ੈਸਲੇ ਦੀ ਨਿੰਦਾ-ਇਕੋਲਾਹਾ

ਅਜੀਤ ਡੈਸਕ 02-09-2025
ਖੰਨਾ, 1 ਸਤੰਬਰ (ਹਰਜਿੰਦਰ ਸਿੰਘ ਲਾਲ)- ਰੈਵੋਲਿਊਸ਼ਨਰੀ ਸੋਸ਼ਲਿਸਟ ਪਾਰਟੀ ਪੰਜਾਬ ਨੇ ਕੇਂਦਰ ਸਰਕਾਰ ਵੱਲੋਂ ਸੁਤੰਤਰਤਾ ਸੈਨਾਨੀ ਸਦਨ ਨੂੰ ਬੰਦ ਕਰਨ ਦੇ ਫ਼ੈਸਲੇ ਦੀ ਨਿੰਦਾ ਕੀਤੀ ਹੈ | ਇਹ ਸਦਨ ਗੋਲ ਡਾਕਖ਼ਾਨੇ ਦੇ ਕੋਲ, ਰਾਮ ਮਨੋਹਰ ਲੋਹੀਆ ਹਸਪਤਾਲ ਦੇ ਨੇੜੇ ਸਥਿਤ ਸੀ | ਇੱਥੇ ਆਜ਼ਾਦੀ ਘੁਲਾਟੀਆ ਦੇ ਪਰਿਵਾਰ ਇਲਾਜ ਕਰਵਾਉਣ ਲਈ ਆ ਕਿ ਠਹਿਰਦੇ ਸਨ ਅਤੇ ਇੱਥੋਂ ਆਪਣੀਆਂ ਸਮੱਸਿਆਵਾਂ ਦਾ ਹੱਲ ਲੱਭਣ ਲਈ ਆਸਾਨੀ ਨਾਲ ਮੰਤਰਾਲੇ ਦੇ ਦਫ਼ਤਰ ਤੱਕ ਪਹੁੰਚ ਸਕਦੇ ਸਨ | ਦੁੱਖ ਦੀ ਗੱਲ ਹੈ ਕਿ ਹਰ ਦੋ ਸਾਲਾਂ ਲਈ ਬਣਦੀ ਐਮੀਨੇਟ ਕਮੇਟੀ ਜੋ ਸੁਤੰਤਰਤਾ ਸੈਨਾਨੀਆਂ ਦੀਆਂ ਸਮੱਸਿਆਵਾਂ ਤੇ ਕਲਿਆਣ ਲਈ ਬਣਾਈ ਜਾਂਦੀ ਸੀ, ਉਸ ਨੂੰ ਵੀ ਮੌਜੂਦਾ ਸਰਕਾਰ ਨੇ ਖ਼ਤਮ ਕਰ ਦਿੱਤਾ ਹੈ | ਇਹ ਗੱਲ ਕਰਨੈਲ ਸਿੰਘ ਇਕੋਲਾਹਾ ਸੂਬਾ ਸਕੱਤਰ, ਆਰ. ਐਸ. ਪੀ. ਪੰਜਾਬ ਨੇ ਕਹੀ | ਉਨ੍ਹਾਂ ਕਿਹਾ ਕਿ ਜਿਨ੍ਹਾਂ ਮਹਾਨ ਦੇਸ਼ ਭਗਤਾਂ ਨੇ ਦੇਸ਼ ਨੂੰ ਆਜ਼ਾਦੀ ਦਿਵਾਈ, ਅੱਜ ਉਨ੍ਹਾਂ ਦੇ ਪਰਿਵਾਰਾਂ ਲਈ ਰਾਜਧਾਨੀ ਦਿੱਲੀ ਵਿਚ ਇੱਕ ਆਮ ਦਫ਼ਤਰ ਵੀ ਉਪਲਬਧ ਨਹੀਂ | ਸਰਕਾਰ ਦੀ ਨੈਤਿਕ ਜ਼ਿੰਮੇਵਾਰੀ ਹੈ ਕਿ ਉਨ੍ਹਾਂ ਦੇ ਪਰਿਵਾਰਾਂ ਦੀ ਇੱਜ਼ਤ ਤੇ ਸੁਰੱਖਿਆ ਯਕੀਨੀ ਬਣਾਏ | ਆਰ. ਐਸ. ਪੀ. ਨੇ ਸਰਕਾਰ ਕੋਲ ਮੰਗ ਕੀਤੀ ਕਿ ਸੁਤੰਤਰਤਾ ਸੈਨਾਨੀ ਸਦਨ ਨੂੰ ਤੁਰੰਤ ਮੁੜ ਚਾਲੂ ਕੀਤਾ ਜਾਵੇ |
ਪਿਛਲੀ ਖ਼ਬਰ ਸਤਲੁਜ ਦਰਿਆ 'ਚ ਪਾਣੀ ਦਾ ਪੱਧਰ 1.25 ਲੱਖ ਕਿਊਸਿਕ ਪੁੱਜਾ ਅਗਲੀ ਖ਼ਬਰ ਏ. ਪੀ. ਜੱਲ੍ਹਾ ਨੂੰ ਸੂਬਾ ਮੀਤ ਪ੍ਰਧਾਨ ਬਣਾਉਣਾ ਸ਼ਲਾਘਾਯੋਗ ਫ਼ੈਸਲਾ: ਕੂਹਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।