24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਹਲਵਾਰਾ-ਪੱਖੋਵਾਲ ਸੜਕ ਨੂੰ ਜਲਦ ਬਣਾਇਆ ਜਾਵੇਗਾ-ਵਿਧਾਇਕ ਠੇਕੇਦਾਰ/ਪ੍ਰਧਾਨ ਜੈਨ

ਅਜੀਤ ਡੈਸਕ 04-11-2025
ਹਲਵਾਰਾ, 3 ਨਵੰਬਰ (ਮਨਦੀਪ ਸਿੰਘ ਉੱਭੀ)-ਹਲਵਾਰਾ ਤੋਂ ਪੱਖੋਵਾਲ ਸੜਕ ਜਿਸਦੀ ਹਾਲਤ ਬਹੁਤ ਖਸਤਾ ਹੋਈ ਹੈ, ਨਾਲ ਹਲਵਾਰਾ-ਪੱਖੋਵਾਲ ਸੜਕ 'ਚ ਪੈਂਦਾ ਪੁਲ ਵੀ ਟੁੱਟਣ ਲੱਗ ਗਿਆ ਹੈ | ਰਾਹਗੀਰ ਵੀ ਹਾਦਸਿਆ ਦਾ ਸ਼ਿਕਾਰ ਹੋ ਰਹੇ ਹਨ | ਉਨ੍ਹਾਂ ਦੇ ਸਾਧਨਾਂ ਦਾ ਵੀ ਨੁਕਸਾਨ ਹੋ ਰਿਹਾ ਹੈ | ਇਸ ਸਬੰਧੀ ਹਲਕਾ ਵਿਧਾਇਕ ਹਾਕਮ ਸਿੰਘ ਠੇਕੇਦਾਰ ਤੇ ਬਲਾਕ ਪ੍ਰਧਾਨ ਰਮੇਸ਼ ਜੈਨ ਨੇ ਕਿਹਾ ਪਿਛਲੀ ਕਾਂਗਰਸ ਸਰਕਾਰ ਨੇ ਇਸ ਸੜਕ ਨੂੰ ਬਣਾਉਣ ਸਮੇਂ ਘਟੀਆ ਮਟੀਰੀਅਲ ਵਰਤਿਆ ਗਿਆ, ਜਿਸ ਕਾਰਨ ਇਹ ਸੜਕ ਮਿਆਦ ਪੂਰੀ ਹੋਣ ਤੋਂ ਪਹਿਲਾਂ ਹੀ ਟੁੱਟ ਗਈ | ਉਨ੍ਹਾਂ ਦੱਸਿਆ ਇਸ ਸੜਕ ਦੀ ਮਿਆਦ ਇਸ ਮਹੀਨੇ ਵਿਚ ਪੂਰੀ ਹੋ ਰਹੀ ਹੈ | ਸਮੇਂ ਤੋਂ ਪਹਿਲਾਂ ਟੁੱਟਣ ਕਾਰਨ ਸੜਕ ਨੂੰ ਦੁਬਾਰਾ ਬਣਾਉਣ ਵਿਚ ਅੜਚਣ ਪੈਦਾ ਹੋ ਗਈ ਸੀ | ਫਿਰ ਵੀ ਮਹਿਕਮੇ ਵਲੋਂ ਐਸਟੀਮੇਟ ਤਿਆਰ ਕਰ ਲਿਆ ਗਿਆ ਹੈ, ਇਸ ਵਾਰ ਸੜਕ 'ਤੇ ਪੂਰਾ ਵਧੀਆ ਮਟੀਰੀਅਲ ਪਾਇਆ ਜਾਵੇਗਾ ਤਾਂ ਕਿ ਸੜਕ ਸਮੇਂ ਤੋਂ ਪਹਿਲਾਂ ਨਾ ਖ਼ਰਾਬ ਹੋਵੇ | ਇਸ ਤੋਂ ਇਲਾਵਾ ਵਿਧਾਇਕ ਠੇਕੇਦਾਰ ਨੇ ਦੱਸਿਆ ਕਿ ਹੋਰ ਪਿੰਡਾਂ ਦੀਆਂ ਲਿੰਕ ਸੜਕਾਂ ਵੀ ਬਣ ਰਹੀਆਂ ਹਨ ਤੇ ਕੁਝ ਬਣ ਚੁੱਕੀਆਂ ਹਨ | ਕੁਝ ਪਿੰਡਾਂ ਦੀਆਂ ਛੋਟੀਆਂ ਸੜਕਾਂ ਜੋ ਪਾਣੀ ਖੜ੍ਹਨ ਕਾਰਨ ਵਾਰ-ਵਾਰ ਟੁੱਟਦੀਆਂ ਹਨ, ਉਨ੍ਹਾਂ ਨੂੰ ਸੀਮੈਂਟ ਨਾਲ ਬਣਾਇਆ ਜਾਵੇਗਾ |
ਪਿਛਲੀ ਖ਼ਬਰ ਐੱਸ.ਐੱਸ.ਜੈਨ. ਸਭਾ ਵਲੋਂ ਖ਼ੂਨਦਾਨ ਕੈੈਂਪ ਅਗਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।