ਰਾੜਾ ਸਾਹਿਬ, 22 ਅਕਤੂਬਰ (ਪ੍ਰੀਤਮ ਸਿੰਘ ਮੁਕੰਦਪੁਰੀ)- ਪਿੰਡ ਘੁਡਾਣੀ ਕਲਾਂ ਵਿਖੇ ਵੇਰਕਾ ਦੁੱਧ ਉਤਪਾਦਕ ਸਭਾ ਨੇ ਦੀਵਾਲੀ ਦੇ ਮੌਕੇ ਆਪਣੇ ਦੁੱਧ ਉਤਪਾਦਕਾਂ ਨੂੰ ਕੁੱਲ 1048409 ਰੁਪਏ ਮੁਨਾਫ਼ਾ ਵੰਡਿਆ | ਵੇਰਕਾ ਮਿਲਕ ਪਲਾਂਟ ਲੁਧਿਆਣਾ ਦੇ ਚੇਅਰਮੈਨ ਹਰਮਿੰਦਰ ਸਿੰਘ ਸ਼ਿੰਦਾ ਘੁਡਾਣੀ ਨੇ ਉਚੇਚੇ ਤੌਰ 'ਤੇ ਸ਼ਿਰਕਤ ਕਰਦਿਆਂ ਪਹਿਲੇ ਸਥਾਨ ਪ੍ਰਾਪਤ ਕਰਨ ਵਾਲੇ ਹਰਮਿੰਦਰ ਸਿੰਘ ਨੂੰ 30574 ਰੁਪਏ, ਗੁਰਮੁਖ ਸਿੰਘ ਨੂੰ 19535 ਰੁਪਏ ਅਤੇ ਅਮਰਜੀਤ ਸਿੰਘ ਨੂੰ 16142 ਰੁਪਏ ਮੁਨਾਫ਼ਾ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਉਨ੍ਹਾਂ ਕਿਹਾ ਕਿ ਵੇਰਕਾ ਮਿਲਕ ਪਲਾਂਟ ਲੁਧਿਆਣਾ ਆਪਣੇ ਸਰਵੋਤਮ ਉਤਪਾਦਾਂ ਜ਼ਰੀਏ ਘਰ ਘਰ ਪਹੁੰਚ ਗਿਆ ਹੈ ਅਤੇ ਇਸ ਦੇ ਨਾਲ ਜੁੜ ਕੇ ਕਿਸਾਨ ਦੁਧਾਰੂ ਪਸ਼ੂ ਪਾਲਣ ਨੂੰ ਵਧੀਆ ਸਹਾਇਕ ਧੰਦੇ ਦੇ ਰੂਪ 'ਚ ਅਪਣਾ ਕੇ ਚੋਖੀ ਆਮਦਨ ਪ੍ਰਾਪਤ ਕਰ ਰਹੇ ਹਨ | ਇਸ ਸਮੇਂ ਅਮਰਜੀਤ ਸਿੰਘ ਮੀਤ ਪ੍ਰਧਾਨ, ਗੁਰਪ੍ਰੀਤ ਸਿੰਘ ਮੀਤ ਪ੍ਰਧਾਨ, ਕੁਲਜੀਤ ਸਿੰਘ, ਸੁਖਪ੍ਰੀਤ ਸਿੰਘ, ਚਰਨਜੀਤ ਸਿੰਘ, ਨਿਰਮਲ ਸਿੰਘ (ਸਾਰੇ ਕਮੇਟੀ ਮੈਂਬਰ). ਸਕਿੰਦਰ ਸਿੰਘ ਸਭਾ ਸਕੱਤਰ, ਰਾਜਨਵੀਰ ਸਿੰਘ, ਤਜਿੰਦਰ ਸਿੰਘ ਐਮ. ਪੀ. ਏ., ਬਲਵੀਰ ਸਿੰਘ ਘੁਡਾਣੀ, ਕੇਸਰ ਸਿੰਘ ਪੰਚ ਅਤੇ ਹੋਰ ਪਤਵੰਤੇ ਹਾਜਰ ਸਨ |