16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਖੰਨਾ 'ਚ ਵੱਖ-ਵੱਖ ਸਥਾਨਾਂ 'ਤੇ ਬਾਬਾ ਵਿਸ਼ਵਕਰਮਾ ਦਾ ਆਗਮਨ ਦਿਹਾੜਾ ਮਨਾਇਆ

ਅਜੀਤ ਡੈਸਕ 23-10-2025

  ਖੰਨਾ, 22 ਅਕਤੂਬਰ (ਹਰਜਿੰਦਰ ਸਿੰਘ ਲਾਲ)- ਸ੍ਰੀ ਵਿਸ਼ਵਕਰਮਾ ਐਜੂਕੇਸ਼ਨਲ ਐਂਡ ਵੈੱਲਫੇਅਰ ਸਭਾ ਖੰਨਾ ਵਲੋਂ ਸਰਪ੍ਰਸਤ ਸੁਖਦੇਵ ਸਿੰਘ ਕਲਸੀ, ਪ੍ਰਧਾਨ ਸੌਂਦ, ਚੇਅਰਮੈਨ ਸੋਹਲ ਦੀ ਅਗਵਾਈ ਹੇਠਾਂ ਬਾਬਾ ਵਿਸ਼ਵਕਰਮਾ ਦਾ ਸਾਲਾਨਾ ਉਤਸਵ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਬਾਬਾ ਵਿਸ਼ਵਕਰਮਾ ਰਾਮਗੜ੍ਹੀਆ ਸਭਾ ਖੰਨਾ, ਬਾਬਾ ਵਿਸ਼ਵਕਰਮਾ ਰਾਮਗੜ੍ਹੀਆ ਆਰਗੇਨਾਈਜ਼ੇਸ਼ਨ ਖੰਨਾ, ਸ੍ਰੀ ਵਿਸ਼ਵਕਰਮਾ ਯੂਥ ਸਭਾ ਖੰਨਾ, ਟਿੰਬਰ ਟਰੇਡਰਜ਼ ਐਂਡ ਮੈਨੂਫੈਕਚਰਜ਼ ਐਸੋਸੀਏਸ਼ਨ ਖੰਨਾ, ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਪੰਜਾਬ-ਖੰਨਾ ਅਤੇ ਗੁਰਦੁਆਰਾ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਸਭਾ ਖੰਨਾ ਵਲੋਂ ਸਹਿਯੋਗ ਦਿੱਤਾ ਗਿਆ | ਇਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਮਨਪ੍ਰੀਤ ਸਿੰਘ ਕਰਤਾਰ ਕੰਬਾਈਨ ਵੱਲੋਂ ਅਦਾ ਕੀਤੀ ਗਈ ਅਤੇ ਉਨ੍ਹਾਂ ਸਭਾ ਨੂੰ ਇਕ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ | ਬਲੱਡ ਕੈਂਪ ਦਾ ਉਦਘਾਟਨ ਬਲਵਿੰਦਰ ਸਿੰਘ ਧੰਜਲ ਨੇ ਕੀਤਾ | ਇਸ ਮੌਕੇ ਮੁੱਖ ਮਹਿਮਾਨ ਵਜੋਂ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਪੁੱਜੇ ਅਤੇ ਉਨ੍ਹਾਂ ਨੇ ਬਾਬਾ ਵਿਸ਼ਵਕਰਮਾ ਦਾ ਅਸ਼ੀਰਵਾਦ ਪ੍ਰਾਪਤ ਕੀਤਾ | ਸੌਂਦ ਨੇ ਕਿਹਾ ਕਿ ਬਾਬਾ ਵਿਸ਼ਵਕਰਮਾ ਦੀ ਮਹਿਮਾ ਅਪ੍ਰਮ ਅਪਾਰ ਹੈ, ਜਿਨ੍ਹਾਂ ਦੀ ਕਿ੍ਪਾ ਸਦਕਾ ਹੀ ਮਨੁੱਖ ਵੱਲੋਂ ਸੂਈ ਤੋਂ ਲੈ ਕੇ ਜਹਾਜ਼ ਦਾ ਨਿਰਮਾਣ ਕੀਤਾ ਗਿਆ ਅਤੇ ਵੱਡੀਆਂ ਤਰੱਕੀਆਂ ਹਾਸਲ ਕੀਤੀਆਂ ਹਨ | ਉਨ੍ਹਾਂ ਮੰਦਰ ਪ੍ਰਬੰਧਕ ਕਮੇਟੀ ਨੂੰ ਆਪਣੇ ਅਖ਼ਤਿਆਰੀ ਕੋਟੇ ਵਿਚੋਂ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ | ਵਿਸ਼ੇਸ਼ ਮਹਿਮਾਨ ਵਜੋਂ ਮੰਤਰੀ ਦੇ ਪਿਤਾ ਭੁਪਿੰਦਰ ਸਿੰਘ ਸੌਂਦ, ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ, ਨਗਰ ਕੌਂਸਲ ਦੇ ਪ੍ਰਧਾਨ ਕਮਲਜੀਤ ਸਿੰਘ ਲੱਧੜ, ਈ. ਓ. ਚਰਨਜੀਤ ਸਿੰਘ ਉੱਭੀ, ਰਾਜਿੰਦਰ ਸਿੰਘ ਜੀਤ, ਮੋਹਨ ਸਿੰਘ ਆਦਿ ਪੁੱਜੇ | ਇਸ ਮੌਕੇ ਗੁਰਕੀਰਤ ਸਿੰਘ ਕੋਟਲੀ ਨੇ ਕਿਹਾ ਕਿ ਅੱਜ ਸਮੁੱਚੀ ਦੁਨੀਆਂ ਅੰਦਰ ਵਿਸ਼ਵਕਰਮਾ ਵੰਸ਼ੀਆਂ ਵੱਲੋਂ ਵੱਡੀਆਂ ਤਰੱਕੀਆਂ ਨੂੰ ਛੂਹਿਆ ਗਿਆ ਹੈ | ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੇ ਕਾਰਜਕਾਲ 'ਚ ਖੰਨਾ ਦੇ ਬੱਸ ਸਟੈਂਡ ਦਾ ਨਾਂਅ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਬੱਸ ਟਰਮੀਨਲ ਰੱਖਿਆ ਗਿਆ | ਉਨ੍ਹਾਂ ਨੇ ਇਸ ਮੌਕੇ ਸੰਸਦ ਡਾ. ਅਮਰ ਸਿੰਘ ਦੇ ਕੋਟੇ ਵਿਚੋਂ ਸਭਾ ਨੂੰ 5 ਲੱਖ ਰੁਪਏ ਦੇਣ ਦਾ ਐਲਾਣ ਕੀਤਾ | ਇਸ ਮੌਕੇ ਰਮਨਜੀਤ ਸਿੰਘ ਸੌਂਦ, ਕੌਂਸਲ ਪ੍ਰਧਾਨ ਕਮਲਜੀਤ ਸਿੰਘ ਲੱਧੜ ਨੇ ਵੀ ਸਭਾ ਵੱਲੋਂ ਕਰਵਾਏ ਜਾ ਰਹੇ ਸਮਾਗਮ ਅਤੇ ਕਾਰਜਾਂ ਦੀ ਸ਼ਲਾਘਾ ਕੀਤੀ | ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੇ ਪੋਤਰੇ ਇੰਦਰਜੀਤ ਸਿੰਘ ਬੱਬੂ, ਅਤੇ ਬ੍ਰਾਉਨ ਕੁੜੀ ਫੇਮ ਬੀਬੀ ਹਰਪਾਲ ਕੌਰ ਧੰਜਲ ਦਾ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਬੱਬੂ ਨੇ ਕਿਹਾ ਕਿ ਬਾਬਾ ਵਿਸ਼ਵਕਰਮਾ ਦੀ ਕ੍ਰਿਪਾ ਸਦਕਾ ਦੇਸ਼ ਭਰ ਵਿਚ ਰਾਮਗੜ੍ਹੀਆ ਭਾਈਚਾਰੇ ਨੇ ਵੱਡੀ ਬੁਲੰਦੀਆਂ ਨੂੰ ਛੂਹਿਆ ਹੈ | ਇਸ ਮੌਕੇ ਹਿਊਮਨ ਵੈੱਲਫੇਅਰ ਬਲੱਡ ਸੁਸਾਇਟੀ, ਮਹਾਂਕਾਲ ਬਲੱਡ ਸਭਾ, ਭਾਈ ਘਨਈਆ ਜੀ ਸੇਵਾ ਸੁਸਾਇਟੀ ਦੇ ਪੁਸ਼ਕਰਰਾਜ ਸਿੰਘ ਰੂਪਰਾਏ, ਮੁਕੇਸ਼ ਸਿੰਘੀ, ਚੰਦਨ ਨੇਗੀ, ਸੁਖਜੀਤ ਸਿੰਘ ਖਰ੍ਹੇ, ਰਾਹੁਲ ਗਰਗ ਬਾਵਾ, ਨਿਰਮਲ ਸਿੰਘ ਨਿੰਮਾ, ਜਤਿੰਦਰ ਕੁਮਾਰ ਮਹਿਮੀ, ਮਨਪ੍ਰੀਤ ਮਨੀ, ਰਾਜੂ, ਰਾਹੁਲ ਵਾਲੀਆ, ਰਾਹੁਲ ਸ਼ਰਮਾ, ਵਿਕਾਸ ਗੁਪਤਾ, ਭਾਦਸੋ ਬੀੜ ਸੇਵਾ ਦੇ ਮੋਨੂੰ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦੀ ਦੇਖਰੇਖ ਹੇਠਾਂ ਲਗਾਏ ਖ਼ੂਨਦਾਨ ਕੈਂਪ ਵਿਚ 57 ਯੂਨਿਟ ਬਲੱਡ ਇਕੱਤਰ ਕੀਤਾ ਗਿਆ | ਡਾਕਟਰਾਂ ਦੀ ਟੀਮ ਨੇ 190 ਮਰੀਜ਼ਾਂ ਦੀ ਜਾਂਚ ਕੀਤੀ ਅਤੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ | ਇਸ ਮੌਕੇ ਮੱਖਣ ਸਿੰਘ ਜੰਡੂ ਅਤੇ ਮਨਜੀਤ ਸਿੰਘ ਸੋਹਲ, ਅਮਰਜੀਤ ਸਿੰਘ ਘਟੌੜਾ, ਹਰਮੇਸ਼ ਲੋਟੇ, ਸੁਭਾਸ਼ ਲੋਟੇ, ਮੀਤ ਪ੍ਰਧਾਨ ਆਦਰਸ਼ ਕੁਮਾਰ ਭੇਲੇ, ਰਾਜਿੰਦਰ ਸਿੰਘ ਸੋਹਲ, ਗੁਰਪ੍ਰੀਤ ਦੇਵਗਨ, ਗੁਰਚਰਨ ਸਿੰਘ ਵਿਰਦੀ, ਮੋਹਣ ਸਿੰਘ ਘਟੌੜਾ, ਪਰਮਜੀਤ ਸਿੰਘ ਧੀਮਾਨ, ਦਲਵੀਰ ਸਿੰਘ ਲੋਟੇ, ਬਲਵਿੰਦਰ ਸਿੰਘ ਭੰਮਰਾ, ਮਨਜੀਤ ਸਿੰਘ ਕਲਸੀ, ਮਾ. ਹਰਵਿੰਦਰ ਸਿੰਘ, ਇੰਦਰਜੀਤ ਧੀਮਾਨ, ਰਮੇਸ਼ ਮੁੰਡੇ, ਹਰਦੀਪ ਸਿੰਘ ਲੋਟੇ, ਰਮਨਜੀਤ ਸਿੰਘ ਸੌਂਦ, ਜਸਵਿੰਦਰ ਸਿੰਘ ਜੰਡੂ, ਜਸਪਾਲ ਸਿੰਘ ਪਨੇਸਰ, ਤੇਜਿੰਦਰ ਸਿੰਘ ਸੋਹਲ, ਲੱਕੀ ਧੀਮਾਨ, ਬੰਟੀ ਜਗਦਿਓ, ਦਰਸ਼ਨ ਸਿੰਘ ਜੰਡੂ, ਵਿਹਾਨ ਕਨਵਲ, ਵਿੱਕੀ ਮਣਕੂ, ਵਿਸ਼ਾਲ ਮਣਕੂ, ਗੰਢਾ ਸਿੰਘ ਨਾਮਧਾਰੀ, ਹਰਪ੍ਰੀਤ ਸਿੰਘ ਜੰਡੂ, ਸਲਾਹਕਾਰ ਓਮੇਸ਼ ਦੇਵਗਨ, ਹਰਕੇਵਲ ਸਿੰਘ, ਅਮਰਜੀਤ ਸਿੰਘ ਘਟੌੜੇ, ਨਰਿੰਦਰ ਸਿੰਘ ਲੋਟੇ, ਬਿਲਡਿੰਗ ਇੰਚ. ਗੁਰਬਚਨ ਸਿੰਘ ਠੇਕੇਦਾਰ, ਪਰਮਿੰਦਰ ਸਿੰਘ ਭੋਡੇ, ਮੰਦਰ ਦੇ ਪੁਜਾਰੀ ਪੰਡਤ ਸੁਨੀਲ ਕੁਮਾਰ ਦੂਬੇ, ਪੂਰਨ ਸਿੰਘ ਲੋਟੇ, ਦਲਵੀਰ ਸਿੰਘ ਰੂਪਰਾਏ, ਵਿਸ਼ਵਕਰਮਾ-ਰਾਮਗੜ੍ਹੀਆ ਸਭਾ ਦੇ ਚੇਅਰਮੈਨ ਪੁਸ਼ਕਰਰਾਜ ਸਿੰਘ ਰੂਪਰਾਏ, ਗੁਰਨਾਮ ਸਿੰਘ ਭਮਰਾ, ਵਰਿੰਦਰ ਸਿੰਘ ਦਹੇਲੇ, ਚਰਨਜੀਤ ਸਿੰਘ ਪਨੇਸਰ, ਸਰਬਜੀਤ ਸਿੰਘ ਖਰ੍ਹੇ, ਬੀਰ ਸਿੰਘ ਧੰਜਲ, ਮਨਜੀਤ ਸੌਂਦ, ਹਰਵੀਰ ਸਿੰਘ ਸੋਨੂੰ, ਬਲਦੇਵ ਸਿੰਘ ਮਠਾੜੂ, ਗੁਰਦੀਪ ਸਿੰਘ ਦੀਪਾ, ਗੁਰਬਚਨ ਸਿੰਘ, ਪਰਮਿੰਦਰ ਸਿੰਘ (ਪੱਪੂ), ਕੁਲਦੀਪ ਸਿੰਘ ਮੰਗਲ, ਸਲਾਹਕਾਰ ਬਿੰਦਰ ਸਿੰਘ, ਜੋਗਿੰਦਰ ਸਿੰਘ ਗਿਆਨੀ, ਬੇਅੰਤ ਸਿੰਘ, ਸਰਬਜੀਤ ਮਣਕੂ, ਨਿਰਮਲ ਸਿੰਘ ਦਵਿੰਦਰ ਸਿੰਘ, ਅਜਮੇਰ ਸਿੰਘ ਪਧਾਲੇ, ਪ੍ਰਭਜੀਤ ਸਿੰਘ, ਸਿਮਰਨਪ੍ਰੀਤ ਸਿੰਘ, ਇੰਦਰਜੀਤ ਸਿੰਘ, ਕਸ਼ਮੀਰਾ ਸਿੰਘ ਫਤਹਿ, ਸੁਖਵਿੰਦਰ ਸਿੰਘ ਸਲੌਦੀ, ਕਿਰਨ ਕਪਲਿਸ਼, ਕੁਲਵੰਤ ਸਿੰਘ ਮਹਿਮੀ, ਮਨਰੀਤ ਸਿੰਘ ਨਾਗਰਾ, ਜੋਰਾਵਰ ਸਿੰਘ, ਦਰਸ਼ਨ ਸਿੰਘ, ਕੌਸਲਰ ਸੁਖਮਨਜੀਤ ਸਿੰਘ, ਹਰਮਿੰਦਰ ਸਿੰਘ, ਮਨਜੀਤ ਕੌਰ, ਲਛਮਣ ਸਿੰਘ ਗਰੇਵਾਲ, ਰਾਜਵੀਰ ਸ਼ਰਮਾ ਹਾਜ਼ਰ ਸਨ |
