ਡੇਹਲੋਂ, 23 ਅਕਤੂਬਰ (ਅੰਮਿ੍ਤਪਾਲ ਸਿੰਘ ਕੈਲੇ)-ਪਿੰਡ ਪੱਦੀ ਵਿਖੇ ਦੁੱਧ ਉਤਪਾਦਕ ਸਹਿਕਾਰੀ ਸਭਾ ਵਲੋਂ ਦੁੱਧ ਉਤਪਾਦਕਾਂ ਨੂੰ ਮੁਨਾਫ਼ਾ ਵੰਡਣ ਸੰਬੰਧੀ ਸਮਾਗਮ ਕਰਵਾਇਆ ਗਿਆ | ਜਿਸ ਦੌਰਾਨ ਪਹਿਲਾ ਇਨਾਮ ਅੰਮਿ੍ਤਪਾਲ ਸਿੰਘ ਧਾਲੀਵਾਲ, ਦੂਜਾ ਇਨਾਮ ਗੁਰਜੀਤ ਸਿੰਘ ਗਿੱਲ, ਤੀਜਾ ਇਨਾਮ ਮਨਜੀਤ ਸਿੰਘ ਗਿੱਲ, ਚੌਥਾ ਇਨਾਮ ਗੁਰਵਿੰਦਰ ਸਿੰਘ ਗਿੱਲ, ਪੰਜਵਾਂ ਇਨਾਮ ਲਵਪ੍ਰੀਤ ਸਿੰਘ ਸੈਕਟਰੀ ਨੂੰ ਦਿੱਤਾ ਗਿਆ ¢ ਇਸ ਸਮੇਂ ਮਿਲਕ ਪਲਾਂਟ ਡਾਇਰੈਕਟਰ ਤੇਜਿੰਦਰ ਸਿੰਘ, ਲਾਡੀ ਜੱਸੜ ਨੇ ਕਿਹਾ ਕਿ ਵੇਰਕਾ ਮਿਲਕ ਪਲਾਂਟ ਨੇ ਹਮੇਸ਼ਾ ਦੁੱਧ ਉਤਪਾਦਕਾਂ ਲਈ ਸਕੀਮਾਂ ਲਿਆਂਦੀਆਂ ਹਨ ਅਤੇ ਪ੍ਰਾਈਵੇਟ ਅਦਾਰਿਆਂ ਦੇ ਮੁਕਾਬਲੇ ਦੁੱਧ ਦਾ ਵੱਧ ਭਾਅ ਦਿੱਤਾ ਹੈ ¢ ਉਨ੍ਹਾਂ ਸਮੂਹ ਵਰਗਾਂ ਦੇ ਲੋਕਾਂ ਨੂੰ ਸਹਾਇਕ ਧੰਦੇ ਅਪਣਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਦੁੱਧ ਪੈਦਾ ਕਰਨ ਨਾਲ ਜਿੱਥੇ ਲੋਕਾਂ ਨੂੰ ਸ਼ੁੱਧ ਦੁੱਧ ਮੁਹੱਈਆ ਕਰਵਾਇਆ ਜਾ ਸਕਦਾ ਹੈ, ਉਸ ਦੇ ਨਾਲ ਹੀ ਲੋਕ ਆਰਥਿਕ ਪੱਖ ਤੋਂ ਮਜ਼ਬੂਤ ਬਣ ਸਕਦੇ ਹਨ¢ ਡਾਇਰੈਕਟਰ ਲਾਡੀ ਜੱਸੜ ਵਲੋਂ ਵੱਖ-ਵੱਖ ਸਹਿਕਾਰੀ ਸਭਾਵਾਂ ਅੰਦਰ ਮੁਨਾਫ਼ਾ ਵੰਡ ਸਮਾਗਮਾਂ ਦੌਰਾਨ ਆਮ ਲੋਕਾਂ ਨੂੰ ਦੁੱਧ ਦਾ ਕਿੱਤਾ ਕਰਨ ਲਈ ਪ੍ਰੇਰਿਆ ¢ ਇਸ ਸਮੇਂ ਡਿਪਟੀ ਮੈਨੇਜਰ ਧਰਮਿੰਦਰ ਸਿੰਘ ਨੇ ਦੁੱਧ ਉਤਪਾਦਕਾਂ ਨੂੰ ਵੇਰਕਾ ਮਿਲਕ ਪਲਾਂਟ ਵਲੋਂ ਦਿੱਤੀਆਂ ਜਾਣ ਵਾਲੀਆਂ ਸਕੀਮਾਂ ਦਾ ਵੀ ਵਿਸਥਾਰ ਨਾਲ ਜ਼ਿਕਰ ਕੀਤਾ¢ ਇਸ ਸਮੇਂ ਰਮਨਦੀਪ ਸਿੰਘ, ਸਰਪੰਚ ਸਤਬੀਰ ਸਿੰਘ ਲਾਲੀ ਪੱਦੀ, ਸੈਕਟਰੀ ਚਰਨਜੀਤ ਸਿੰਘ, ਪ੍ਰਧਾਨ ਧਰਮਿੰਦਰ ਸਿੰਘ ਗਿੱਲ, ਸਾਬਕਾ ਪ੍ਰਧਾਨ ਮਨਜੀਤ ਸਿੰਘ, ਜਸਪਾਲ ਸਿੰਘ ਮੈਂਬਰ ਪੰਚਾਇਤ, ਹੁਸ਼ਿਆਰ ਸਿੰਘ ਧਾਲੀਵਾਲ, ਦਲਜੀਤ ਸਿੰਘ ਸਾਬਕਾ ਸਰਪੰਚ, ਠਾਕੁਰ ਸਿੰਘ ਸਾਬਕਾ ਸਰਪੰਚ, ਧਰਮਜੀਤ ਸਿੰਘ ਗਿੱਲ, ਸੁਖਜੀਤ ਸਿੰਘ ਧਾਲੀਵਾਲ, ਜਸਵੰਤ ਸਿੰਘ, ਸੁਖਵਿੰਦਰ ਸਿੰਘ, ਹਰਨੇਕ ਸਿੰਘ ਸਾਬਕਾ ਸੈਕਟਰੀ, ਕਰਨੈਲ ਸਿੰਘ ਕਮੇਟੀ ਮੈਂਬਰ, ਹਰਬੰਸ ਸਿੰਘ ਕਮੇਟੀ ਮੈਂਬਰ, ਬਲਜਿੰਦਰ ਸਿੰਘ ਕਮੇਟੀ ਮੈਂਬਰ, ਸੁਖਵਿੰਦਰ ਸਿੰਘ ਕਮੇਟੀ ਮੈਂਬਰ, ਕਰਨੈਲ ਸਿੰਘ ਕਮੇਟੀ ਮੈਂਬਰ, ਰਘਵੀਰ ਸਿੰਘ, ਨੰਬਰਦਾਰ ਸੁਖਵਿੰਦਰ ਸਿੰਘ ਗਿੱਲ, ਪ੍ਰਦੀਪ ਸਿੰਘ ਗਿੱਲ, ਚੰਚਲ ਸਿੰਘ ਰਾਣਾ, ਜਗਜੀਤ ਸਿੰਘ ਜੀਤਾ, ਰਣਜੀਤ ਸਿੰਘ ਰਾਣਾ, ਗੁਰਪ੍ਰੀਤ ਸਿੰਘ ਸਮੇਤ ਵੱਡੀ ਗਿਣਤੀ ਵਿਚ ਦੁੱਧ ਉਤਪਾਦਕ ਹਾਜ਼ਰ ਸਨ¢