24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਡਾ. ਕੰਗ ਨੇ ਪਿੰਡ ਖੁਰਸੈਦਪੁਰਾ ਵਿਖੇ ਹੜ੍ਹ ਪੀੜਤ ਪਰਿਵਾਰਾਂ ਨੂੰ ਸਹਾਇਤਾ ਰਾਸ਼ੀ ਦੇ ਸਰਟੀਫ਼ਿਕੇਟ ਵੰਡੇ

ਅਜੀਤ ਡੈਸਕ 04-11-2025
ਸਿੱਧਵਾਂ ਬੇਟ, 3 ਨਵੰਬਰ (ਜਸਵੰਤ ਸਿੰਘ ਸਲੇਮਪੁਰੀ)-ਵਿਧਾਨ ਸਭਾ ਹਲਕਾ ਦਾਖਾ ਦੇ 'ਆਪ' ਇੰਚਾਰਜ ਡਾ. ਕੇ.ਐੱਨ.ਐੱਸ. ਕੰਗ ਨੇ ਅੱਜ ਦਰਿਆ ਸਤਲੁਜ ਦੇ ਕੰਢੇ 'ਤੇ ਵਸੇ ਪਿੰਡ ਹੁਜਰਾ ਵਿਖੇ ਲੰਘੇ ਦਿਨੀਂ ਭਾਰੀ ਹੜ੍ਹਾਂ ਅਤੇ ਬਰਸਾਤਾਂ ਤੋਂ ਪੀੜਤ ਦਰਜਨਾਂ ਪਰਿਵਾਰਾਂ ਨੂੰ ਸਹਾਇਤਾ ਰਾਸ਼ੀ ਸਰਟੀਫ਼ਿਕੇਟਾਂ ਦੀ ਵੰਡ ਕਰਦੇ ਹੋਏ ਆਖਿਆ ਕਿ ਇਹ ਰਾਸ਼ੀ ਇਕ ਦੋ ਦਿਨਾਂ ਤੱਕ ਤੁਹਾਡੇ ਖ਼ਾਤਿਆਂ ਵਿਚ ਆ ਜਾਵੇਗੀ | ਇਸ ਮੌਕੇ ਨਾਇਬ ਤਹਿਸੀਲਦਾਰ ਪੁਸ਼ਪਿੰਦਰ ਸਿੰਘ, ਦਾਖਾ ਦੇ ਸੰਗਠਨ ਇੰਚਾਰਜ ਪਰਮਿੰਦਰ ਸਿੰਘ ਸਿੱਧੂ, ਬਲਾਕ ਪ੍ਰਧਾਨ ਬਲਕਾਰ ਸਿੰਘ ਲਾਡੀ, ਸਰਪੰਚ ਜਸਵਿੰਦਰ ਸਿੰਘ ਹੁਜਰਾ, ਸਰਪੰਚ ਦਵਿੰਦਰ ਸਿੰਘ ਸਲੇਮਪੁਰਾ, ਸਰਪੰਚ ਜੱਜ ਸਿੰਘ ਖੁਰਸੈਦਪੁਰਾ, ਸਾਬਕਾ ਸਰਪੰਚ ਗੁਰਦੇਵ ਸਿੰਘ, ਸੇਵਕ ਸਿੰਘ ਹੁਜਰਾ, ਬਲਵੰਤ ਸਿੰਘ, ਕੁਲਵੰਤ ਸਿੰਘ ਅਤੇ ਹੋਰ ਪਾਰਟੀ ਵਰਕਰਾਂ ਨੇ ਸਹਾਇਤਾ ਰਾਸ਼ੀ ਦੇ ਸਰਟੀਫਿਕੇਟ ਦੇਣ ਲਈ ਡਾ. ਕੰਗ ਦਾ ਧੰਨਵਾਦ ਕੀਤਾ |
ਪਿਛਲੀ ਖ਼ਬਰ ਫੀਡ ਕੰਪਨੀ ਦੇ ਸੇਲਜ਼ਮੈਨ ਤੋਂ ਨਕਾਬਪੋਸ਼ ਮੋਟਰਸਾਈਕਲ ਸਵਾਰਾਂ ਨੇ ਨਕਦੀ ਵਾਲਾ ਬੈਗ ਤੇ ਮੋਬਾਈਲ ਖੋਹਿਆ, ਹੋਏ ਫ਼ਰਾਰ ਅਗਲੀ ਖ਼ਬਰ ਐੱਸ.ਐੱਸ.ਜੈਨ. ਸਭਾ ਵਲੋਂ ਖ਼ੂਨਦਾਨ ਕੈੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।