29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

-ਮਾਮਲਾ ਬਿਲਾਸਪੁਰ ਵਿਖੇ ਪਈ 171 ਕਨਾਲ ਜ਼ਮੀਨ ਦਾ --<br> ਸਿਵਲ ਪ੍ਰਸ਼ਾਸਨ ਅਤੇ ਪ੍ਰਸ਼ਾਸਨ ਨੇ ਸਾਡੀ ਨਾ ਸੁਣੀ ਤਾਂ ਦਿੱਤਾ ਜਾਵੇਗਾ ਵੱਡਾ ਧਰਨਾ- ਮੈਨੇਜਰ ਝਬਾਲ

ਅਜੀਤ ਡੈਸਕ 21-12-2025
ਬੀਜਾ, 20 ਦਸੰਬਰ (ਅਵਤਾਰ ਸਿੰਘ ਜੰਟੀ ਮਾਨ)- ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਜੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਦੇ ਮੈਨੇਜਰ ਇਕਬਾਲ ਸਿੰਘ ਝਬਾਲ ਹੋਰ ਗੁਰਦੁਆਰਾ ਸਾਹਿਬ ਦੇ ਮੁਲਾਜ਼ਮਾਂ ਵਲੋਂ ਸਾਂਝੇ ਤੌਰ 'ਤੇ ਇੱਕ ਪੈੱ੍ਰਸ ਬਿਆਨ ਜਾਰੀ ਕੀਤਾ ਹੈ ਜਿਸ ਵਿੱਚ ਪਾਇਲ ਪੁਲਿਸ ਪ੍ਰਸ਼ਾਸਨ 'ਤੇ ਦੋਸ਼ ਲਾਇਆ ਗਿਆ ਕਿ ਸਿਆਸੀ ਦਬਾਅ ਕਾਰਨ ਪਿੰਡ ਬਿਲਾਸਪੁਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾ ਅਤੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਾਲਕੀ ਵਾਲੀ 171 ਕਨਾਲ ਦੇ ਕਰੀਬ ਜ਼ਮੀਨ ਦਾ ਕਬਜਾ ਨਹੀਂ ਦਿਵਾਇਆ ਜਾ ਰਿਹਾ ਜੋ ਕਿ ਅਦਾਲਤ ਦੇ ਹੁਕਮਾਂ ਦੀ ਵੱਡੀ ਤੌਹੀਨ ਹੈ | ਮੈਨੇਜਰ ਝਬਾਲ ਪਾਇਲ ਵਿਖੇ ਸ਼ੋ੍ਰਮਣੀ ਕਮੇਟੀ ਦੇ ਅਧਿਕਾਰੀਆਂ ਲਖਵੰਤ ਸਿੰਘ, ਸੇਵਾ ਮੁਕਤ ਤਹਿਸੀਲਦਾਰ ਮੇਜਰ ਸਿੰਘ, ਐਡਵੋਕੇਟ ਜਸਪ੍ਰੀਤ ਸਿੰਘ ਤੇ ਹੋਰਨਾਂ ਨਾਲ ਤਹਿਸੀਲਦਾਰ ਪਾਇਲ ਨੂੰ ਕਬਜਾ ਦਿਵਾਉਣ ਲਈ ਮੀਟਿੰਗ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ | ਉਨ੍ਹਾਂ ਦੱਸਿਆ ਕਿ 2010, 2017 ਤੇ 2023 ਦੌਰਾਨ ਵੱਖ ਵੱਖ ਅਦਾਲਤਾਂ ਨੇ ਕਿਹਾ ਕਿ ਇਹ ਲੋਹ ਲੰਗਰ ਦੀ ਜ਼ਮੀਨ ਹੈ ਤੇ ਇਸ ਸਬੰਧੀ ਸੁਪਰੀਮ ਕੋਰਟ ਨੇ ਇਸਦੀ ਮਾਲਕੀ ਸ਼੍ਰੋਮਣੀ ਕਮੇਟੀ ਨੂੰ ਤਹਿ ਕੀਤੀ ਹੈ | ਉਨ੍ਹਾਂ ਕਿਹਾ ਕਿ ਅਨੇਕਾਂ ਵਾਰ ਅਦਾਲਤ ਨੇ ਪਾਇਲ ਪੁਲਿਸ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਹੈ ਕਿ ਉਕਤ ਜ਼ਮੀਨ ਦਾ ਕਬਜਾ ਸ਼ੋ੍ਰਮਣੀ ਕਮੇਟੀ ਨੂੰ ਦਿਵਾਇਆ ਜਾਵੇ ਪ੍ਰੰਤੂ ਅੱਜ ਛੇਵੀਂ ਵਾਰ ਹੈ ਕਿ ਪ੍ਰਸ਼ਾਸਨ ਕਬਜਾ ਨਹੀਂ ਦਿਵਾ ਰਿਹਾ | ਉਨ੍ਹਾਂ ਕਿਹਾ ਕਿ ਤਹਿਸੀਲਦਾਰ ਤੇ ਪੁਲਿਸ ਅਧਿਕਾਰੀ ਸ਼ੋ੍ਰਮਣੀ ਕਮੇਟੀ ਨੂੰ ਕੋਈ ਰਾਹ ਨਹੀਂ ਪਾ ਰਹੇ | ਉਨ੍ਹਾਂ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਉਹ ਜਲਦ ਤੋ ਜਲਦ ਸ਼ੋ੍ਰਮਣੀ ਕਮੇਟੀ ਦੀ ਮਾਲਕੀ ਵਾਲੀ ਜ਼ਮੀਨ ਦਾ ਕਬਜਾ ਸਾਨੂੰ ਦਿਵਾਏ |
ਕੀ ਕਹਿਣਾ ਡੀ. ਐਸ. ਪੀ. ਪਾਇਲ ਦਾ
ਜਦੋਂ ਇਸ ਸਬੰਧੀ ਡੀ. ਐਸ. ਪੀ. ਪਾਇਲ ਜਸਬਿੰਦਰ ਸਿੰਘ ਖਹਿਰਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਕਾਰਨ ਪੁਲਿਸ ਬਿਜੀ ਸੀ | ਉਨ੍ਹਾਂ ਕਿਹਾ ਕਿ ਅਗਲੀ ਵਾਰ ਅਦਾਲਤ ਦੇ ਹੁਕਮਾਂ ਅਨੁਸਾਰ ਸ਼ੋ੍ਰਮਣੀ ਕਮੇਟੀ ਨੂੰ ਕਬਜਾ ਦਿਵਾ ਦਿੱਤਾ ਜਾਵੇਗਾ |
ਪਿਛਲੀ ਖ਼ਬਰ ਬਸੰਤ ਪੰਚਮੀ ਤੋਂ ਪਹਿਲਾਂ ਹੀ ਖੰਨਾ ਪੁਲਿਸ ਦੀ ਵੱਡੀ ਕਾਰਵਾਈ ਅਗਲੀ ਖ਼ਬਰ ਖੰਨਾ 'ਚ ਕਾਸੋ ਆਪ੍ਰੇਸ਼ਨ ਨੇ ਤੋੜਿਆ ਨਸ਼ਾ ਤਸਕਰਾਂ ਦਾ ਲੱਕ, ਜ਼ਿਲੇ੍ਹ ਭਰ 'ਚੋਂ 129 ਸ਼ੱਕੀ ਵਿਅਕਤੀ ਹਿਰਾਸਤ ਵਿਚ ਲਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।