24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਸਿਵਲ ਤੇ ਪੁਲਿਸ ਪ੍ਰਸ਼ਾਸਨ ਵਲੋਂ ਮੀਟਿੰਗ

ਅਜੀਤ ਡੈਸਕ 24-10-2025
• ਕਿਸਾਨਾਂ ਨੇ ਡੀ. ਏ. ਪੀ. ਖਾਦ ਦੀ ਘਾਟ ਸੰਬੰਧੀ ਉਠਾਈ ਮੰਗ
ਮਲੌਦ, 23 ਅਕਤੂਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ, ਦਿਲਬਾਗ ਸਿੰਘ ਚਾਪੜਾ)-ਮਲੌਦ ਮਾਰਕੀਟ ਦਫ਼ਤਰ ਵਿਖੇ ਕਿਸਾਨਾਂ ਤੇ ਆੜ੍ਹਤੀਆਂ ਨਾਲ ਐਸ. ਡੀ. ਐਮ ਪਾਇਲ ਪ੍ਰਦੀਪ ਸਿੰਘ ਬੈਂਸ, ਡੀ. ਐਸ. ਪੀ ਪਾਇਲ ਜਸਵਿੰਦਰ ਸਿੰਘ ਖੈਹਿਰਾ ਤੇ ਐਸ. ਐਚ. ਓ ਮਲੌਦ ਚਰਨਜੀਤ ਸਿੰਘ ਨੇ ਮੀਟਿੰਗ ਕੀਤੀ | ਪ੍ਰਸ਼ਾਸਨ ਦੁਆਰਾ ਕਿਸਾਨਾਂ ਨੂੰ ਜਾਗਰੂਕ ਕੀਤਾ ਕਿ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ, ਜਿਸ ਨਾਲ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾਵੇ | ਆੜ੍ਹਤੀਆਂ ਵੱਲੋਂ ਮੰਡੀਕਰਨ ਦੇ ਸੀਜ਼ਨ ਉਪਰ ਤਸੱਲੀ ਪ੍ਰਗਟਾਈ | ਕਿਸਾਨਾਂ ਨੇ ਡੀ. ਏ. ਪੀ ਖਾਦ ਦੀ ਘਾਟ ਬਾਰੇ ਜਾਣੂ ਕਰਵਾਇਆ ਅਤੇ ਖਾਦ ਨਾਲ ਦੁਕਾਨਦਾਰਾਂ ਵਲੋਂ ਜ਼ਬਰਦਸਤੀ ਬੇਲੋੜੀਆਂ ਵਸਤਾਂ ਦੇਣ ਬਾਰੇ ਵੀ ਦੱਸਿਆ | ਐਸ. ਡੀ. ਐਮ ਪ੍ਰਦੀਪ ਸਿੰਘ ਬੈਂਸ ਨੇ ਭਰੋਸਾ ਦਿਵਾਇਆ ਕਿ 25 ਅਕਤੂਬਰ ਨੂੰ ਸਹਿਕਾਰੀ ਸਭਾਵਾਂ ਲਈ ਖਾਦ ਦਾ ਰੈਕ ਲੱਗ ਰਿਹਾ ਹੈ | ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਸਹਿਕਾਰੀ ਸਭਾਵਾਂ ਦੀ ਮਜ਼ਬੂਤੀ ਲਈ ਅੱਗੇ ਆਉਣਾ ਪਵੇਗਾ ਤਾਂ ਜੋ ਖੇਤੀਬਾੜੀ ਨਾਲ ਸਬੰਧਿਤ ਲੋੜਾਂ ਆਪਣੇ ਪਿੰਡ ਤੋਂ ਹੀ ਪੂਰੀਆਂ ਹੋ ਸਕਣ | ਇਸੇ ਤਰ੍ਹਾਂ ਇੱਕ ਮੀਟਿੰਗ ਪਿੰਡ ਸਿਆੜ ਵਿਖੇ ਵੀ ਕੀਤੀ ਗਈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਗਟ ਸਿੰਘ ਸਿਆੜ, ਮਾਰਕੀਟ ਕਮੇਟੀ ਮਲੌਦ ਦੇ ਸੈਕਟਰੀ ਰੁਮੇਲ ਸਿੰਘ, ਲੇਖਾਕਾਰ ਸੰਜੀਵ ਕੁਮਾਰ, ਮੰਡੀ ਸੁਪਰਵਾਈਜ਼ਰ ਤਲਵਿੰਦਰ ਸਿੰਘ, ਕਲਰਕ ਸੁਖਮਿੰਦਰ ਸਿੰਘ, ਬੂਟਾ ਸਿੰਘ, ਕਲਰਕ ਸੋਨੀ, ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਜਗਜੀਤ ਸਿੰਘ ਦੌਲਤਪੁਰ, ਪ੍ਰਧਾਨ ਸਿੰਘ ਸੋਮਲ, ਠੇਕੇਦਾਰ ਅਵਤਾਰ ਸਿੰਘ, ਵਰਿੰਦਰ ਕੁਮਾਰ, ਟੈਰੀ ਪੁਰੀ ਮਲੌਦ, ਲਖਵੀਰ ਸਿੰਘ ਸੋਮਲਖੇੜੀ, ਪੂਰਨ ਚੰਦ ਹੈਪੀ ਗੋਇਲ, ਰੂਬਲ ਸਿੰਗਲਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਕਿੱਲੋਮੀਟਰ ਸਕੀਮ ਟੈਂਡਰ ਖੋਲ੍ਹਣ ਦੇ ਵਿਰੁੱਧ ਕੰਟਰੈਕਟ ਵਰਕਰਜ਼ ਯੂਨੀਅਨ ਵਲੋਂ ਧਰਨਾ ਅਗਲੀ ਖ਼ਬਰ ਗੁਰਦੁਆਰਾ ਸਾਹਿਬ ਪਾਤਿਸ਼ਾਹੀ ਛੇਵੀਂ ਨਵਾਂ ਪਿੰਡ ਕਿਸ਼ਨਪੁਰਾ ਵਿਖੇ ਬੰਦੀ ਛੋੜ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।