ਮਾਛੀਵਾੜਾ ਸਾਹਿਬ, 15 ਅਕਤੂਬਰ (ਰਾਜਦੀਪ ਸਿੰਘ ਅਲਬੇਲਾ)-ਮਾਛੀਵਾੜਾ ਦੇ ਦਿੱਲੀ ਪਬਲਿਕ ਸਕੂਲ ਕਿੰਡਰਗਾਰਟਨ ਵਿਖੇ ਦੀਵਾਲੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ, ਜਿਸ ਵਿਚ ਵਿਦਿਆਰਥੀਆਂ ਨੇ ਆਪਣੇ ਮਾਪਿਆਂ ਸਮੇਤ ਭਾਗ ਲਿਆ¢ ਸਕੂਲ ਦੇ ਨਰਸਰੀ ਤੇ ਪ੍ਰੈਪ ਦੇ ਵਿਦਿਆਰਥੀਆਂ ਨੇ 'ਬੀ ਵੋਕਲ ਫ਼ਾਰ ਲੋਕਲ' 'ਤੇ ਮਨਮੋਹਕ ਪੇਸ਼ਕਾਰੀ ਦਿੱਤੀ¢ ਛੋਟੇ ਬੱਚਿਆਂ ਨੇ ਮਾਛੀਵਾੜਾ ਦੇ ਲੋਕਾਂ ਨੂੰ ਵਾਤਾਵਰਨ ਅਨੁਕੂਲ ਦੀਵਾਲੀ ਮਨਾਉਣ ਲਈ ਪ੍ਰੇਰਿਤ ਕੀਤਾ¢ ਨਰਸਰੀ ਤੋਂ ਪਹਿਲਾਂ ਦੇ ਵਿਦਿਆਰਥੀਆਂ ਨੇ ਦੀਵਾਲੀ ਥੀਮ ਵਾਲੇ ਗੀਤ 'ਤੇ ਮਨਮੋਹਕ ਨਾਚ ਕਰ ਤਿਉਹਾਰੀ ਮਾਹੌਲ ਨੂੰ ਵਧਾਇਆ¢ ਮਾਪਿਆਂ ਅਤੇ ਬੱਚਿਆਂ ਨੇ ਰੰਗੋਲੀ ਬਣਾਉਣ, ਦੀਵੇ, ਕਾਰਡ ਬਣਾਉਣ ਅਤੇ ਸਜਾਵਟੀ ਵਸਤੂਆਂ ਸਮੇਤ ਕਈ ਤਰ੍ਹਾਂ ਦੀਆਂ ਗਤੀਵਿਧੀਆਂ 'ਚ ਹਿੱਸਾ ਲਿਆ¢ ਡੀ. ਪੀ. ਐੱਸ. ਕੇ. ਜੀ. ਮਾਛੀਵਾੜਾ ਵਿਚ ਮਨਾਈ ਦੀਵਾਲੀ ਦੌਰਾਨ ਖ਼ੁਸ਼ੀ ਨਾਲ ਰਚਨਾਤਮਿਕਤਾ ਦਾ ਇੱਕ ਸ਼ਾਨਦਾਰ ਮਿਸ਼ਰਣ ਦੇਖਣ ਨੂੰ ਮਿਲਿਆ¢ ਸਕੂਲ ਚੇਅਰਮੈਨ ਡੀ. ਐੱਸ. ਬੈਂਸ ਨੇ ਇਸ ਦੀਵਾਲੀ ਸਮਾਗਮ ਦੌਰਾਨ ਬੱਚਿਆਂ ਦੇ ਯਤਨਾਂ ਦੀ ਸਰਾਹਨਾ ਕਰਦਿਆਂ ਸਾਰਿਆਂ ਨੂੰ ਸੁਰੱਖਿਅਤ ਦੀਵਾਲੀ ਮਨਾਉਣ ਦੀ ਅਪੀਲ ਕੀਤੀ¢