27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਚਰਨਛੋਹ ਪ੍ਰਾਪਤ ਗੁ. ਚੋਲਾ ਸਾਹਿਬ ਘੁਡਾਣੀ ਕਲਾਂ 'ਤੇ ਵਿਸ਼ੇਸ਼

ਅਜੀਤ ਡੈਸਕ 20-10-2025
ਰਾੜਾ ਸਾਹਿਬ - ਸ੍ਰੀ ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਦੇ ਕਿਲੇ 'ਚੋਂ 52 ਰਾਜਸੀ ਕੈਦੀਆਂ ਨੂੰ ਰਿਹਾਅ ਕਰਾਉਣ ਉਪਰੰਤ ਜ਼ਿਲ੍ਹਾ ਲੁਧਿਆਣੇ ਦੇ ਪਿੰਡ ਘੁਡਾਣੀ ਕਲਾਂ 'ਚ 25 ਫੱਗਣ 1688 ਬਿਕਰਮੀ 1631 ਈਾ ਨੂੰ ਬਹਾਦਰ ਬਾਬਾ ਬਿਧੀ ਚੰਦ 2200 ਘੋੜ ਸਵਾਰ ਸਿੰਘਾਂ ਦੇ ਦਲ ਪੰਥ ਸਮੇਤ ਆਪਣੇ ਮੁਬਾਰਕ ਚਰਨ ਪਾਏ | ਪਿੰਡ ਦੇ ਬਾਹਰ ਸੁਚੱਜੀ ਥਾਂ ਵੇਖ ਕੇ ਇੱਕ ਰੁੱਖ ਹੇਠ ਆਪਣਾ ਕਮਰਕੱਸਾ ਖੋਲ੍ਹ ਕੇ ਦਮ ਲਿਆ, ਜਿਸ ਸਥਾਨ 'ਤੇ ਰਹਿਣ ਵਾਲੇ ਇੱਕ ਤਪੱਸਵੀ ਸਾਧੂ ਨੇ ਸ੍ਰੀ ਗੁਰੂ ਹਰਗੋਬਿੰਦ ਸਿੰਘ ਨੂੰ ਜਲ ਛਕਾਇਆ, ਜਿੱਥੇ ਕਿ ਅੱਜ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਸੁਸ਼ੋਭਿਤ ਹੈ | ਗੁ. ਕੋਠੀ ਸਾਹਿਬ ਹਵੇਲੀ ਸਾਹਿਬ ਗੁਰੂ ਸਾਹਿਬ ਦੇ ਨਗਰ 'ਚ ਆਉਣ ਦੀ ਖ਼ਬਰ ਸੁਣਦਿਆਂ ਸੰਗਤਾਂ ਇਕੱਤਰ ਹੋਣੀਆਂ ਸ਼ੁਰੂ ਹੋ ਗਈਆਂ | ਸੰਗਤ ਵੱਲੋਂ ਗੁਰੂ ਸਾਹਿਬ ਦੀ ਰਿਹਾਇਸ਼ ਮਰਵਾਹੇ ਖੱਤਰੀ ਬਾਬੇ ਸੂਰਤੀਏ ਦੇ ਘਰ ਵਿਖੇ ਰੱਖੀ ਗਈ, ਜਿੱਥੇ ਪਾਤਸ਼ਾਹ ਜੀ ਨੇ ਇੱਕ ਭੜੋਲੇ ਵਿੱਚ ਦਾਣੇ ਪਾ ਕੇ ਪਰਿਵਾਰ ਨੂੰ ਵਰ ਦਿੱਤਾ, ਇਸ ਭੜੋਲੇ ਨੂੰ ਖ਼ੋਲ ਕੇ ਨਹੀਂ ਵੇਖਣਾ ਅਤੇ ਵਰਤਾਈ ਜਾਣ ਦੇ ਬਚਨ ਕੀਤੇ | ਇਸ ਭੜੋਲੇ ਚੋਂ ਪਰਿਵਾਰ ਦੀਆਂ ਕਈ ਪੁਸ਼ਤਾਂ ਦਾਣੇ ਕੱਢ ਕੇ ਵਰਤਦੀਆਂ ਰਹੀਆਂ ਜਿੱਥੇ ਕਿ ਅੱਜ ਸੰਗਤਾਂ ਗੁਰਦੁਆਰਾ ਭੜੋਲਾ ਸਾਹਿਬ ਚਰਨ ਕਮਲ ਹਵੇਲੀ ਸਾਹਿਬ ਦੇ ਦਰਸ਼ਨ ਕਰਦੀਆਂ ਹਨ | ਗੁਰਦੁਆਰਾ ਚੋਲਾ ਸਾਹਿਬ ਜੀ ਇਸ ਸਥਾਨ 'ਤੇ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਰੋਜ਼ਾਨਾ ਦੀਵਾਨ ਸਜਾਇਆ ਕਰਦੇ ਸਨ | ਗੁਰੂ ਸਾਹਿਬ ਜੀ ਦਾ ਆਸਣ ਗੁਰਦੁਆਰਾ ਚੋਲਾ ਸਾਹਿਬ ਵਿਖੇ ਸਥਾਨ 'ਤੇ ਰਿਹਾ | ਇਸੇ ਸਥਾਨ 'ਤੇ ਗੁਰੂ ਸਾਹਿਬ ਨੇ ਆਪਣਾ ਘੋੜਾ ਬੰਨ੍ਹਣ ਲਈ ਇਕ ਕਿੱਲਾ ਗੱਡਿਆ ਜੋ ਕਿ ਇਕ ਵਿਸ਼ਾਲ ਨਿੰਮ ਦੇ ਰੁੱਖ ਦਾ ਰੂਪ ਧਾਰਨ ਕਰਕੇ ਜੋ ਕਿ ਅੱਜ ਵੀ ਮੌਜੂਦ ਹੈ | ਬੰਦੀ ਛੋੜ ਦਾਤਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਦੇ ਕਿਲੇ 'ਚੋਂ 52 ਰਾਜਸੀ ਕੈਦੀਆਂ ਨੂੰ ਰਿਹਾਅ ਕਰਵਾਉਣ ਸਮੇਂ ਪਹਿਨਿਆ ਗਿਆ 52 ਕਲੀਆਂ ਵਾਲਾ ਚੋਲਾ ਸਾਹਿਬ, ਗੁਰੂ ਪਾਤਿਸ਼ਾਹ ਵੱਲੋਂ ਰੋਜ਼ਾਨਾ ਨਿੱਤਨੇਮ ਕਰਨ ਵਾਲੀ ਸੁਨਹਿਰੇ ਅੱਖਰਾਂ ਵਾਲੀ ਪੰਜ ਗ੍ਰੰਥੀ ਸਾਹਿਬ, ਆਪਣੇ ਚਰਨ ਕਮਲਾਂ ਨਾਲ ਪਵਿੱਤਰ ਜੋੜਾ ਸਾਹਿਬ ਆਦਿ ਬਾਬਾ ਸੂਰਤੀਏ ਬਾਬਾ ਸੂਰਜ ਮੱਲ ਨੂੰ ਬਖਸ਼ਿਸ਼ ਕਰਕੇ ਗਏ | ਗੁ. ਨਿੰਮਸਰ ਸਾਹਿਬ ਇਹ ਅਸਥਾਨ ਪਿੰਡ ਦੇ ਚੜ੍ਹਦੇ ਪਾਸੇ ਹੈ, ਜਿੱਥੇ ਕਿ ਲੱਖੇਆਣੇ ਟੋਭੇ ਤੇ ਕੰਢੇ ਤੇ ਗੁਰੂ ਸਾਹਿਬ ਨਿੱਤਨੇਮ ਅਨੁਸਾਰ ਅੰਮਿ੍ਤ ਵੇਲੇ ਦਾਤਣ ਕੁਰਲਾ ਕਰਿਆ ਕਰਦੇ ਸਨ | ਇਕ ਦਿਨ ਪਾਤਿਸ਼ਾਹ ਜੀ ਆਪਣੀ ਮੌਜ ਅਨੁਸਾਰ ਦਾਤਣ ਕਰਦਿਆਂ ਟੋਭੇ ਦੇ ਕਿਨਾਰੇ ਛੱਡ ਦਿੱਤੀ ਜੋ ਕਿ ਵਿਸ਼ਾਲ ਰੁੱਖ ਦਾ ਰੂਪ ਧਾਰਨ ਕਰ ਗਈ, ਇਸੇ ਸਥਾਨ 'ਤੇ ਗੁਰੂ ਸਾਹਿਬ ਜੀ ਦੇ ਪਲੰਘ ਦਾ ਵਾਣ ਸਸ਼ੋਭਿਤ ਹੈ ਅਤੇ ਇਸ ਟੋਭੇ ਵਾਲੇ ਸਥਾਨ 'ਤੇ ਪਵਿੱਤਰ ਸਰੋਵਰ ਬਣਾਇਆ ਗਿਆ, ਜਿੱਥੇ ਸੰਗਤਾਂ ਪਵਿੱਤਰ ਸਰੋਵਰ 'ਚ ਇਸਨਾਨ ਕਰਕੇ ਆਪਣੇ ਦੁੱਖ ਰੋਗਾਂ ਦੀ ਨਵਿਰਤੀ ਕਰਦੀਆਂ ਹਨ ਅਤੇ ਹਰ ਸਨਿੱਚਰਵਾਰ ਨੂੰ ਸੰਗਤਾਂ ਸ਼ਬਦ ਚੌਂਕੀ 'ਚ ਹਾਜ਼ਰੀ ਭਰਦੀਆਂ ਹਨ | ਇਸ ਨਗਰ 'ਚ ਗੁਰੂ ਸਾਹਿਬ 45 ਦਿਨ ਤੋਂ ਵੱਧ ਸਮਾਂ ਰਹਿ ਕੇ ਇਲਾਕੇ ਦੀਆਂ ਸੰਗਤਾਂ ਨੂੰ ਤਾਰਿਆ ਤੇ ਬੰਦੀ ਛੋੜ ਦਾਤਾ ਸ਼੍ਰੀ ਹਰਗੋਬਿੰਦ ਸਾਹਿਬ ਜੀ ਵੱਲੋਂ ਪਿੰਡ ਵਾਸੀ ਸੰਗਤਾਂ ਨੂੰ ਬੇਅੰਤ ਬਖ਼ਸ਼ੀਸ਼ਾਂ ਦਿੱਤੀਆਂ |
1.ਪਿੰਡ ਘੁਡਾਣੀ ਕਲਾਂ ਨੂੰ ਬਾਹਰੋਂ ਆਇਆ ਦੁਸ਼ਮਣ ਹਰਾ ਨੀ ਸਕੇਗਾ |
2. ਕੁਦਰਤੀ ਆਫ਼ਤਾਂ ਇਸ ਪਿੰਡ ਦਾ ਨੁਕਸਾਨ ਨਹੀਂ ਕਰ ਸਕਣਗੀਆਂ |
3.ਇਹ ਪਿੰਡ ਬਹੁਤ ਵਧੇ ਫੁੱਲੇਗਾ ਤੇ ਘੁਡਾਣੀ ਤੋਂ ਘੁਡਾਣ ਬਣੇਗਾ |
ਇਹ ਸਥਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ ਦੀਆਂ ਸੇਵਾਵਾਂ ਅਧੀਨ ਹੈ ਅਤੇ ਪਾਇਲ - ਅਹਿਮਦਗੜ੍ਹ ਰੋਡ ਨੇੜੇ ਰਾੜਾ ਸਾਹਿਬ ਤੋਂ 3 ਕੁ ਕਿੱਲੋਮੀਟਰ ਦੀ ਦੂਰੀ 'ਤੇ ਸਥਿਤ ਹੈ | ਗਵਾਲੀਅਰ ਦੇ ਕਿਲੇ 'ਚ 52 ਰਾਜਸੀ ਕੈਦੀਆਂ ਨੂੰ ਰਿਹਾਅ ਕਰਵਾਉਣ ਉਪਰੰਤ ਬੰਦੀਛੋੜ ਦਾਤਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀਵਾਲੀ ਵਾਲੇ ਦਿਨ ਸ੍ਰੀ ਅੰਮਿ੍ਤਸਰ ਪਹੁੰਚੇ | ਜਿਨ੍ਹਾਂ ਦੇ ਆਉਣ ਦੀ ਖ਼ੁਸ਼ੀ 'ਚ ਸੰਗਤਾਂ ਵਲੋਂ ਗੁਰਦੁਆਰਾ ਨਿੰਮਸਰ ਚੋਲਾ ਸਾਹਿਬ ਵਿਖੇ ਵੀ ਦੀਵਾਲੀ ਵਾਲੇ ਦਿਨ ਦੀਪਮਾਲਾ 'ਤੇ ਆਤਿਸ਼ਬਾਜ਼ੀ ਕੀਤੀ ਜਾਂਦੀ ਹੈ | -ਸੁਖਵੀਰ ਸਿੰਘ ਚਣਕੋਈਆਂ
ਪਿਛਲੀ ਖ਼ਬਰ ਮਾਇਆ ਦੇਵੀ ਗੋਇਲ ਪਬਲਿਕ ਸਕੂਲ ਵਿਖੇ ਦੀਵਾਲੀ ਦੇ ਤਿਉਹਾਰ ਸੰਬੰਧੀ ਸਮਾਰੋਹ ਅਗਲੀ ਖ਼ਬਰ ਪੰਜਾਬ ਪਬਲਿਕ ਸੀਨੀ. ਸੈਕੰ: ਸਕੂਲ ਰੁਪਾਲੋ ਵਿਖੇ ਮਨਾਈ ਗਰੀਨ ਦੀਵਾਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।