17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਮਹਿੰਗੀ ਮਿੱਟੀ, ਰਾਇਲਟੀ ਤੇ ਟੈਕਸ ਨੀਤੀਆਂ ਕਾਰਨ ਭੱਠਿਆਂ ਦਾ ਕਾਰੋਬਾਰ ਬੰਦ ਹੋਣ ਕੰਢੇ

ਅਜੀਤ ਡੈਸਕ 04-12-2025
ਸਮਰਾਲਾ (ਲੁਧਿਆਣਾ), 3 ਦਸੰਬਰ (ਰਾਮ ਗੋਪਾਲ ਸੋਫਤ)-ਸਰਕਾਰ ਦੀਆਂ ਟੈਕਸ ਨੀਤੀਆਂ ਅਤੇ ਦਿਨੋਂ ਦਿਨ ਵੱਧ ਰਹੇ ਮਿੱਟੀ ਦੇ ਭਾਅ ਤੇ ਮਿੱਟੀ ਦੀ ਰਾਇਲਟੀ ਵਿਚ ਹੋਏ ਅਥਾਹ ਵਾਧੇ ਨਾਲ ਪੰਜਾਬ ਭਰ ਦੇ ਇੱਟਾਂ ਬਣਾਉਣ ਵਾਲੇ ਭੱਠਿਆਂ ਦੇ ਕਾਰੋਬਾਰ ਦਾ ਤਾਂ ਭੱਠਾ ਹੀ ਬੈਠ ਰਿਹਾ ਜਾਪਦਾ ਹੈ ਕਿਉਂਕਿ ਪੰਜਾਬ ਵਿਚਲੇ ਤਿੰਨ ਹਜ਼ਾਰ ਭੱਠਿਆਂ ਵਿਚੋਂ ਹੁਣ ਸਿਰਫ਼ 13 ਸੌ ਭੱਠੇ ਹੀ ਚੱਲ ਰਹੇ ਹਨ ਪਰ ਜੇਕਰ ਇਹ ਸਥਿਤੀ ਇਸੇ ਤਰ੍ਹਾਂ ਦੀ ਰਹੀ ਤਾਂ ਉਹ ਵੀ ਸਹਿਕ-ਸਹਿਕ ਕਿ ਦਮ ਤੋੜ ਸਕਦੇ ਹਨ | ਇਸ ਸਮੇਂ ਪੰਜਾਬ 'ਚ ਹਰ ਇਕ ਭੱਠੇ ਪਿੱਛੇ ਲਗਭਗ ਦੋ ਭੱਠੇ ਠੰਢੇ ਹੋ ਕੇ ਰਹਿ ਗਏ ਹਨ ਅਤੇ ਇਨ੍ਹਾਂ ਭੱਠਿਆਂ 'ਚ ਹੁਣ ਇੱਟਾਂ ਨੂੰ ਪਕਾਉਣ ਲਈ ਦਿੱਤੀ ਜਾਣ ਵਾਲੀ ਅੱਗ ਦੇਣ ਦਾ ਕੰਮ ਦਿਨੋਂ ਦਿਨ ਬੰਦ ਹੁੰਦਾ ਜਾ ਰਿਹਾ ਹੈ ਪਰ ਮਹਿੰਗੀਆਂ ਹੋਈਆਂ ਇੱਟਾਂ ਦੀ ਗਰਮੀ ਦਾ ਸੇਕ ਹੁਣ ਇੱਟਾਂ ਖ਼ਰੀਦਣ ਵਾਲਿਆਂ ਦੀ ਜੇਬ ਨੂੰ ਪੈ ਰਿਹਾ ਹੈ ਕਿਉਂਕਿ ਪੰਜਾਬ ਵਿਚ ਅੱਜ ਕੱਲ੍ਹ ਇੱਟਾਂ ਦਾ ਭਾਅ ਵੱਧ ਕੇ 8 ਹਜ਼ਾਰ ਰੁਪਏ ਤਕ ਪਹੁੰਚ ਗਿਆ ਹੈ | ਭੱਠਾ ਉਦਯੋਗ ਦੀਆਂ ਸਮੱਸਿਆਵਾਂ ਦੇ ਹੱਲ ਲਈ ਵਿਚਾਰ ਕਰਨ ਲਈ ਪੰਜਾਬ ਭੱਠਾ ਮਾਲਕ ਐਸੋਸੀਏਸ਼ਨ ਵਲੋਂ ਕੀਤੀ ਮੀਟਿੰਗ 