28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਐੱਸ. ਸੀ./ਬੀ. ਸੀ. ਅਧਿਆਪਕ ਯੂਨੀ. ਪੰਜਾਬ ਦੀ ਸਿੱਖਿਆ ਸਕੱਤਰ ਨਾਲ ਮੀਟਿੰਗ • ਅਨੇਕਾਂ ਸੁਹਿਰਦ ਮਸਲੇ ਵਿਚਾਰੇ

ਅਜੀਤ ਡੈਸਕ 22-09-2025
ਮਲੌਦ, 20 ਸਤੰਬਰ (ਸਹਾਰਨ ਮਾਜਰਾ)- ਐਸ. ਸੀ./ਬੀ. ਸੀ. ਅਧਿਆਪਕ ਯੂਨੀਅਨ ਪੰਜਾਬ ਦੀ ਮੀਟਿੰਗ ਸੂਬਾ ਪ੍ਰਧਾਨ ਕਰਿਸ਼ਨ ਸਿੰਘ ਦੁੱਗਾਂ ਦੀ ਅਗਵਾਈ 'ਚ ਸਿੱਖਿਆ ਸਕੱਤਰ ਪੰਜਾਬ ਅਨਿੰਦਤਾ ਮਿੱਤਰਾ ਨਾਲ ਹੋਈ | ਸੂਬਾ ਸਕੱਤਰ ਜਨਰਲ ਬਲਵਿੰਦਰ ਸਿੰਘ ਲਤਾਲਾ ਨੇ ਜਾਰੀ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ ਮੀਟਿੰਗ 'ਚ ਅਧਿਆਪਕਾਂ ਤੇ ਵਿਦਿਆਰਥੀਆਂ ਦੇ ਮਸਲਿਆਂ ਵਿਚਾਰਨ ਉਪਰੰਤ ਸੂਬਾ ਪ੍ਰਧਾਨ ਨੇ ਲੈਕਚਰਾਰ ਕਾਡਰ 21/8/2025 ਦੀ ਸੀਨੀਅਰਤਾ ਸੂਚੀ ਬਾਰੇ ਤਰਕ ਤੇ ਤੱਥਾਂ ਸਮੇਤ ਗੱਲ ਰੱਖੀ | ਜਿਸ 'ਤੇ ਜਲਦੀ ਨਿੱਜੀ ਸੁਣਵਾਈ ਕਰਕੇ ਸੀਨੀਆਰਤਾ ਨੂੰ ਅੰਤਿਮ ਰੂਪ ਦੇਣ ਉਪਰੰਤ ਹੀ ਪਿ੍ੰਸੀਪਲਾਂ ਦੀਆਂ ਤਰੱਕੀਆਂ ਕਰਨ ਦਾ ਭਰੋਸਾ ਦਿੱਤਾ | ਸੂਬਾ ਜਨਰਲ ਸਕੱਤਰ ਲਛਮਣ ਨਬੀਪੁਰ ਨੇ ਸਾਰੇ ਕੇਡਰਾਂ ਦੇ ਸਿੱਧੀ ਭਰਤੀ ਤੇ ਤਰੱਕੀ ਦੇ ਰੋਸਟਰ ਰਜਿਸਟਰਾਂ ਵਿੱਚ ਨਿਯਮਾਂ ਦੇ ਉਲਟ ਜਾ ਕੇ ਜਾਣ ਬੁੱਝ ਕੇ ਗ਼ਲਤੀਆਂ ਕਰਨ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਜ਼ਿੰਮੇਵਾਰੀ ਨਿਰਧਾਰਿਤ ਕਰਨ ਦੀ ਮੰਗ ਉਠਾਈ | ਸਿੱਖਿਆ ਸਕੱਤਰ ਨੇ ਈਟੀਟੀ, ਐਚ. ਟੀ., ਸੀ. ਐਚ. ਟੀ ਤੋਂ ਮਾਸਟਰ ਕਾਡਰ ਦੇ ਰੋਸਟਰ ਰਜਿਸਟਰਾਂ ਦੀ ਜਾਂਚ ਕਰਕੇ ਬਣਦਾ ਇਨਸਾਫ਼ ਦੇਣ ਦਾ ਵਾਅਦਾ ਕੀਤਾ | ਸੀ. ਮੀਤ ਪ੍ਰਧਾਨ ਪਰਵਿੰਦਰ ਭਾਰਤੀ ਦੇ ਸੀ. ਡਬਲਿਊ ਪੀ. 10675 ਦੇ ਫ਼ੈਸਲੇ ਅਨੁਸਾਰ 2364, 5994 ਭਰਤੀ ਰਿਵਿਊ ਕਰਨ ਬਾਰੇ ਪੱਖ ਤੇ ਸਕੱਤਰ ਨੇ ਬੈਕਲਾਗ ਅਸਾਮੀਆਂ 'ਤੇ ਰਹਿ ਗਏ ਐਸ. ਸੀ ਉਮੀਦਵਾਰਾਂ ਨੂੰ ਐਡਜਸਟ ਕਰਨ ਲਈ ਕਿਹਾ | ਗੁਰਪ੍ਰੀਤ ਸਿੰਘ ਗੁਰੂ ਵਿੱਤ ਸਕੱਤਰ ਦੇ 1843 ਆਫ਼ 2019 ਤੇ ਓ. ਡੀ. ਐਲ ਕੇਸ ਸੰਬੰਧੀ ਸਕੱਤਰ ਵਲੋਂ ਸੁਪਰੀਮ ਕੋਰਟ 'ਚ ਸਟੇਅ ਬਾਰੇ ਜਾਣਕਾਰੀ ਦਿੱਤੀ ਗਈ |
ਪਿਛਲੀ ਖ਼ਬਰ ਵਰਲਡ ਫ਼ੋਟੋਗਰਾਫੀ ਦਿਵਸ ਮਨਾਇਆ ਅਗਲੀ ਖ਼ਬਰ ਸਿੱਖ ਸੰਗਤਾਂ ਨੂੰ ਨਨਕਾਣਾ ਸਾਹਿਬ ਜਾਣ ਤੋਂ ਰੋਕਣ ਦਾ ਫ਼ੈਸਲਾ ਮੰਦਭਾਗਾ- ਪ੍ਰੋ. ਬੀਜਾ, ਯਾਦੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।