ਪਾਇਲ, 23 ਅਕਤੂਬਰ (ਰਜਿੰਦਰ ਸਿੰਘ, ਨਿਜ਼ਾਮਪੁਰ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਅੱਜ ਵੱਡੀ ਗਿਣਤੀ ਵਿੱਚ ਟਰੈਕਟਰ ਦੇ ਕਾਫ਼ਲੇ ਜ਼ਮੀਨ ਪੱਧਰ ਕਰਨ ਰਹੇ ਹਨ, ਟਰੈਕਟਰ ਉਧਰ ਅੰਮਿ੍ਤਸਰ ਜ਼ਿਲੇ੍ਹ ਪਿੰਡ ਰਾਮਦਾਸ ਦੀ ਆਲੇ ਦੁਆਲੇ ਦੇ ਪਿੰਡਾਂ 'ਚ ਉਨ੍ਹਾਂ ਦੀ ਜ਼ਮੀਨ ਪੱਧਰ ਕਰਨ ਤੱਕ ਇੱਕ ਹਫ਼ਤਾ ਕੰਮ ਕਰਨਗੇ | ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਤੇ ਮੀਤ ਪ੍ਰਧਾਨ ਮਨੋਹਰ ਸਿੰਘ ਕਲਾੜ ਨੂੰ ਦੱਸਿਆ ਕਿ ਪਹਿਲਾਂ ਵੀ ਵੱਡੀ ਗਿਣਤੀ ਵਿੱਚ ਮਜ਼ਦੂਰਾਂ ਤੇ ਗ਼ਰੀਬਾਂ ਨੂੰ ਅਨਾਜ ਵੰਡਿਆ ਗਿਆ ਤੇ ਫਿਰ ਕਣਕ ਬੀਜਣ ਲਈ ਵੱਡੀ ਗਿਣਤੀ 'ਚ ਕਣਕ ਦਾ ਬੀਜ ਮੁਹੱਈਆ ਕਰਵਾਇਆ ਗਿਆ ਤੇ ਅਚਾਰ, ਰਾਸ਼ਨ ਰਜਾਈਆਂ ਕੱਪੜੇ ਕੰਬਲ ਦੀ ਵੱਡੀ ਤਾਦਾਦ 'ਚ ਲੋਕਾਂ ਵਿਚ ਵੰਡਿਆ ਗਿਆ | ਅੱਜ ਉਨ੍ਹਾਂ ਦੀਆਂ ਜ਼ਮੀਨਾਂ ਪੱਧਰ ਕਰਨ ਖ਼ਾਤਰ ਸੈਂਕੜਿਆਂ ਦੀ ਗਿਣਤੀ ਵਿੱਚ ਟਰੈਕਟਰ ਰਾਮਦਾਸ (ਸ੍ਰੀ ਅੰਮਿ੍ਤਸਰ ਸਾਹਿਬ) ਵੱਲ ਜਾ ਰਹੇ ਹਨ, ਉਹ ਇੱਕ ਹਫ਼ਤਾ ਉੱਥੇ ਰਹਿਣਗੇ ਅਤੇ ਉਨ੍ਹਾਂ ਦੀਆਂ ਜ਼ਮੀਨਾਂ ਪੱਧਰ ਕਰਕੇ ਕਣਕ ਬੀਜਣ ਤੱਕ ਉਨ੍ਹਾਂ ਦੇ ਨਾਲ ਪੂਰਾ ਸਹਿਯੋਗ ਦਿੱਤਾ ਜਾਵੇਗਾ | ਦੂਸਰੇ ਪਾਸੇ ਆਗੂਆਂ ਕਿਹਾ ਕਿ ਜਿੱਥੇ ਲੋਕ ਇਹਨਾਂ ਦੀ ਮਦਦ ਕਰ ਰਹੇ ਹਨ ਪਰ ਸਰਕਾਰ ਵਲੋਂ ਇਹਨਾਂ ਦੀ ਕੋਈ ਬਾਂਹ ਨਹੀਂ ਫੜੀ ਜਾ ਰਹੀ, ਸਗੋਂ ਲਾਰੀ ਲੱਪੇ ਲਾਏ ਜਾ ਰਹੇ ਹਨ ਸੋ ਸਰਕਾਰ ਤੋਂ ਪ੍ਰਤੀ ਏਕੜ ਪੂਰਾ ਪੂਰਾ ਮੁਆਵਜ਼ਾ ਲੈਣ ਲਈ ਤੇ ਇਹਨਾਂ ਦੀਆਂ ਰਹਿੰਦੀਆਂ ਮੰਗਾਂ ਪੂਰੀਆਂ ਕਰਵਾਉਣ ਲਈ ਵੀ ਸਰਕਾਰ ਦਬਾਅ ਪਾਇਆ ਜਾਵੇਗਾ |