24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਐਸ. ਜੀ. ਪੀ. ਸੀ. ਵਲੋਂ ਧੁੱਸੀ ਬੰਨ੍ਹ 'ਤੇ ਲੰਗਰ ਸੇਵਾ ਜਾਰੀ <br/>

ਅਜੀਤ ਡੈਸਕ 03-09-2025
ਮਾਛੀਵਾੜਾ ਸਾਹਿਬ, 2 ਸਤੰਬਰ (ਰਾਜਦੀਪ ਸਿੰਘ ਅਲਬੇਲਾ)-ਇਤਿਹਾਸਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਮਾਛੀਵਾੜਾ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਿਰਦੇਸ਼ਾਂ 'ਤੇ ਹੜ੍ਹਾਂ ਦੇ ਮੱਦੇਨਜ਼ਰ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ 'ਤੇ ਲੰਗਰ ਦੀ ਸੇਵਾ ਜਾਰੀ ਹੈ | ਗੁਰੂ ਘਰ ਦੇ ਮੈਨੇਜਰ ਜਸਵੀਰ ਸਿੰਘ ਮੰਗਲੀ ਅਤੇ ਕਥਾਵਾਚਕ ਬਚਿੱਤਰ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਨਿਰਦੇਸ਼ ਹਨ ਕਿ ਹੜ੍ਹਾਂ ਦੌਰਾਨ ਜਿੱਥੇ ਕਿਤੇ ਵੀ ਲੰਗਰ ਦੀ ਲੋੜ ਹੈ ਤਾਂ ਉੱਥੇ ਤੁਰੰਤ ਮੁਹੱਈਆ ਕਰਵਾਇਆ ਜਾਵੇ | ਉਨ੍ਹਾਂ ਕਿਹਾ ਕਿ ਪਿੰਡ ਧੁੱਲੇਵਾਲ ਦੇ ਧੁੱਸੀ ਬੰਨ੍ਹ ਵਿਖੇ ਰਾਹਤ ਕਾਰਜਾਂ ਵਿਚ ਜੁਟੇ ਮਜ਼ਦੂਰਾਂ ਆਦਿ ਲਈ ਲੰਗਰ ਵਰਤਾਇਆ ਜਾ ਰਿਹਾ ਹੈ | ਇਸ ਤੋਂ ਇਲਾਵਾ ਹੋਰ ਵੀ ਜਿੱਥੇ ਕਿਤੇ ਜ਼ਰੂਰਤ ਪੈਂਦੀ ਹੈ ਤਾਂ ਸੇਵਾਦਾਰ ਪਹੁੰਚ ਰਹੇ ਹਨ | ਮੈਨੇਜਰ ਜਸਵੀਰ ਸਿੰਘ ਮੰਗਲੀ ਨੇ ਕਿਹਾ ਕਿ ਜੇਕਰ ਕੋਈ ਪਿੰਡ ਹੜ੍ਹਾਂ ਵਰਗੀ ਮਾਰ ਝੇਲ ਰਿਹਾ ਹੈ ਤਾਂ ਉਹ ਗੁਰਦੁਆਰਾ ਸਾਹਿਬ ਵਿਖੇ ਸੰਪਰਕ ਕਰ ਸਕਦਾ ਹੈ |

ਪਿਛਲੀ ਖ਼ਬਰ ਗਰਾਮ ਪੰਚਾਇਤ ਗੁੱਜਰਵਾਲ ਨੇ ਡਰੇਨ ਦੇ ਪੁਲਾਂ ਦੀ ਸਫ਼ਾਈ ਦਾ ਕੰਮ ਆਰੰਭਿਆ <br/> ਅਗਲੀ ਖ਼ਬਰ ਦੀ ਰੌਣੀ ਕੋਆਪ੍ਰੇਟਿਵ ਸੁਸਾਇਟੀ ਦੀਆਂ ਚੋਣਾਂ 'ਚੋਂ ਜਿੱਤੇ ਮੈਂਬਰਾਂ ਨੂੰ ਗਰੇਵਾਲ ਨੇ ਦਿੱਤਾ ਅਸ਼ੀਰਵਾਦ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।