28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਜਥੇਦਾਰ ਸੰਗਾਲਾ ਅਕਾਲ ਚਲਾਣਾ ਕਰ ਗਏ ਨਾਮਵਰ ਸ਼ਖ਼ਸੀਅਤਾਂ ਨੇ ਦਿਉਲ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ

ਅਜੀਤ ਡੈਸਕ 05-11-2025
ਅਹਿਮਦਗੜ੍ਹ, 4 ਨਵੰਬਰ (ਰਵਿੰਦਰ ਪੁਰੀ)-ਸੀਨੀਅਰ ਟਕਸਾਲੀ ਆਗੂ ਜਥੇਦਾਰ ਜੰਗ ਸਿੰਘ ਸੰਗਾਲਾ ਬੀਤੇ ਦਿਨ ਸਵਰਗ ਸਿਧਾਰ ਗਏ | ਉੱਘੇ ਕਾਰੋਬਾਰੀ ਜਸਬੀਰ ਸਿੰਘ ਦਿਉਲ (ਸਾਬਕਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਸੰਗਰੂਰ) ਦੇ ਸਤਿਕਾਰਯੋਗ ਪਿਤਾ ਸਵਰਗੀ ਜਥੇਦਾਰ ਜੰਗ ਸਿੰਘ ਅਕਾਲੀ ਸਫ਼ਾਂ 'ਚ ਨਾਮਵਰ ਸਖਸ਼ੀਅਤ ਵਜੋਂ ਜਾਣੇ ਜਾਂਦੇ ਸਨ | ਜਿਨ੍ਹਾਂ ਦੇ ਅਕਾਲ ਚਲਾਣਾ ਕਰ ਜਾਣ 'ਤੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਸਾਬਕਾ ਮੰਤਰੀ ਮਹੇਸ਼ ਇੰਦਰ ਸਿੰਘ ਗਰੇਵਾਲ, ਦਰਸ਼ਨ ਸਿੰਘ ਸ਼ਿਵਾਲਕ ਸਾਬਾਕ ਮੰਤਰੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਰਘਵੀਰ ਸਿੰਘ ਸਾਹਰਨਮਾਜਰਾ, ਸ਼੍ਰੋਮਣੀ ਅਕਾਲੀ ਦਲ ਹਲਕਾ ਦਾਖਾ ਦੇ ਇੰਚਰਾਜ ਜਸਕਰਨ ਸਿੰਘ ਦਿਊਲ, ਰਿਟਾ. ਡਿਪਟੀ ਕਮਿਸ਼ਨਰ ਗੁਰਲਵਲੀਨ ਸਿੰਘ ਸਿੱਧੂ, ਰਿਟਾ. ਜਸਟਿਸ ਕੁਲਦੀਪ ਕਰੀਰ, ਉੱਘੇ ਪ੍ਰਵਾਸੀ ਪੰਜਾਬੀ ਜਬਰ ਸਿੰਘ ਧੂਲਕੋਟ (ਯੂ. ਐੱਸ. ਏ), ਸਾਬਕਾ ਪ੍ਰਧਾਨ ਮਲੌਦ ਸੰਜੀਵ ਪੁਰੀ, ਅਮਰਦਲਜੀਤ ਸਿੰਘ ਫੂਲਕਾ, ਸਟੇਟ ਐਵਾਰਡੀ ਸੋਸ਼ਲ ਵੈਲਫੇਅਰ ਐਸ਼ੋ. ਦੇ ਪ੍ਰਧਾਨ ਡਾ. ਸੁਨੀਤ ਹਿੰਦ, ਪੰਜਾਬ ਕਾਲੌਨਾਈਜਰ ਅਤੇ ਪ੍ਰਾਪਟੀ ਡੀਲਰ ਐਸ਼ੋ. ਦੇ ਪ੍ਰਧਾਨ ਗੁਰਵਿੰਦਰ ਸਿੰਘ ਲਾਂਬਾ ਲੁਧਿਆਣਾ, ਮਾਨ ਸਿੰਘ ਗਰਚਾ, ਜੈਪਾਲ ਸਿੰਘ ਪੰਧੇਰ ਨੱਥੂਮਾਜਰਾ ਆਦਿ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ |
ਪਿਛਲੀ ਖ਼ਬਰ ਕੈਬਨਿਟ ਮੰਤਰੀ ਸੌਂਦ ਨੇ ਖੰਨਾ ਵਿਖੇ 1.13 ਕਰੋੜ ਰੁਪਏ ਦੀ ਲਾਗਤ ਨਾਲ ਸੀਵਰੇਜ ਪ੍ਰੋਜੈਕਟ ਦੀ ਕਰਵਾਈ ਸ਼ੁਰੂਆਤ ਅਗਲੀ ਖ਼ਬਰ ਆਪ, ਅਕਾਲੀ ਦਲ ਅਤੇ ਕਾਂਗਰਸ ਤਿੰਨੋ ਪਾਰਟੀਆਂ ਪੰਜਾਬ ਦੇ ਹਿਤਾਂ ਦੀ ਰਾਖੀ ਕਰਨ ਦੇ ਢਕਵੰਜ ਛੱਡ ਦੇਣ- ਜਗਜੀਵਨ ਗਿੱਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।