ਪਾਇਲ, (ਨਿਜ਼ਾਮਪੁਰ, ਰਾਜਿੰਦਰ ਸਿੰਘ)- ਹਰ ਸਾਲ ਦੀ ਤਰ੍ਹਾਂ ਪਿੰਡ ਭਾਡੇਵਾਲ (ਧਮੋਟ) ਵਿਖੇ ਭਗਵਾਨ ਵਿਸ਼ਵਕਰਮਾ ਦੇ ਜਨਮ ਉਤਸਵ ਮੌਕੇ ਧਾਰਮਿਕ ਸਮਾਗਮ ਕਰਵਾਇਆ ਗਿਆ | ਸਵੇਰ ਤੋਂ ਲੈ ਕੇ ਸੰਗਤਾਂ ਵੱਡੀ ਗਿਣਤੀ ਵਿਚ ਨਤਮਸਤਕ ਹੋਣ ਲਈ ਪਹੁੰਚਦੀਆਂ ਰਹੀਆਂ | ਵੱਖ-ਵੱਖ ਕਵੀਸ਼ਰੀ ਤੇ ਢਾਡੀ ਜਥਿਆਂ ਨੇ ਕਿਰਤ ਦੇ ਦਾਤਾ ਭਗਵਾਨ ਸ੍ਰੀ ਵਿਸ਼ਵਕਰਮਾ ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ | ਸਮਾਗਮ ਵਿਚ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦਾ ਬਾਬਾ ਵਿਸ਼ਵਕਰਮਾ ਰਾਮਗੜ੍ਹੀਆ ਵੈੱਲਫੇਅਰ ਕਮੇਟੀ ਦੇ ਪ੍ਰਬੰਧਕਾਂ ਦੁਆਰਾ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਧਾਨ ਸੁਦਰਸ਼ਨ ਕੁਮਾਰ ਪੱਪੂ, ਅਵਿਨਾਸ਼ ਪ੍ਰੀਤ ਸਿੰਘ ਜੱਲ੍ਹਾ, ਬੂਟਾ ਸਿੰਘ ਰਾਣੋ, ਸੁਖਵੀਰ ਤਲਵਾੜਾ, ਸਰਪੰਚ ਯਾਦਵਿੰਦਰ ਸਿੰਘ ਧਮੋਟ, ਸਰਪੰਚ ਗੁਰਜੀਤ ਸਿੰਘ ਭਾਡੇਵਾਲ, ਅਜੀਤ ਸਿੰਘ ਮਣਕੂ, ਬੇਅੰਤ ਸਿੰਘ ਮਣਕੂ, ਗੁਰਦੀਪ ਸਿੰਘ, ਸਿੰਦਰਪਾਲ ਸਿੰਘ, ਪਿ੍ਤਪਾਲ ਸਿੰਘ, ਜਸਵੰਤ ਸਿੰਘ, ਗੁਰਦੇਵ ਸਿੰਘ ਆਦਿ ਹਾਜ਼ਰ ਸਨ |
ਜ਼ਿਲ੍ਹਾ ਪ੍ਰਧਾਨ ਲੱਖਾ ਪਾਇਲ ਤੇ ਵੱਖ-ਵੱਖ ਆਗੂਆਂ ਦਾ ਸਨਮਾਨ
