23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ

ਅਜੀਤ ਡੈਸਕ 04-11-2025
ਦੋਰਾਹਾ, 3 ਨਵੰਬਰ (ਜਸਵੀਰ ਝੱਜ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਦੋਰਾਹਾ ਸ਼ਹਿਰ ਦੀਆਂ ਸੰਗਤਾਂ ਵੱਲੋਂ, ਨਗਰ ਕੀਰਤਨ ਸਜਾਇਆ ਗਿਆ | ਇਸ ਨਗਰ ਕੀਰਤਨ ਵਿੱਚ ਦੋਰਾਹਾ ਸ਼ਹਿਰ ਦੇ ਸਮੂਹ ਸਥਾਨਕ ਸਕੂਲਾਂ ਦੇ ਬੱਚੇ ਅਤੇ ਸ਼ਹਿਰ ਦੀਆਂ ਸੰਗਤਾਂ ਕੀਰਤਨ ਕਰਦੀਆਂ ਹੋਈਆਂ ਸ਼ਾਮਿਲ ਹੋਈਆਂ | ਇਸ ਸਮੇਂ ਰਸਤੇ ਵਿੱਚ ਥਾਂ ਥਾਂ ਉੱਤੇ ਸੰਗਤਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣੀ ਸ਼ਰਧਾ ਤੇ ਅਕੀਦਤ ਕਰਦਿਆਂ ਪੰਜਾਂ ਪਿਆਰਿਆਂ ਨੂੰ ਸਿਰੋਪਾਓ ਭੇਟ ਕਰਕੇ ਸਵਾਗਤ ਕੀਤਾ |
ਨਰੋਤਮ ਨਗਰ ਵਾਸੀਆਂ ਨੇ ਕੀਤਾ ਨਗਰ ਕੀਰਤਨ ਦਾ ਸਵਾਗਤ
ਖੰਨਾ, (ਹਰਜਿੰਦਰ ਸਿੰਘ ਲਾਲ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ ਗੁਰਦਵਾਰਾ ਸ਼੍ਰੀ ਸੁਖ ਸਾਗਰ ਸਾਹਿਬ, ਸਮਾਧੀ ਰੋਡ ਤੋਂ ਨਿਕਲੇ ਨਗਰ ਕੀਰਤਨ ਦਾ ਨਰੋਤਮ ਨਗਰ ਨਿਵਾਸੀਆਂ ਨੇ ਸਵਾਗਤ ਕੀਤਾ | ਇਹ ਨਗਰ ਕੀਰਤਨ ਗੁਰਦਵਾਰਾ ਸਾਹਿਬ ਤੋਂ ਸ਼ੁਰੂ ਹੋ ਕੇ, ਨਰੋਤਮ ਨਗਰ ਤੋਂ ਆਦਰਸ਼ ਨਗਰ ਤੇ ਰਾਮ ਨਗਰ ਪਹੁੰਚਿਆ | ਨਰੋਤਮ ਨਗਰ ਵਾਸੀਆਂ ਨੇ ਨਗਰ ਕੀਰਤਨ ਵਿੱਚ ਆਈ ਸੰਗਤ ਦੇ ਲਈ ਪਕੌੜਿਆਂ ਦਾ ਲੰਗਰ ਅਤੁੱਟ ਵਰਤਾਇਆ | ਰਣਬੀਰ ਸਿੰਘ ਲਾਡੀ ਮਾਨ ਨੇ ਪੰਜ ਪਿਆਰਿਆਂ ਦਾ ਸਿਰੋਪਾਓ ਭੇਟ ਕਰਕੇ ਸਵਾਗਤ ਕੀਤਾ | ਇਹਨਾਂ ਨਾਲ ਸਾਬਕਾ ਸਰਪੰਚ ਹਮੀਰ ਸਿੰਘ, ਮਨਜੀਤ ਸਿੰਘ ਚਾਹਲ, ਨਰਿੰਦਰ ਸਿੰਘ, ਗੁਰਪ੍ਰੀਤ ਸਿੰਘ, ਰੁਪਿੰਦਰ ਸਿੰਘ, ਐੱਮ. ਪੀ. ਸਿੰਘ, ਗੁਰਦੀਪ ਪੁਰੀ, ਵਰਿੰਦਰ ਅਗਰਵਾਲ, ਸਤੀਸ਼ ਅਬਰੋਲ, ਬਲਦੇਵ ਸਿੰਘ, ਲਾਲ ਚੰਦ ਵਰਮਾ ਨੇ ਸਿਰੋਪਾਓ ਭੇਟ ਕਰਕੇ ਨਗਰ ਕੀਰਤਨ ਦਾ ਸਵਾਗਤ ਕੀਤਾ | ਇਸ ਅਵਸਰ ਤੇ ਗੌਰਵ ਜੋਸ਼ੀ, ਪ੍ਰਭਦੀਪ ਸਿੰਘ, ਸੰਦੀਪ ਸ਼ਰਮਾ, ਰਵੀ ਕੁਮਾਰ, ਪ੍ਰਥਮ ਪੁਰੀ, ਅਸ਼ੋਕ ਸੂਦ, ਕੁਲਵਿੰਦਰ ਸਿੰਘ, ਅਮਰਜੋਤ ਸਿੰਘ, ਐਡਵੋਕੇਟ ਰਾਮ ਸਿੰਘ ਲਿਬੜਾ, ਸਿਮਰਪ੍ਰੀਤ ਸਿੰਘ ਸਹੋਤਾ, ਅਵਤਾਰ ਸਿੰਘ ਅਤੇ ਸਮੂਹ ਨਰੋਤਮ ਨਗਰ ਵਾਸੀ ਮੌਜੂਦ ਸਨ |
ਪਿਛਲੀ ਖ਼ਬਰ ਗੁਰਵਿੰਦਰ ਸਿੰਘ ਮੋਹਕਮਗੜ੍ਹ ਦੀ ਮਾਤਾ ਮਹਿੰਦਰ ਕੌਰ ਨੂੰ ਭਾਵ ਭਿੰਨੀ ਸ਼ਰਧਾਂਜਲੀ ਭੇਟ <br/> ਅਗਲੀ ਖ਼ਬਰ ਬਿਜਲੀ ਕਾਮਿਆਂ ਨੇ ਬਿਜਲੀ ਵਿਭਾਗ ਦੀਆਂ ਜ਼ਮੀਨਾਂ ਨੂੰ ਵੇਚਣ ਦੇ ਕੀਤੇ ਫ਼ੈਸਲੇ ਦੇ ਵਿਰੋਧ ਵਿਚ ਕੀਤਾ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।