ਖੰਨਾ, 23 ਅਕਤੂਬਰ (ਹਰਜਿੰਦਰ ਸਿੰਘ ਲਾਲ)-ਸਥਾਨਕ ਵਿਧਾਇਕ ਅਤੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਖੰਨਾ ਦੇ ਕੁੱਲ 67 ਪਿੰਡਾਂ ਵਿਚੋਂ 30 ਪਿੰਡਾਂ ਵਿੱਚ 'ਮਾਡਲ ਪਲੇਅ ਗਰਾਊਾਡ' ਬਣਾਏ ਜਾ ਰਹੇ ਹਨ | ਸੌਦ ਨੇ ਇਸ ਮੌਕੇ 'ਤੇ ਕਿਹਾ ਕਿ ਪੰਜਾਬ ਦੀ ਅਸਲੀ ਤਾਕਤ ਉਸਦੇ ਪਿੰਡਾਂ ਵਿੱਚ ਹੈ ਅਤੇ ਜੇ ਪਿੰਡ ਮਜ਼ਬੂਤ ਹੋਣਗੇ ਤਾਂ ਪੰਜਾਬ ਮਜ਼ਬੂਤ ਹੋਵੇਗਾ | ਇਹ ਮਾਡਲ ਪਲੇਅ ਗਰਾਊਾਡ ਸਿਰਫ਼ ਮੈਦਾਨ ਨਹੀਂ ਹੋਣਗੇ, ਇਹ ਗਰਾਊਾਡ ਪਿੰਡਾਂ ਦੇ ਦਿਲ ਹੋਣਗੇ, ਜਿੱਥੇ ਸਮਾਜ ਇਕੱਠਾ ਹੋਵੇਗਾ, ਬੱਚੇ ਖੇਡਣਗੇ ਅਤੇ ਪਿੰਡ ਦਾ ਸੱਭਿਆਚਾਰ ਜਿੰਦਾ ਰਹੇਗਾ | ਮੰਤਰੀ ਨੇ ਇਹ ਵੀ ਕਿਹਾ ਕਿ ਇਹ ਪ੍ਰੋਜੈਕਟ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਵੇਗਾ, ਕਿਉਂਕਿ ਜਦੋਂ ਬੱਚਿਆਂ ਕੋਲ ਖੇਡਣ ਲਈ ਜਗ੍ਹਾ ਹੋਵੇਗੀ ਤਾਂ ਉਹ ਗਲਤ ਰਾਹ 'ਤੇ ਨਹੀਂ ਜਾਣਗੇ | ਮੰਤਰੀ ਸੌਂਦ ਨੇ ਕਿਹਾ ਕਿ ਇਹ ਸਾਡਾ ਵਾਅਦਾ ਹੈ, ਸਾਡਾ ਸੁਪਨਾ ਹੈ ਅਤੇ ਸਾਡੀ ਜ਼ਿੰਮੇਵਾਰੀ ਹੈ | ਅਸੀਂ ਪੰਜਾਬ ਦੇ ਹਰ ਬੱਚੇ ਨੂੰ ਖੇਡਣ ਦਾ ਮੌਕਾ ਦੇਵਾਂਗੇ, ਅਸੀਂ ਹਰ ਪਿੰਡ ਨੂੰ ਸੋਹਣਾ ਮੈਦਾਨ ਦੇਵਾਂਗੇ | ਇਹ ਸਿਰਫ਼ ਸਰਕਾਰੀ ਯੋਜਨਾ ਨਹੀਂ ਹੈ, ਇਹ ਪੰਜਾਬ ਦੇ ਭਵਿੱਖ 'ਚ ਕੀਤਾ ਗਿਆ ਨਿਵੇਸ਼ ਹੈ |
ਹਲਕੇ 'ਚ 67 'ਚੋਂ 30 ਪਿੰਡਾਂ 'ਚ ਬਣਨਗੇ ਮਾਡਲ ਖੇਡ ਗਰਾਊਾਡ- ਸੌਂਦ
ਅਜੀਤ ਡੈਸਕ
24-10-2025