17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਮੰਤਰੀ ਸੌਂਦ ਵਲੋਂ ਖੰਨਾ ਹਲਕੇ ਦੇ ਬਲਾਕ ਸੰਮਤੀ ਦੇ 16 ਅਤੇ ਜ਼ਿਲ੍ਹਾ ਪ੍ਰੀਸ਼ਦ ਦੇ 2 ਉਮੀਦਵਾਰਾਂ ਦਾ ਐਲਾਨ

ਅਜੀਤ ਡੈਸਕ 04-12-2025
ਖੰਨਾ, 3 ਦਸੰਬਰ (ਹਰਜਿੰਦਰ ਸਿੰਘ ਲਾਲ)-14 ਦਸੰਬਰ ਨੂੰ ਹੋਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਸਬੰਧੀ ਕੈਬਨਿਟ ਮੰਤਰੀ ਪੰਜਾਬ ਤਰੁਨਪ੍ਰੀਤ ਸਿੰਘ ਸੌਂਦ ਨੇ ਆਪਣੇ ਹਲਕੇ ਖੰਨਾ ਦੇ ਕੁੱਲ 2 ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰਾਂ ਦੇ ਨਾਲ-ਨਾਲ ਸਾਰੇ 16 ਬਲਾਕ ਸੰਮਤੀ ਉਮੀਦਵਾਰਾਂ ਦਾ ਐਲਾਨ ਕੀਤਾ ਹੈ | ਇਸ ਮੌਕੇ ਮੰਤਰੀ ਸੌਂਦ ਨੇ ਕਿਹਾ ਕਿ ਸੂਬੇ ਵਿੱਚ ਹੋਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਪੂਰੇ ਪੰਜਾਬ ਵਿੱਚ ਵੱਡੀ ਜਿੱਤ ਹਾਸਲ ਕਰੇਗੀ | ਮੰਤਰੀ ਸੌਂਦ ਨੇ ਕਿਹਾ ਕਿ ਮੁੱਖ ਮੰਤਰੀ ਭਾਗਵਤ ਸਿੰਘ ਮਾਨ ਦੀ ਅਗਵਾਈ ਹੇਠ 'ਆਪ' ਸਰਕਾਰ ਲੋਕਾਂ ਦੀ ਸਰਕਾਰ ਹੈ ਅਤੇ ਇਸ ਸਰਕਾਰ ਨੇ ਖਾਸ ਕਰਕੇ ਲੋੜਵੰਦ, ਗਰੀਬ ਅਤੇ ਮੱਧ ਵਰਗੀ ਪਰਿਵਾਰਾਂ ਲਈ ਸਿਰਫ਼ ਸਾਢੇ ਤਿੰਨ ਸਾਲਾਂ ਵਿੱਚ ਜੋ ਕੰਮ ਕੀਤਾ ਹੈ, ਉਹ ਪਹਿਲਾਂ ਕਿਸੇ ਵੀ ਸਰਕਾਰ ਨੇ ਨਹੀਂ ਕੀਤਾ | ਇਸ ਮੌਕੇ ਮੰਤਰੀ ਸੌਂਦ ਵੱਲੋਂ ਐਲਾਨੇ ਗਏ ਉਮੀਦਵਾਰਾਂ ਦਾ ਉਤਸ਼ਾਹ ਵੀ ਦੇਖਣਯੋਗ ਸੀ |
ਮੰਤਰੀ ਸੌਂਦ ਨੇ ਖੰਨਾ ਹਲਕੇ ਦੇ ਜ਼ਿਲ੍ਹਾ ਪ੍ਰੀਸ਼ਦ ਦੇ 2 ਜ਼ੋਨਾਂ ਲਲਹੇੜੀ (ਜਨਰਲ) ਲਈ ਗੁਰਦੀਪ ਸਿੰਘ ਨੀਟੂ ਮਾਂਗਟ ਅਤੇ ਬੀਜਾ (ਰਾਖਵਾਂ) ਲਈ ਮਾਸਟਰ ਅਵਤਾਰ ਸਿੰਘ ਨੂੰ ਨਾਮਜ਼ਦ ਕੀਤਾ ਹੈ | ਜਦੋਂ ਕਿ ਖੰਨਾ ਬਲਾਕ ਸੰਮਤੀ ਹਲਕੇ ਦੀਆਂ ਸਾਰੀਆਂ 16 ਸੀਟਾਂ ਲਈ ਲਲਹੇੜੀ ਤੋਂ ਸੁਖਵਿੰਦਰ ਸਿੰਘ ਲਲਹੇੜੀ (ਐਸ.