ਰਾੜਾ ਸਾਹਿਬ, (ਸੁਖਵੀਰ ਸਿੰਘ ਚਣਕੋਈਆਂ)-ਅੱਜ ਬਾਬਾ ਵਿਸ਼ਵਕਰਮਾ ਦਿਵਸ ਮੌਕੇ ਵਿਸ਼ਵਕਰਮਾ ਮੰਦਿਰ ਕਮੇਟੀ ਘੁਡਾਣੀ ਕਲਾਂ ਵਿਖੇ ਸਮਾਗਮ ਦੌਰਾਨ ਪ੍ਰਧਾਨ ਜਗਦੇਵ ਸਿੰਘ ਲਾਲੀ ਦੀ ਅਗਵਾਈ ਵਿੱਚ ਸਮੂਹ ਪ੍ਰਬੰਧਕ ਕਮੇਟੀ ਵਲੋਂ ਹਲਕਾ ਪਾਇਲ ਤੋਂ ਸਾਬਕਾ ਕਾਂਗਰਸੀ ਵਿਧਾਇਕ ਤੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਲੱਖਾ ਦਾ ਸਿਰੋਪਾਉ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਸਮੇਂ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਸੰਬੋਧਨ ਕਰਦਿਆਂ ਸੰਗਤਾਂ ਨੂੰ ਵਿਸ਼ਵਕਰਮਾ ਦਿਵਸ ਦੀ ਵਧਾਈ ਦਿੱਤੀ | ਇਸ ਸਮੇਂ ਮੰਡਲ ਪ੍ਰਧਾਨ ਮਨਦੀਪ ਸਿੰਘ ਮਨੀ, ਸੁਖਵਿੰਦਰ ਸਿੰਘ, ਜ਼ਿਲ੍ਹਾ ਯੂਥ ਕਾਂਗਰਸ ਦੇ ਮੀਤ ਪ੍ਰਧਾਨ ਮਹੇਸ਼ਇੰਦਰ ਸਿੰਘ ਬੋਪਾਰਾਏ, ਬਲਾਕ ਕਾਂਗਰਸ ਦੋਰਾਹਾ ਦੇ ਯੂਥ ਪ੍ਰਧਾਨ ਬੀਰਸੁਖਦੀਪ ਸਿੰਘ ਬੋਪਾਰਾਏ, ਪੰਚ ਰਬਨਦੀਪ ਸਿੰਘ ਘੁਡਾਣੀ, ਸਾਬਕਾ ਸਰਪੰਚ ਗੁਰਮੁੱਖ ਸਿੰਘ, ਨਰਿੰਦਰਪਾਲ ਸਿੰਘ ਪੰਚ, ਅਮਰਜੀਤ ਸਿੰਘ ਕਾਕਾ, ਦਲਵੀਰ ਸਿੰਘ, ਤਾਜ ਮਹੰੁਮਦ ਸਮੇਤ ਵੱਖ-ਵੱਖ ਕਾਂਗਰਸੀ ਅਤੇ ਧਾਰਮਿਕ, ਸਮਾਜਿਕ ਜੱਥੇਬੰਦੀ ਨਾਲ ਸੰਬੰਧਿਤ ਆਗੂਆਂ ਦਾ ਸਿਰੋਪਾਉ ਅਤੇ ਸਨਮਾਨ ਚਿੰਨ ਨਾਲ ਸਨਮਾਨ ਕੀਤਾ ਗਿਆ |
ਅਹਿਮਦਗੜ੍ਹ, (ਰਵਿੰਦਰ ਪੁਰੀ)-ਭਗਵਾਨ ਬਾਬਾ ਵਿਸ਼ਵਕਰਮਾ ਦਿਵਸ ਸਥਾਨਕ ਵਿਸ਼ਵਕਰਮਾ ਮੰਦਿਰ ਵਿਖੇ ਪ੍ਰਬੰਧਕ ਕਮੇਟੀ ਵਲੋਂ ਧੂਮਧਾਮ ਨਾਲ ਮਨਾਇਆ ਗਿਆ¢ ਸਵੇਰੇ ਹਵਨ ਯੱਗ ਬਾਅਦ ਝੰਡੇ ਦੀ ਰਸਮ ਸੁਖਬੀਰ ਰਾਜੂ ਲੇਟੇ ਨੇ ਅਦਾ ਕੀਤੀ ਅਤੇ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਸਮੂਹ ਪਾਰਟੀ ਵਰਕਰਾਂ ਨਾਲ ਸ਼ਾਮਿਲ ਹੋਏ | ਜਿਨ੍ਹਾਂ ਬਾਬਾ ਵਿਸ਼ਵਕਰਮਾ ਦੇ ਆਦੇਸ਼ ਅਤੇ ਦੁਨੀਆਂ ਨੂੰ ਪ੍ਰਦਾਨ ਕੀਤੀ ਗਈ ਮਹਾਨ, ਸ਼ਿਲਪਕਲਾ ਦਾ ਉਲੇਖ ਕਰਦਿਆਂ ਸਮੂਹ ਸੰਗਤ ਨੂੰ ਵਧਾਈ ਦਿੱਤੀ¢ ਜਿੱਥੇ ਉਨ੍ਹਾਂ ਦਾ ਪ੍ਰਬੰਧਕ ਕਮੇਟੀ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ¢ ਇਸ ਮੌਕੇ ਸਾਬਕਾ ਵਿਧਾਇਕ ਸੁਰਜੀਤ ਧੀਮਾਨ ਅਤੇ ਇਕਬਾਲ ਸਿੰਘ ਝੂੰਦਾ, ਚੇਅਰਮੈਨ ਕਮਲਜੀਤ ਸਿੰਘ ਉੱਭੀ, ਪ੍ਰਧਾਨ ਵਿੱਕੀ ਸ਼ਰਮਾ, ਸਾਬਕਾ ਪ੍ਰਧਾਨ ਰਵਿੰਦਰ ਪੁਰੀ, ਵਿੱਕੀ ਟੰਡਨ, ਜਤਿੰਦਰ ਭੋਲਾ, ਅਵਤਾਰ ਸਿੰਘ ਜੱਸਲ ਅਤੇ ਕੌਂਸਲਰ ਦੀਪਕ ਸ਼ਰਮਾ, ਜਗਵੰਤ ਸਿੰਘ ਜੱਗੀ, ਅਮਨ ਅਫਰੀਦੀ, ਰਾਕੇਸ਼ ਸ਼ਾਹੀ, ਪ੍ਰਧਾਨ ਰਾਕੇਸ਼ ਗਰਗ, ਡਾ. ਸੁਨੀਤ ਹਿੰਦ, ਪ੍ਰਧਾਨ ਟਰੱਕ ਯੂਨੀਅਨ ਮਨਿੰਦਰਪਾਲ, ਆੜ੍ਹਤੀ ਐਸੋ. ਦੇ ਪ੍ਰਧਾਨ ਮਨੋਜ ਸ਼ਰਮਾ, ਅਕਾਲੀ ਦਲ ਦੇ ਪ੍ਰਧਾਨ ਕੁਲਵੰਤ ਸਿੰਘ ਸੋਹਲ, ਸ਼ਿਆਮ ਥਾਪਰ ਆਦਿ ਵੀ ਵਿਸ਼ੇਸ਼ ਮਹਿਮਾਨ ਸਨ¢ ਪ੍ਰਬੰਧਕੀ ਆਗੂ ਤਰਲੋਚਨ ਸਿੰਘ ਚਾਪੜਾ, ਜਗਦੇਵ ਸਿੰਘ ਹੂੰਝਣ, ਦਰਸ਼ਨ ਸਿੰਘ ਲੋਟੇ, ਜਸਵੰਤ ਸਿੰਘ ਗੋਗਾ, ਜੁਗਿੰਦਰ ਸਿੰਘ ਜੋਗਾ, ਸਤਵੰਤ ਸਿੰਘ ਹੂੰਝਣ, ਰਣਧੀਰ ਸਿੰਘ ਹੂੰਝਣ, ਇੰਦਰ ਘਟੌੜਾ, ਪਿ੍ਤਪਾਲ ਸਿੰਘ ਲੋਟੇ, ਗੁਰਮੀਤ ਸਿੰਘ ਉੱਭੀ, ਟਹਿਲ ਸਿੰਘ ਦੁਲਮਾਂ, ਜਸਵਿੰਦਰ ਜੱਸੀ, ਸੁਖਜਿੰਦਰ ਸਿੰਘ ਰਾਜੜ੍ਹ, ਅਮਰਜੀਤ ਸਿੰਘ ਉੱਭੀ, ਸ਼ਿਆਮ ਸਿੰਘ ਗਹੀਰ, ਰਵਿੰਦਰ ਬੱਬੂ, ਧਰਮਵੀਰ ਕਾਲਾ ਟਾਇਰ, ਅਜੀਤ ਸਿੰਘ ਰਾਜੜ੍ਹ ਆਦਿ ਦੀ ਨਿਗਰਾਨੀ ਹੇਠ ਹੋਏ ਸਮਾਗਮ ਵਿਚ ਆਏ ਸਾਰੇ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ¢ ਇਸ ਮੌਕੇ ਪ੍ਰਸਿੱਧ ਭਜਨ ਗਾਇਕ ਵਿਸ਼ਵਜੀਤ ਸੰਗਰੂਰ ਨੇ ਬਾਬਾ ਜੀ ਦੇ ਜੀਵਨ ਬਾਰੇ ਗੁਣਗਾਨ ਕਰਦਿਆਂ ਸੰਗਤ ਨੂੰ ਨਿਹਾਲ ਕੀਤਾ ¢
ਸਾਹਨੇਵਾਲ, (ਹਨੀ ਚਾਠਲੀ)-ਬਾਬਾ ਵਿਸ਼ਵਕਰਮਾ ਨੇ ਸਾਨੂੰ ਔਜ਼ਾਰਾਂ ਨਾਲ ਹੱਥੀਂ ਕਿਰਤ ਕਰਨ ਦਾ ਹੁਨਰ ਬਖ਼ਸ਼ਿਆ ਹੈ | ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਧਰਮਿੰਦਰ ਕੁਮਾਰ ਕਾਲੀ ਅਤੇ ਦੀਪਕ ਦੀਨੂੰ ਨੇ ਬਾਬਾ ਵਿਸ਼ਵਕਰਮਾ ਦਾ ਜਨਮ ਦਿਹਾੜਾ ਮਨਾਉਣ ਉਪਰੰਤ ਗੱਲਬਾਤ ਕਰਦਿਆਂ ਪ੍ਰਗਟ ਕੀਤਾ | ਧਰਮਿੰਦਰ ਕੁਮਾਰ ਕਾਲੀ ਅਤੇ ਦੀਪਕ ਦੀਨੂੰ ਨੇ ਬਾਬਾ ਵਿਸ਼ਵਕਰਮਾ ਦੇ ਜਨਮ ਦਿਹਾੜੇ 'ਤੇ ਸਮੁੱਚੀਆਂ ਸੰਗਤਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਬਾਬਾ ਵਿਸ਼ਵਕਰਮਾ ਨੂੰ ਰਹਿੰਦੀ ਦੁਨੀਆਂ ਤੱਕ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ | ਇਸ ਮੌਕੇ ਬਾਬਾ ਵਿਸ਼ਵਕਰਮਾ ਜੀ ਦੀ ਪੂਜਾ ਕਰਨ ਉਪਰੰਤ ਮਿਸਤਰੀਆਂ ਨੇ ਆਪਣੇ ਔਜ਼ਾਰਾਂ ਦੀ ਪੂਜਾ ਕੀਤੀ | ਇਸ ਮੌਕੇ ਤਿੰਦੀ ਸਾਹਨੇਵਾਲ, ਡਿੰਪੀ ਚਾਠਲੀ, ਸੋਨੀ, ਰਿੰਕੂ, ਜੋਨੀ, ਜਿਨਕਾ, ਸੰਜੇ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਅੰਗਰੇਜ਼ੀ ਅਤੇ ਸਮਾਜਿਕ ਵਿਗਿਆਨ ਮੇਲਾ ਲਗਾਇਆ ਅਗਲੀ ਖ਼ਬਰ ਪਿੰਡ ਘੁਡਾਣੀ ਕਲਾਂ ਵਿਖੇ ਬਾਬਾ ਵਿਸ਼ਵਕਰਮਾ ਦਿਵਸ ਮੌਕੇ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।