27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਬਿ੍ਟਿਸ਼ ਕਾਨਵੈਂਟ ਸਕੂਲ ਫ਼ਤਿਹਪੁਰ ਵਿਖੇ ਹੈਲੋਵੀਨ ਦਿਵਸ ਮਨਾਇਆ

ਅਜੀਤ ਡੈਸਕ 04-11-2025
ਈਸੜੂ, 3 ਨਵੰਬਰ (ਬਲਵਿੰਦਰ ਸਿੰਘ)- ਬਿ੍ਟਿਸ਼ ਕਾਨਵੈਂਟ ਸਕੂਲ ਫ਼ਤਿਹਪੁਰ ਵਿਖੇ ਪ੍ਰਧਾਨ ਜਤਿੰਦਰ ਪਾਲ ਸਿੰਘ ਜੌਲੀ, ਚੇਅਰ ਪਰਸਨ ਸਤਿੰਦਰਜੀਤ ਕੌਰ ਜੌਲੀ, ਉਪ ਪ੍ਰਧਾਨ ਨਵੇਰਾ ਜੌਲੀ ਅਤੇ ਪਿ੍ੰਸੀਪਲ ਗਗਨਪ੍ਰੀਤ ਕੌਰ ਗਿੱਲ ਦੀ ਅਗਵਾਈ ਹੇਠ ਹੈਲੋਵੀਨ ਦਿਵਸ ਮਨਾਇਆ ਗਿਆ | ਸਕੂਲ ਦੇ ਵਿਦਿਆਰਥੀਆਂ ਵੱਲੋਂ ਹੈਲੋਵੀਨ ਦੇ ਜਸ਼ਨ ਲਈ ਭੂਤਾਂ ਅਤੇ ਪਿਸਾਚਾਂ ਰੂਪੀ ਕੱਪੜੇ ਪਹਿਨੇ ਗਏ ਅਤੇ ਟਿ੍ਕ ਜਾਂ ਟਰੀਟਿੰਗ ਕਰਨ ਲਈ ਤਿਆਰੀ ਕੀਤੀ | ਸਵੇਰ ਦੀ ਪ੍ਰਾਰਥਨਾ ਸਭਾ ਵਿੱਚ ਵਿਦਿਆਰਥੀਆਂ ਵੱਲੋਂ ਹੈਲੋਵੀਨ ਸਬੰਧੀ ਭਾਸ਼ਣ ਦਿੱਤੇ ਗਏ ਅਤੇ ਕਈ ਵਿਦਿਆਰਥੀਆਂ ਵੱਲੋਂ ਹੈਲੋਵੀਨ ਸਬੰਧੀ ਡਾਂਸ ਵੀ ਪੇਸ਼ ਕੀਤਾ ਗਿਆ | ਇਸੇ ਤਰ੍ਹਾਂ ਪ੍ਰੀ ਪ੍ਰਾਇਮਰੀ ਕਲਾਸਾਂ ਦੇ ਵਿਦਿਆਰਥੀਆਂ ਨੇ ਇਸ ਅੰਤਰਰਾਸ਼ਟਰੀ ਤਿਉਹਾਰ ਨੂੰ ਮਨਾਉਣ ਦੀ ਤਿਆਰੀ ਕੀਤੀ | ਇਸ ਮੌਕੇ ਪਿ੍ੰਸੀਪਲ ਗਗਨਪ੍ਰੀਤ ਕੌਰ ਗਿੱਲ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਇਹ ਦਿਨ ਆਪਣੇ ਪੂਰਵਜਾਂ ਦੀ ਸ਼ਾਂਤੀ ਦੇ ਲਈ ਪ੍ਰਾਰਥਨਾ ਕਰਨ ਨੂੰ ਸਮਰਪਿਤ ਹੁੰਦਾ ਹੈ |
ਪਿਛਲੀ ਖ਼ਬਰ ਐਡ. ਧਾਮੀ ਦੇ 5ਵੀਂ ਵਾਰ ਪ੍ਰਧਾਨ ਬਣਨ 'ਤੇ ਖੱਟੜਾ ਪਰਿਵਾਰ ਨੇ ਦਿੱਤੀਆਂ ਵਧਾਈਆਂ ਅਗਲੀ ਖ਼ਬਰ ਬਾਜ਼ਾਰਾਂ 'ਚ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਮੁੜ ਸ਼ੁਰੂ ਕਰੇਗੀ ਨਗਰ ਕੌਂਸਲ-ਪ੍ਰਧਾਨ ਕੁੰਦਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।