ਸੀ.), ਖੱਟੜਾ ਤੋਂ ਰਾਮ ਰਤਨ ਸਿੰਘ ਅਲੌੜ (ਐਸ.ਸੀ.), ਇਕੋਲਾਹਾ ਤੋਂ ਕੁਲਦੀਪ ਸਿੰਘ ਇਕੋਲਾਹਾ (ਐਸ.ਸੀ.), ਘੁੰਗਰਾਲੀ ਤੋਂ ਮਨਦੀਪ ਸਿੰਘ ਘੁੰਗਰਾਲੀ (ਐਸ.ਸੀ.), ਘੁੰਗਰਾਲੀ ਤੋਂ ਕਿਰਨਜੀਤ ਕੌਰ ਈਸੜੂ (ਐਸ.ਸੀ. ਅÏਰਤ), ਖਰੜ ਤੋਂ ਰਾਮ ਰਤਨ ਸਿੰਘ ਅਲੌੜ (ਐਸ.ਸੀ.) ਨੂੰ ਉਮੀਦਵਾਰ ਬਣਾਇਆ ਗਿਆ | ਤੁਰਮੜੀ, ਨਸਰਾਲੀ ਤੋਂ ਰਾਜਵੀਰ ਕੌਰ ਨਸਰਾਲੀ (ਐਸ.ਸੀ. ਫੀਮੇਲ), ਗੋਹ ਤੋਂ ਰਾਜਪ੍ਰੀਤ ਕੌਰ ਗੋਹ (ਇਸਤਰੀ), ਅਲੀਪੁਰ ਤੋਂ ਅਮਰਜੀਤ ਕੌਰ ਅਲੀਪੁਰ (ਮਹਿਲਾ), ਜਟਾਣਾ ਤੋਂ ਗੀਤ ਇੰਦਰ ਕੌਰ ਜਟਾਣਾ (ਮਹਿਲਾ), ਕੌੜੀ ਤੋਂ ਸ਼ਰਨਜੀਤ ਕੌਰ ਕੌੜੀ (ਮਹਿਲਾ), ਸੇਖਤੋਂ ਕੌਰ ਕੋਹੜ ਤੋਂ ਪਰਮਜੀਤ ਕੌਰ (ਮਹਿਲਾ), ਸੇਖਤੋਂ ਕੌਰ (ਮਹਿਲਾ) ਸਾਹਿਬਪੁਰਾ (ਜਨਰਲ) ਸਾਹਿਬਪੁਰਾ ਤੋਂ ਅਵਤਾਰ ਸਿੰਘ ਲਿਬੜਾ (ਜਨਰਲ), ਲਿਬੜਾ ਤੋਂ ਜਗਦੇਵ ਸਿੰਘ ਭੁਮੱਦੀ (ਜਨਰਲ) ਅਤੇ ਬਲਾਕ ਸਮਿਤੀ ਰਾਜੇਵਾਲ ਤੋਂ ਪ੍ਰਗਟ ਸਿੰਘ ਰਾਜੇਵਾਲ (ਜਨਰਲ) ਨੂੰ ਉਮੀਦਵਾਰ ਐਲਾਨਿਆ ਗਿਆ ਹੈ | ਇਸ ਮੌਕੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਵਿਰੋਧੀਆਂ ਨੂੰ ਉਮੀਦਵਾਰ ਨਹੀਂ ਮਿਲ ਰਹੇ |
ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ 'ਚ ਆਪ ਪਾਰਟੀ ਭਾਰੀ ਬਹੁਮਤ ਨਾਲ ਜਿੱਤੇਗੀ-ਸ਼ਾਰਦੇ <br/> ਅਗਲੀ ਖ਼ਬਰ ਬਰਿੰਦਰਦੀਪ ਕੌਰ ਨੇ ਜ਼ਿਲ੍ਹਾ ਪ੍ਰੀਸ਼ਦ ਦੇ ਜ਼ੋਨ ਖੀਰਨੀਆਂ ਤੋਂ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।