29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2025

ਚੰਡੀਗੜ੍ਹ ਰੋਸ ਮਾਰਚ 'ਚ ਪਾਇਲ ਤਹਿਸੀਲ ਦੇ ਪੈਨਸ਼ਨਰ ਸ਼ਮੂਲੀਅਤ ਕਰਨਗੇ- ਪ੍ਰਧਾਨ ਮੇਜਰ ਸਿੰਘ

ਅਜੀਤ ਡੈਸਕ 16-10-2025
ਪਾਇਲ, 15 ਅਕਤੂਬਰ (ਰਜਿੰਦਰ ਸਿੰਘ, ਨਿਜ਼ਾਮਪੁਰ)- ਪੰਜਾਬ ਸਰਕਾਰ ਪੈਨਸ਼ਨਰਜ਼ ਯੂਨੀਅਨ ਤਹਿਸੀਲ ਪਾਇਲ ਦੇ ਪ੍ਰਧਾਨ ਸੇਵਾ ਮੁਕਤ ਪਿ੍ੰਸੀਪਲ ਮੇਜਰ ਸਿੰਘ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਕੱਲ੍ਹ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਇਮਾਰਤ ਪਾਸ ਲਾਲ ਬੱਤੀ ਚੌਂਕ ਦੇ ਨੇੜੇ ਪੁੱਡਾ ਇਮਾਰਤ ਦੇ ਸਾਹਮਣੇ ਪੈਨਸ਼ਨਰਾਂ ਵੱਲੋਂ ਕੀਤੇ ਜਾਣ ਵਾਲੇ ਰੋਸ ਮਾਰਚ ਵਿੱਚ ਪਾਇਲ ਤਹਿਸੀਲ ਦੇ ਪੈਨਸ਼ਨਰ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨਗੇ | ਉਨ੍ਹਾਂ ਅੱਗੇ ਦੱਸਿਆ ਕਿ, ਸਰਕਾਰ ਵੱਲੋਂ ਛੇਵੇਂ ਤਨਖ਼ਾਹ ਕਮਿਸ਼ਨ ਦੁਆਰਾ ਸਿਫ਼ਾਰਸ਼ ਕੀਤੇ ਗਏ | ਪੈਨਸ਼ਨ ਸੋਧਣ ਦੇ 2.59 ਦੇ ਫੈਕਟਰ ਨੂੰ ਅਜੇ ਤੱਕ ਲਾਗੂ ਨਹੀਂ ਕੀਤਾ ਗਿਆ, ਉੱਤੇ ਨਾ ਹੀ ਨੋਸ਼ਨਲ ਫ਼ਾਰਮੂਲੇ ਅਨੁਸਾਰ ਪੈਨਸ਼ਨਾਂ ਦੀ ਸੋਧ ਕੀਤੀ ਗਈ ਹੈ | ਜਦਕਿ ਤਨਖ਼ਾਹ ਕਮਿਸ਼ਨ ਦੀਆ ਸਿਫ਼ਾਰਸ਼ਾਂ ਮਿਤੀ 01-01-2016 ਤੋਂ ਲਾਗੂ ਕੀਤੀਆਂ ਗਈਆਂ ਹਨ | ਜਿਹੜੀਆਂ ਪੈਨਸ਼ਨਾਂ ਦੀ ਸੋਧ ਕੀਤੀ ਗਈ ਹੈ, ਉਹ 113% ਡੀ. ਏ. +15% ਵਾਧਾ ਕਰਕੇ ਮਿਤੀ 30-06-2015 ਤੱਕ ਦਾ ਡੀ. ਏ ਪਾ ਕੇ ਕੀਤੀ ਗਈ ਹੈ ਜਦ ਕਿ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਅਨੁਸਾਰ 125% ਡੀ. ਏ +15% ਵਾਧਾ ਕਰਕੇ ਮਿਤੀ 1-1-2016 ਤੋਂ ਕੀਤੀ ਜਾਣੀ ਸੀ | ਤਨਖ਼ਾਹ ਕਮਿਸ਼ਨ ਦੀਆ ਸਿਫ਼ਾਰਸ਼ਾਂ ਨੂੰ ਪੰਜਾਬ ਮੰਤਰੀ ਮੰਡਲ ਨੇ ਆਪਣੀ ਮੀਟਿੰਗ ਮਿਤੀ 18-6-2021 ਨੂੰ ਪਰਵਾਨ ਕੀਤਾ ਹੋਇਆ ਹੈ | ਆਪਣੇ ਸੰਵਿਧਾਨਕ ਹੱਕਾਂ ਦੀ ਪ੍ਰਾਪਤੀ ਲਈ ਪੰਜਾਬ ਪੱਧਰ ਦੇ ਪੈਨਸ਼ਨਰਜ਼ ਵਲੋਂ 'ਪੰਜਾਬ ਰਾਜ ਪੈਨਸ਼ਨਰਜ਼ ਮਹਾਂ ਸੰਘ' ਅਤੇ ਸਹਿਯੋਗੀ ਜਥੇਬੰਦੀਆਂ ਦੀ ਅਗਵਾਈ 'ਚ ਇਹ ਰੋਸ ਮਾਰਚ ਸਫਲ ਬਣਾਇਆ ਜਾਵੇਗਾ |
ਪਿਛਲੀ ਖ਼ਬਰ ਸੈਂਟਰ ਪੱਧਰ 'ਤੇ ਸਰਸਵਤੀ ਸਕੂਲ ਦੋਰਾਹਾ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਏ. ਐਸ. ਕਾਲਜ ਦਾ ਯੂਥ ਫ਼ੈਸਟੀਵਲ 2025 'ਚ ਸ਼ਾਨਦਾਰ ਪ੍ਰਦਰਸ਼ਨ •23 ਪੁਰਸਕਾਰ ਜਿੱਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।