'ਚ ਐਸੋਸੀਏਸ਼ਨ ਦੇ ਸੂਬਾ ਮੀਤ ਪ੍ਰਧਾਨ ਲਾਡੀ ਕਟਾਣੀ, ਜ਼ਿਲ੍ਹਾ ਭੱਠਾ ਮਾਲਕ ਐਸੋਸੀਏਸ਼ਨ ਲੁਧਿਆਣਾ ਅਸ਼ਵਨੀ ਸ਼ਰਮਾ ਪ੍ਰਧਾਨ ਤੇ ਕੁਲਵੰਤ ਪੂਰੀ ਮੀਤ ਪ੍ਰਧਾਨ ਅਤੇ ਕੀਰਤਨ ਸਿੰਘ ਵਿਰਦੀ ਨੇ ਦੱਸਿਆ ਕਿ ਜਿੱਥੇ ਕੇਂਦਰ ਦੀਆਂ ਨੀਤੀਆਂ ਨੇ ਭੱਠਾ ਉਦਯੋਗ ਨੂੰ ਮਾਰ ਮਾਰੀ ਹੈ | ਉੱਥੇ ਸਾਡੀ ਆਪਣੀ ਪੰਜਾਬ ਸਰਕਾਰ ਨੇ ਵੀ ਮਾਰ ਮਾਰੀ ਹੈ | ਕੇਂਦਰ ਸਰਕਾਰ ਨੇ ਜੀ. ਐੱਸ. ਟੀ. 6 ਤੋਂ ਵਧਾ ਕਿ 12 ਪ੍ਰਤੀਸ਼ਤ ਕੀਤਾ ਹੈ | ਉੱਥੇ ਕੋਲੇ 'ਤੇ ਜੀ. ਐੱਸ. ਟੀ. 5 ਦੀ ਬਜਾਏ 18 ਪ੍ਰਤੀਸ਼ਤ ਕਰ ਦਿੱਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਸੜਕਾਂ ਦੇ ਜਿਹੜੇ ਪ੍ਰੋਜੈਕਟ ਅਤੇ ਹਾਈਵੇ ਬਣ ਰਹੇ | ਇਨ੍ਹਾਂ ਨੂੰ ਪਿੱਲਰਾਂ 'ਤੇ ਬਣਾਉਣੇ ਚਾਹੀਦੇ ਸਨ ਪਰ ਬਣਾਏ ਮਿੱਟੀ ਪਾ ਕੇ ਜਾ ਰਹੇ ਹਨ | ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਭੱਠਿਆਂ ਦੇ ਜੀ. ਐੱਸ. ਟੀ. ਦਾ ਮਸਲਾ ਕੇਂਦਰੀ ਵਿੱਤ ਮੰਤਰੀ ਕੋਲ ਉਠਾਇਆ ਜਾਵੇ ਤਾਂ ਜੋ ਇਸ ਰੁਜ਼ਗਾਰ ਮੁਖੀ ਪੇਂਡੂ ਉਦਯੋਗ ਨੂੰ ਬਚਾਇਆ ਜਾ ਸਕੇ |
ਪਿਛਲੀ ਖ਼ਬਰ ਪਿੰਡ ਭੌਰਲੇ ਦੇ 80ਵਾਂ ਖੇਡ ਮੇਲੇ ਦੀਆਂ ਤਰੀਕਾਂ ਦਾ ਐਲਾਨ ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਕੱਦੋਂ ਜ਼ੋਨ ਤੋਂ ਆਪ ਵਲੋ ਨੌਜਵਾਨ ਆਗੂ ਅਭੈ ਸਿੰਘ ਜੱਲ੍ਹਾ ਨੂੰ ਬਣਾਇਆ ਉਮੀਦਵਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।