ਪਾਇਲ, 15 ਅਕਤੂਬਰ (ਰਜਿੰਦਰ ਸਿੰਘ ਨਿਜ਼ਾਮਪੁਰ)-ਸਥਾਨਕ ਗੁਰਦੁਆਰਾ ਕਲਗ਼ੀਧਰ ਸਾਹਿਬ ਮੇਨ ਬਾਜ਼ਾਰ ਪਾਇਲ ਦੀ ਪ੍ਰਬੰਧਕ ਕਮੇਟੀ ਅਤੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ 12 ਲੱਖ ਰੁਪਏ ਦੀ ਰਾਸ਼ੀ ਹੜ੍ਹ ਪੀੜਤਾਂ ਦੀ ਮਦਦ ਲਈ ਭੇਜੀ ਗਈ ਹੈ | ਜਿਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਕਲਗ਼ੀਧਰ ਸਾਹਿਬ ਦੇ ਖ਼ਜ਼ਾਨਚੀ ਕੁਲਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਪਾਇਲ ਸ਼ਹਿਰ ਦੀ ਸੰਗਤ ਸੰਗਤ ਨੇ ਵੱਡਾ ਸਹਿਯੋਗ ਦਿੰਦਿਆਂ 12 ਲੱਖ ਦੇ ਕਰੀਬ ਰਾਸ਼ੀ ਹੜ੍ਹ ਪੀੜਤਾਂ ਦੀ ਮਦਦ ਲਈ ਦਿੱਤੀ ਹੈ | ਇਹ ਰਾਸ਼ੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾ ਕੇ ਲੋੜਵੰਦ ਲੋਕਾਂ ਅਤੇ ਕਿਸਾਨਾਂ ਨੂੰ ਦਿੱਤੀ ਗਈ ਹੈ, ਜਿਸ ਵਿਚ 300 ਦੇ ਕਰੀਬ ਡੀ.ਏ.ਪੀ. ਖਾਦ ਦੇ ਥੈਲੇ ਪਿੰਡ ਹਰੜ ਕਲਾ ਤਹਿਸੀਲ ਅਜਨਾਲਾ ਦੇ ਕਿਸਾਨਾਂ ਨੂੰ ਦਿੱਤਾ ਗਿਆ ਹੈ ਅਤੇ ਹੜ੍ਹਾਂ ਦੇ ਪ੍ਰਭਾਵ ਨਾਲ ਟੁੱਟੇ ਪੁਲ ਧੁੱਸੀ ਬੰਨ੍ਹ ਆਦਿ ਬਣਾ ਰਹੇ ਕਾਰ ਸੇਵਾ ਵਾਲੇ ਜਥਿਆਂ ਨੂੰ 8 ਲੱਖ ਦੇ ਕਰੀਬ ਡੀਜ਼ਲ ਅਤੇ ਹੋਰ ਸਾਮਾਨ ਲਈ ਸਹਾਇਤਾ ਭੇਟ ਕੀਤੀ ਗਈ ਹੈ | ਇਸ ਮੌਕੇ ਖ਼ਜ਼ਾਨਚੀ ਕੁਲਵਿੰਦਰ ਸਿੰਘ ਵਲੋਂ ਪਾਇਲ ਸ਼ਹਿਰ ਦੀ ਸੰਗਤ ਦਾ ਹੜ੍ਹ ਪੀੜਤਾਂ ਲਈ ਦਿੱਤੀ ਗਈ ਵਿੱਤੀ ਸਹਾਇਤਾ 'ਚ ਆਪਣਾ ਯੋਗਦਾਨ ਪਾਉਣ ਧੰਨਵਾਦ ਕੀਤਾ ਗਿਆ |