ਅੱਗ ਲਾ ਕੇ ਬੂਟੇ ਨਸ਼ਟ ਕਰਨ ਵਾਲਿਆਂ ਖ਼ਿਲਾਫ਼ ਵਿਭਾਗ ਨੇ ਨਹੀਂ ਕੀਤੀ ਕਾਰਵਾਈ- ਨੰਬਰਦਾਰ ਰੋਹਣੋ
ਅਜੀਤ ਡੈਸਕ
23-10-2025
ਇਹ ਦੋਸ਼ ਪਿੰਡ ਰੋਹਣੋ ਖ਼ੁਰਦ ਦੇ ਨੰਬਰਦਾਰ ਸੰਤੋਖ ਸਿੰਘ ਬੈਨੀਪਾਲ ਨੇ ਲਾਏ | ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਆਰ. ਟੀ. ਆਈ ਦੇ ਜਵਾਬ ਵਿਭਾਗ ਵੱਲੋਂ ਪੱਤਰ ਨੰਬਰ 7991 ਮਿਤੀ 15 ਅਕਤੂਬਰ 2025 ਰਾਹੀਂ ਜੋ ਜਾਣਕਾਰੀ ਦਿੱਤੀ ਗਈ ਹੈ | ਉਸ ਜਾਣਕਾਰੀ ਨੇ ਵਣ ਰੇਂਜ ਦੋਰਾਹਾ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵਲੋਂ ਅੱਗ ਲਾਉਣ ਦੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ | ਬੈਨੀਪਾਲ ਨੇ ਕਿਹਾ ਕਿ ਵਣ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਇੰਡੀਅਨ ਫੋਰੇਸਟ ਐਕਟ 1927, ਫੋਰੇਸਟ ਕੋਨਸਰਵੇਸਨ ਐਕਟ 1980 ਲਾਇਫ ਪ੍ਰੋਟੈਕਸ਼ਨ ਐਕਟ 1972 ਤਰਮੀਮ ਸ਼ੁਦਾ 1988, ਪਰਾਲੀ ਐਕਟ 2020 ਦੇ ਅਧੀਨ ਸੁਪਰੀਮ ਕੋਰਟ ਅਤੇ ਨੈਸ਼ਨਲ ਗਰੀਨ ਟਿ੍ਬਿਊਨਲ ਕੋਰਟ ਦਿੱਲੀ ਦੇ ਹੁਕਮਾਂ ਤਹਿਤ ਅੱਜ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ | ਅੱਗ ਨਾਲ ਨਸ਼ਟ ਹੋਏ ਸੈਂਕੜੇ ਬੂਟੇ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਨਜ਼ਰ ਨਹੀਂ ਆਉਂਦੇ | ਬੈਨੀਪਾਲ ਨੇ ਦੱਸਿਆ ਕਿ ਵਣ ਵਿਭਾਗ ਨੇ ਸਾਲ 2023 'ਚ ਬੂਟੇ ਨਸ਼ਟ ਕਰਨ ਦੇ ਸਿਰਫ਼ 4 ਚਲਾਨ ਤੇ ਸਾਲ 2025 'ਚ ਬੂਟੇ ਨਸ਼ਟ ਦੇ ਸਿਰਫ਼ 3 ਚਲਾਨ ਕਰਕੇ ਸਿਰਫ਼ ਖਾਨਾਪੂਰਤੀ ਹੀ ਕੀਤੀ ਹੈ | ਉਨ੍ਹਾਂ ਦੱਸਿਆ ਕਿ 2023-24 ਦੌਰਾਨ ਅੱਗ ਲਗਾਉਣ ਵਾਲੇ ਕਿਸੇ ਵੀ ਵਿਅਕਤੀ ਦਾ ਕੋਈ ਚਲਾਨ ਨਹੀਂ ਕੀਤਾ ਗਿਆ, ਜਦੋਂ ਕਿ ਸਾਲ 2024 ਵਿੱਚ ਵੀ ਵਿਭਾਗ ਵੱਲੋਂ ਬੂਟੇ ਨਸ਼ਟ ਕਰਨ ਵਾਲਿਆਂ ਦੇ ਖ਼ਿਲਾਫ਼ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ | ਇਸ ਮੌਕੇ ਪਿਆਰਾ ਸਿੰਘ ਕੌੜੀ, ਦਰਸ਼ਨ ਸਿੰਘ, ਨੰਬਰਦਾਰ ਚਰਨਜੀਤ ਸਿੰਘ, ਨੰਬਰਦਾਰ ਲਖਵੀਰ ਸਿੰਘ, ਐਡਵੋਕੇਟ ਰਵਿੰਦਰ ਕੁਮਾਰ ਰਿਖੀ, ਐਡਵੋਕੇਟ ਵਿਪਨ ਕੁਮਾਰ ਰਿਖੀ, ਐਡਵੋਕੇਟ ਅਸ਼ੋਕ ਗਰਗ, ਚੌਕੀਦਾਰ ਜਤਿੰਦਰ ਸਿੰਘ, ਹਰਮਨਪ੍ਰੀਤ ਸਿੰਘ ਬੈਨੀਪਾਲ, ਭੁਪਿੰਦਰ ਸਿੰਘ, ਹਰਮੇਸ਼ ਸਿੰਘ ਫ਼ੌਜੀ,ਜਾਗਰ ਸਿੰਘ ਫ਼ੌਜੀ, ਗੁਰਦੀਪ ਸਿੰਘ ਲਿਬਲਾਨੀ ਤੇ ਸਵਰਨ ਸਿੰਘ ਰੋਹਣੋ ਆਦਿ ਹਾਜ਼ਰ ਸਨ |