ਖੰਨਾ, 15 ਅਕਤੂਬਰ (ਹਰਜਿੰਦਰ ਸਿੰਘ ਲਾਲ)-ਏ. ਐੱਸ. ਗਰੁੱਪ ਆਫ਼ ਇੰਸਟੀਚਿਊਸ਼ਨਜ਼, ਖੰਨਾ ਦੇ ਵਿਦਿਆਰਥੀਆਂ ਨੇ ਆਈ. ਕੇ. ਜੀ. ਪੀ. ਟੀ. ਯੂ. ਜ਼ੋਨਲ ਯੂਥ ਫ਼ੈਸਟੀਵਲ (ਸੈਂਟਰਲ ਜ਼ੋਨ) ਭਾਗ ਲਿਆ ਅਤੇ ਓਵਰਆਲ ਰਨਰ-ਅੱਪ ਟਰਾਫ਼ੀ ਅਤੇ ਫਾਈਨ ਆਰਟਸ ਟਰਾਫ਼ੀ ਆਪਣੇ ਨਾਮ ਕੀਤੀ | ਇਸ ਸੰਬੰਧੀ ਪ੍ਰੋਗਰਾਮ ਕਾਲਜ ਕੈਂਪਸ 'ਚ ਆਯੋਜਿਤ ਕੀਤਾ ਗਿਆ | ਇਸ ਦੌਰਾਨ ਕਾਲਜ ਦੇ ਡਾਇਰੈਕਟਰ ਡਾ. ਹਰਪ੍ਰੀਤ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਵਿਦਿਆਰਥੀਆਂ ਦੀ ਮਿਹਨਤ ਤੇ ਸਮਰਪਣ 'ਤੇ ਮਾਣ ਪ੍ਰਗਟਾਇਆ | ਸੰਸਥਾ ਦੇ ਪ੍ਰਧਾਨ ਸੰਜੀਵ ਧਮੀਜਾ ਨੇ ਕਾਲਜ ਦੇ ਡਾਇਰੈਕਟਰ, ਸਟਾਫ਼, ਕੋਚ, ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ | ਰਾਜੇਸ਼ ਡਾਲੀ (ਜਨਰਲ ਸਕੱਤਰ) ਨੇ ਵਿਦਿਆਰਥੀਆਂ ਨੂੰ ਯੂਥ ਫੈਸਟੀਵਲ 'ਚ ਉਨ੍ਹਾਂ ਦੀ ਉਤਮ ਪ੍ਰਾਪਤੀਆਂ ਲਈ ਵਧਾਈ ਦਿੱਤੀ, ਕਾਲਜ ਸਕੱਤਰ ਰਮਰੀਸ਼ ਵਿਜ ਨੇ ਕਿਹਾ ਕਿ ਇਹ ਫ਼ੈਸਟੀਵਲ ਵਿਦਿਆਰਥੀਆਂ ਨੂੰ ਆਪਣੀ ਕਾਬਲੀਅਤ ਦਿਖਾਉਣ ਅਤੇ ਆਪਣੇ ਆਪ ਨੂੰ ਪ੍ਰਗਟ ਕਰਨ ਦਾ ਮੌਕਾ ਪ੍ਰਦਾਨ ਕਰਦੇ ਹਨ | ਜ਼ੋਨਲ ਯੂਥ ਫ਼ੈਸਟੀਵਲ 'ਚ ਕਾਲਜ ਨੇ ਗਿੱਧਾ, ਕੋਲਾਜ, ਕਲੇ ਮਾਡਲਿੰਗ ਅਤੇ ਆਨ ਦ ਸਪਾਟ ਪੇਂਟਿੰਗ ਵਿੱਚ ਪਹਿਲਾ ਇਨਾਮ ਜਿੱਤਿਆ | ਕਲਾਸੀਕਲ ਵੋਕਲ (ਸੋਲੋ), ਕਲਾਸੀਕਲ ਇੰਸਟਰੂਮੈਂਟ (ਨਾਨ ਪਰਕਸ਼ਨ), ਨਾਟਕ ਅਤੇ ਇਲੋਕਿਊਸ਼ਨ ਵਿੱਚ ਦੂਜਾ ਇਨਾਮ ਹਾਸਲ ਕੀਤਾ | ਭੰਗੜਾ, ਕਵਿਤਾ ਉਚਾਰਣ, ਕਵਿਤਾ ਲੇਖਨ, ਕਲਾਸੀਕਲ ਇੰਸਟਰੂਮੈਂਟ (ਪਰਕਸ਼ਨ), ਵਾਰ ਗਾਇਨ ਅਤੇ ਗਰੁੱਪ ਸਾਂਗ (ਇੰਡੀਅਨ) ਵਿੱਚ ਤੀਜਾ ਇਨਾਮ ਹਾਸਲ ਕੀਤਾ | ਇਸ ਦੌਰਾਨ ਬੈਸਟ ਡਾਂਸਰ ਦਾ ਅਵਾਰਡ ਗੁਰਜੋਤ ਕੌਰ ਨੂੰ ਅਤੇ ਬੈੱਸਟ ਐਕਟਰਸ ਦਾ ਅਵਾਰਡ ਸਿਮਰਨਜੀਤ ਕੌਰ ਨੂੰ ਮਿਲਿਆ | ਇਸ ਮੌਕੇ 'ਤੇ ਸੰਜੀਵ ਧਮੀਜਾ (ਪ੍ਰਧਾਨ), ਰਾਜੇਸ਼ ਡਾਲੀ (ਜਨਰਲ ਸਕੱਤਰ), ਰਮਰਿਸ਼ ਵਿਜ (ਸਕੱਤਰ ਏ. ਐੱਸ. ਗਰੁੱਪ ਆਫ਼ ਇੰਸਟੀਚਿਊਸ਼ਨਜ਼), ਅਜੈ ਸੂਦ (ਸਕੱਤਰ, ਏ. ਐੱਸ. ਕਾਲਜ, ਖੰਨਾ), ਡਾਕਟਰ ਜਤਿੰਦਰ ਕੁਮਾਰ, ਪਿ੍ੰਸ ਸ਼ਰਮਾ, ਜਗਦੀਸ਼, ਮਿਸ ਹਰਮਨ ਗਿੱਲ, ਅਨੀਸ਼ ਭਨੋਟ ਅਤੇ ਸੁਰੂਚੀ ਸ਼ਾਹੀ, ਪ੍ਰੋ. ਅਰਜੁਨ ਧਾਮੀ, ਪ੍ਰੋ. ਹਰਨੀਤ, ਡਾ. ਪਵਨਜੋਤ ਕੌਰ, ਪ੍ਰੋ. ਹਰਸਿਮਰਨ ਕੌਰ ਬਾਠ, ਪ੍ਰੋ. ਕੋਮਲ, ਪ੍ਰੋ. ਜਸ਼ਨਪ੍ਰੀਤ ਕੌਰ, ਪ੍ਰੋ. ਹੀਨਾ, ਪ੍ਰੋ. ਸ਼ੀਨਮ, ਪ੍ਰੋ. ਅੰਜਲੀ, ਪ੍ਰੋ. ਵਿਸ਼ਾਲ ਸ਼ਰਮਾ, ਪ੍ਰੋ. ਅਮਨਦੀਪ ਸਿੰਘ, ਗੁਰਦੀਪ ਸਿੰਘ, ਕੁਲਵੀਰ ਸਿੰਘ, ਮਨਦੀਪ ਕੌਰ, ਹਾਜ਼ਰ ਸਨ | ਸੰਜੀਵ ਧਮੀਜਾ (ਪ੍ਰਧਾਨ), ਐਡਵੋਕੇਟ ਨਵੀਨ ਥੰਮਣ (ਉਪ ਪ੍ਰਧਾਨ), ਰਾਜੇਸ਼ ਡਾਲੀ (ਜਨਰਲ ਸਕੱਤਰ), ਜਤਿੰਦਰ ਦੇਵਗਨ (ਜਾਇੰਟ ਜਨਰਲ ਸਕੱਤਰ), ਰਮਰਿਸ਼ ਵਿਜ (ਸਕੱਤਰ) ਅਤੇ ਹੋਰ ਪ੍ਰਬੰਧਕ ਮੈਂਬਰਾਂ ਨੇ ਵੀ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ਲਈ ਦਿਲੋਂ ਵਧਾਈ ਦਿੱਤੀ |