30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ਲਗਾਤਾਰ ਦਸਵੇਂ ਦਿਨ ਧਰਨਾ ਜਾਰੀ

ਅਜੀਤ ਡੈਸਕ 22-09-2025
ਮਾਛੀਵਾੜਾ ਸਾਹਿਬ, 21 ਸਤੰਬਰ (ਰਾਜਦੀਪ ਸਿੰਘ ਅਲਬੇਲਾ)-ਸਥਾਨਕ ਬੀ. ਡੀ. ਪੀ. ਓ. ਦਫ਼ਤਰ ਅੱਗੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ਲਗਾਤਾਰ ਦਸਵੇਂ ਦਿਨ ਧਰਨਾ ਜਾਰੀ ਰਿਹਾ¢ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਗਿਆਸਪੁਰਾ ਤੇ ਬਲਾਕ ਪ੍ਰਧਾਨ ਗੁਰਜੀਤ ਸਿੰਘ ਗੜ੍ਹੀ ਤਰਖਾਣਾ ਨੇ ਦੱਸਿਆ ਕਿ ਇਹ ਧਰਨਾ ਨਾਜਾਇਜ਼ ਕਬਜ਼ੇ ਅਤੇ ਵੱਖ-ਵੱਖ ਪਿੰਡਾਂ ਦੇ ਮੁੱਦਿਆਂ ਨੂੰ ਲੈ ਕੇ ਲਗਾਇਆ ਗਿਆ ਹੈ | ਜਿਸ ਲਈ ਕਈ ਵਾਰ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗਾਂ ਵੀ ਕੀਤੀਆਂ ਗਈਆਂ ਜੋ ਕਿ ਬੇਨਤੀਜਾ ਰਹੀਆਂ ¢ ਉਨ੍ਹਾਂ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੇ ਮਸਲੇ ਹੱਲ ਨਹੀਂ ਹੁੰਦੇ, ਉਦੋਂ ਤੱਕ ਧਰਨਾ ਨਿਰਵਿਘਨ ਜਾਰੀ ਰਹੇਗਾ¢ ਇਸ ਧਰਨੇ 'ਚ ਲਗਾਤਾਰ ਬਲਾਕ ਕਾਂਗਰਸ ਪ੍ਰਧਾਨ ਪਰਮਿੰਦਰ ਤਿਵਾੜੀ ਵੀ ਹਾਜ਼ਰੀ ਲਗਵਾ ਰਹੇ ਹਨ¢ ਬਲਾਕ ਪ੍ਰਧਾਨ ਤਿਵਾੜੀ ਨੇ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕਿਸਾਨ ਯੂਨੀਅਨ ਦੀਆਂ ਮੰਗਾਂ ਵੱਲ ਧਿਆਨ ਦਿੰਦਿਆਂ ਇਸ ਨੂੰ ਪ੍ਰਵਾਨ ਕਰਨਾ ਚਾਹੀਦਾ ਹੈ¢ ਇਸ ਮੌਕੇ ਸਵਰਨ ਸਿੰਘ ਹੇੜੀਆਂ, ਦਰਸ਼ਨ ਸਿੰਘ ਰੋਹਲੇ, ਮੋਹਣ ਸਿੰਘ, ਹਰਬੰਸ ਸਿੰਘ ਖੀਰਨੀਆਂ, ਲਵਪ੍ਰੀਤ ਸਿੰਘ ਮੁੰਡੀਆਂ ਖ਼ੁਰਦ, ਪਰਮਿੰਦਰ ਸਿੰਘ ਮੁੰਡੀਆਂ, ਹਨੀ ਮੁੰਡੀਆਂ, ਕਰਨ ਸਿੰਘ ਉੱਪਲਾਂ, ਸੋਨੀ ਖੀਰਨੀਆਂ, ਜਗਜੀਤ ਸਿੰਘ ਚਹਿਲਾਂ, ਰਮਨਾ ਘੁਲਾਲ, ਦਲਬਾਰਾ ਸਿੰਘ ਹੇੜੀਆਂ, ਮੇਜਰ ਸਿੰਘ ਸਹਿਜੋ ਮਾਜਰਾ, ਜਗਜੀਤ ਸਿੰਘ, ਸੰਦੀਪ ਸਿੰਘ ਖੀਰਨੀਆਂ, ਸੋਹਣ ਸਿੰਘ ਸਹਿਜੋ ਮਾਜਰਾ, ਜਸਵੰਤ ਸਿੰਘ, ਹਰਬੰਤ ਸਿੰਘ ਹੇੜੀਆਂ, ਮਨਪ੍ਰੀਤ ਸਿੰਘ ਘੁਲਾਲ, ਯੁਵਰਾਜ ਸਿੰਘ ਹੇੜੀਆਂ, ਬਲਵਿੰਦਰ ਸਿੰਘ ਮੁਸ਼ਕਾਬਾਦ, ਸੰਦੀਪ ਸਿੰਘ, ਕੁਲਦੀਪ ਸਿੰਘ, ਬਲਵੀਰ ਸਿੰਘ ਹੇੜੀਆਂ, ਰਜਿੰਦਰ ਸਿੰਘ, ਸਤਵੀਰ ਸਿੰਘ, ਸੇਵਕ ਸਿੰਘ ਗੜ੍ਹੀ ਤਰਖਾਣਾ, ਜਗਪਾਲ ਸਿੰਘ, ਜਸ਼ਨਦੀਪ ਸਿੰਘ, ਗੁਰਬੰਤ ਸਿੰਘ, ਲਖਵੀਰ ਸਿੰਘ ਬਾਲਿਓਾ, ਹਰਮੀਤ ਸਿੰਘ ਸਹਿਜੋ ਮਾਜਰਾ, ਨੇਤਰ ਸਿੰਘ ਉਟਾਲਾਂ, ਮੇਜਰ ਸਿੰਘ, ਬੱਬਰ ਸਿੰਘ, ਬਿੱਕਰ ਸਿੰਘ ਹਾਜ਼ਰ ਸਨ¢
ਪਿਛਲੀ ਖ਼ਬਰ ਕੁੱਟਮਾਰ ਕਰਨ ਤਹਿਤ 6 ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ 'ਆਪ' ਆਗੂ ਸ਼ਿੰਦਾ ਲਹਿਰਾ ਦੇ ਘਰ 'ਤੇ ਅਣਪਛਾਤਿਆਂ ਨੇ ਚਲਾਈਆਂ ਗੋਲੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।