28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2025

ਸਿੱਧਵਾਂ ਕਾਲਜ ਦੇ ਰੈੱਡ ਰਿਬਨ ਕਲੱਬ ਵਲੋਂ ਰੀਲ ਮੇਕਿੰਗ ਮੁਕਾਬਲੇ ਆਯੋਜਿਤ

ਅਜੀਤ ਡੈਸਕ 16-10-2025
ਚੌਂਕੀਮਾਨ, 15 ਅਕਤੂਬਰ (ਤੇਜਿੰਦਰ ਸਿੰਘ ਚੱਢਾ)-ਸ੍ਰੀ ਗੁਰੂ ਹਰਿਗੋਬਿੰਦ ਉਜਾਗਰ ਹਰੀ ਟਰੱਸਟ ਸਿੱਧਵਾਂ ਖੁਰਦ ਦੀ ਸਿਰਮੌਰ ਸੰਸਥਾ ਖ਼ਾਲਸਾ ਕਾਲਜ ਫ਼ਾਰ ਵਿਮੈਨ ਸਿੱਧਵਾਂ ਖੁਰਦ ਦੇ ਪਿ੍ੰਸੀਪਲ ਡਾ. ਸਤਿੰਦਰ ਕੌਰ ਦੀ ਯੋਗ ਅਗਵਾਈ ਅਧੀਨ ਰੈੱਡ ਰਿਬਨ ਕਲੱਬ ਵਲੋਂ ਐੱਚ.ਆਈ.ਵੀ ਏਡਜ਼ ਵਿਸ਼ੇ 'ਤੇ 'ਰੀਲ ਮੇਕਿੰਗ' ਮੁਕਾਬਲੇ (ਆਨਲਾਈਨ) ਮਾਧਿਅਮ ਰਾਹੀਂ ਆਯੋਜਿਤ ਕੀਤੇ ਗਏ | ਇਸ ਮੁਕਾਬਲੇ ਵਿਚ ਹਰਜਸ ਕੌਰ (ਬੀ.ਏ. ਭਾਗ 1) ਨੇ ਪਹਿਲਾ ਸਥਾਨ, ਪਿ੍ੰਸਦੀਪ ਕੌਰ (ਬੀ.ਏ. ਭਾਗ 2) ਤੇ ਜੈਸਮੀਨ ਕੌਰ (ਬੀ.ਏ. ਭਾਗ 2) ਨੇ ਦੂਜਾ ਸਥਾਨ, ਗਗਨਦੀਪ ਕੌਰ (ਬੀ.ਏ. ਬੀ.ਐੱਡ ਭਾਗ 2) ਤੇ ਮਨਮਹਿਕ ਕੌਰ (ਬੀ.ਏ.ਭਾਗ 2) ਨੇ ਤੀਜਾ ਸਥਾਨ ਹਾਸਿਲ ਕੀਤਾ | ਹੌਂਸਲਾ ਅਫ਼ਜ਼ਾਈ ਇਨਾਮ ਆਰੂਸ਼ੀ (ਬੀ.ਐੱਸ.ਸੀ. ਬੀ.ਐੱਡ ਭਾਗ 1) ਤੇ ਅਨਸ਼ਦੀਪ ਕੌਰ (ਬੀ.ਏ. ਭਾਗ 2) ਨੇ ਹਾਸਲ ਕੀਤੇ | ਇਸ ਮੁਕਾਬਲੇ ਵਿਚ ਜੱਜਾਂ ਦੀ ਭੂਮਿਕਾ ਪ੍ਰੋ: ਕਰਮਦੀਪ ਕੌਰ ਤੇ ਪ੍ਰੋ. ਆਸ਼ੀਸ਼ ਕੁਮਾਰ ਨੇ ਨਿਭਾਈ | ਇਸ ਪ੍ਰੋਗਰਾਮ ਦਾ ਆਯੋਜਨ ਰੈੱਡ ਰਿਬਨ ਕਲੱਬ ਦੇ ਇੰਚਾਰਜ ਪ੍ਰੋ. ਹਰਦੀਪ ਕੌਰ ਅਤੇ ਪ੍ਰੋ. ਗੁਰਜੀਤ ਸਿੰਘ ਦੁਆਰਾ ਕੀਤਾ ਗਿਆ | ਸੰਸਥਾ ਦੇ ਪਿ੍ੰਸੀਪਲ ਡਾ. ਸਤਿੰਦਰ ਕੌਰ ਨੇ ਜੇਤੂ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਅਜਿਹੇ ਪ੍ਰੋਗਰਾਮ ਉਲੀਕਣ ਲਈ ਸਬੰਧਿਤ ਕਾਰਜ ਦੀ ਸ਼ਲਾਘਾ ਕੀਤੀ |
ਪਿਛਲੀ ਖ਼ਬਰ ਪਾਇਲ 'ਚ ਪਾਣੀ ਸਪਲਾਈ ਪ੍ਰੋਜੈਕਟ ਦੀ ਵਿਧਾਇਕ ਗਿਆਸਪੁਰਾ ਨੇ ਕੀਤੀ ਸ਼ੁਰੂਆਤ ਅਗਲੀ ਖ਼ਬਰ ਭੂੰਦੜੀ 'ਚ ਨਵੇਂ ਹੈੱਲਥ ਵੈੱਲਨੈੱਸ ਸੈਂਟਰ ਦਾ ਨੀਂਹ ਪੱਥਰ ਰੱਖਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।