29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2025

ਆੜ੍ਹਤੀ ਐਸੋ. ਨੇ ਕਿਸਾਨਾਂ, ਆੜ੍ਹਤੀਆਂ, ਸ਼ੈਲਰ ਮਾਲਕਾਂ ਦੀ ਚੜ੍ਹਦੀ ਕਲਾ ਲਈ ਪਾਠ ਕਰਵਾਇਆ

ਅਜੀਤ ਡੈਸਕ 16-10-2025
ਅਹਿਮਦਗੜ੍ਹ, 15 ਅਕਤੂਬਰ (ਰਵਿੰਦਰ ਪੁਰੀ)-ਆੜ੍ਹਤੀ ਐਸੋ. ਅਹਿਮਦਗੜ੍ਹ ਵਲੋਂ ਝੋਨੇ ਦੇ ਸੀਜ਼ਨ ਦੀ ਸ਼ੁਰੂਆਤ ਮੌਕੇ ਨਵੀਂ ਦਾਣਾ ਮੰਡੀ ਵਿਖੇ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ¢ ਸਮੂਹ ਆੜ੍ਹਤੀਆਂ, ਕਿਸਾਨਾਂ, ਸ਼ੈਲਰ ਮਾਲਕਾਂ ਅਤੇ ਮੰਡੀ ਮਜ਼ਦੂਰਾਂ ਦੀ ਚੜ੍ਹਦੀ ਕਲਾ ਲਈ ਕਰਵਾਏ ਗਏ ਸਮਾਰੋਹ ਦੌਰਾਨ ਇਕੱਠੇ ਹੋਏ ਪਤਵੰਤੇ ਲੋਕਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਗੇ ਨਤਮਸਤਕ ਹੋ ਕੇ ਅਰਦਾਸ ਕੀਤੀ¢ ਇਸ ਮੌਕੇ ਹਲਕਾ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਵਿਸ਼ੇਸ਼ ਮਹਿਮਾਨ ਸਨ¢ ਜਿਨ੍ਹਾਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਬੜਾ ਸ਼ਾਨਦਾਰ ਉੱਦਮ ਆੜ੍ਹਤੀ ਐਸੋ. ਵਲੋਂ ਕੀਤਾ ਗਿਆ ਅਤੇ ਜੋ ਆਪਾਂ ਸਾਰਿਆਂ ਰਲ ਕੇ ਅਰਦਾਸ ਕੀਤੀ ਹੈ, ਉਹ ਸਫਲ ਹੋਵੇਗੀ¢ ਇਸ ਮੌਕੇ ਉਨ੍ਹਾਂ ਆੜ੍ਹਤੀ, ਸ਼ੈਲਰ ਮਾਲਕਾ, ਕਿਸਾਨਾਂ ਤੇ ਮਜ਼ਦੂਰਾਂ ਨੂੰ ਭਰੋਸਾ ਦਿੱਤਾ ਕਿ ਝੋਨੇ ਦੀ ਖ਼ਰੀਦ ਸਬੰਧੀ ਕਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ¢ ਆੜ੍ਹਤੀ ਐਸੋ. ਦੇ ਪ੍ਰਧਾਨ ਮਨੋਜ ਸ਼ਰਮਾ ਅਤੇ ਚੇਅਰਮੈਨ ਬਲਦੇਵ ਮਲੌਦੀਏ ਦੀ ਨਿਗਰਾਨੀ ਹੇਠ ਹੋਏ ਸਮਾਗਮ ਵਿਚ ਵਿਸ਼ੇਸ਼ ਕਰ ਕੇ ਸੰਤ ਰਤਨ ਗਿਰੀ ਤੋਤਾ ਪੁਰੀ, ਚੇਅਰਮੈਨ ਕਮਲਜੀਤ ਸਿੰਘ ਉੱਭੀ, ਪ੍ਰਧਾਨ ਵਿੱਕੀ ਸ਼ਰਮਾ, ਸਾਬਕਾ ਪ੍ਰਧਾਨ ਰਵਿੰਦਰ ਪੁਰੀ, ਟਰੱਕ ਯੂਨੀਅਨ ਪ੍ਰਧਾਨ ਮਨਿੰਦਰਪਾਲ ਸਿੰਘ, ਰਾਈਸ ਮਿਲਰਜ਼ ਐਸੋ. ਦੇ ਪ੍ਰਧਾਨ ਸ਼ੇਰੂ ਝਨੇਰੀਆ, ਰਿਸ਼ੂ ਗੋਇਲ, ਕਰਨ ਕਰੀਰ, ਸਾਬਕਾ ਚੇਅਰਮੈਨ ਨਰੇਸ਼ ਭੁੱਟਾ, ਆਤਮਾ ਭੁੱਟਾ, ਸਰਬਜੀਤ ਸਿੰਘ ਛਪਾਰ, ਰਵਿੰਦਰ ਲਤਾਲਾ, ਜਗਦੇਵ ਬੋਪਾਰਾਏ, ਜਰਨੈਲ ਸਿੰਘ ਕਟਾਹਰੀ, ਬਾਬਾ ਸੁਖਦੇਵ ਸਿੰਘ, ਰੋਮਲ ਢੰਡ, ਸੀਬੂ ਕੰਗਣਵਾਲ, ਸੰਜੇ ਮਿੱਤਲ, ਰਾਜਿੰਦਰ ਸਿੰਘ ਲਤਾਲਾ, ਪੀ. ਏ. ਅਵੀਜੀਤ ਸਿੰਘ, ਪ੍ਰਧਾਨ ਤਰਲੋਚਨ ਸਿੰਘ ਚਾਪੜਾ, ਜਸਵੰਤ ਸਿੰਘ ਗੋਗਾ, ਰਾਜਿੰਦਰ ਰਾਜੜ, ਸੋਨੀ ਸੋਲੰਕੀ, ਦੀਪੂ ਘਲੋਟੀ, ਕੇਵਲ ਧੋਲਮਾਜਰਾ, ਅਸ਼ੀਸ਼ ਗੋਪੀ, ਮੋਹਿਤ ਸ਼ਰਮਾ ਆਦਿ ਹਾਜ਼ਰ ਸਨ¢
ਪਿਛਲੀ ਖ਼ਬਰ ਜੀਵਨ ਨੂੰ ਬਚਾਉਣ ਸੰਬੰਧੀ ਜਾਗਰੂਕਤਾ ਦੇਣ ਲਈ ਸੈਮੀਨਾਰ ਅਗਲੀ ਖ਼ਬਰ ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ 'ਚ ਸੁੰਦਰ ਲਿਖਾਈ ਮੁਕਾਬਲੇ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।