24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਗੁਰਕੀਰਤ ਕੋਟਲੀ ਵਲੋਂ ਪਿੰਡ ਲਲਹੇੜੀ ਦਾ ਧੰਨਵਾਦੀ ਦੌਰਾ

ਅਜੀਤ ਡੈਸਕ 24-12-2025
ਖੰਨਾ, 23 ਦਸੰਬਰ (ਹਰਜਿੰਦਰ ਸਿੰਘ ਲਾਲ)-ਸਾਬਕਾ ਮੰਤਰੀ ਗੁਰਕੀਰਤ ਸਿੰਘ ਵੱਲੋਂ ਲਲਹੇੜੀ ਜੋਨ ਤੋਂ ਜਿੱਤੇ ਕਾਂਗਰਸ ਪਾਰਟੀ ਦੇ ਬਲਾਕ ਸੰਮਤੀ ਮੈਂਬਰ ਕਰਮ ਸਿੰਘ ਛਿੱਬਰ ਦੇ ਹੱਕ ਵਿਚ ਧੰਨਵਾਦੀ ਦੌਰਾ ਕੀਤਾ ਗਿਆ | ਇਸ ਮੌਕੇ ਗੁਰਕੀਰਤ ਸਿੰਘ ਕੋਟਲੀ ਨੇ ਕਿਹਾ ਕਿ ਪਿੰਡ ਵਾਸੀਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਬਹੁਤ ਹੀ ਪੜ੍ਹੇ ਲਿਖੇ, ਸੂਝਵਾਨ ਅਤੇ ਨਿਮਰ ਸੁਭਾਅ ਦੇ ਕਰਮ ਸਿੰਘ ਛਿੱਬਰ ਨੂੰ ਜਿੱਤਾ ਕੇ ਬਲਾਕ ਸੰਮਤੀ ਵਿੱਚ ਭੇਜਿਆ | ਇਸ ਮੌਕੇ ਨਗਰ ਕੌਸਲ ਦੇ ਪ੍ਰਧਾਨ ਕਮਲਜੀਤ ਸਿੰਘ ਲੱਧੜ, ਲਛਮਣ ਸਿੰਘ ਗਰੇਵਾਲ ਅਤੇ ਬਲਾਕ ਪ੍ਰਧਾਨ ਦਿਹਾਤੀ ਹਰਜਿੰਦਰ ਸਿੰਘ ਇਕੋਲਾਹਾ ਨੇ ਵੀ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ | ਇਸ ਖ਼ੁਸ਼ੀ ਮੌਕੇ ਪਿੰਡ ਵਾਸੀਆਂ ਵੱਸੋਂ ਲੱਡੂ ਵੰਡ ਕੇ ਸਭ ਦਾ ਮੂੰਹ ਮਿੱਠਾ ਕਰਵਾਇਆ ਗਿਆ |
ਇਸ ਮੌਕੇ ਐਸ. ਸੀ. ਵਿੰਗ ਦੇ ਸ਼ਹਿਰੀ ਚੇਅਰਮੈਨ ਹਰਪਾਲ ਸਿੰਘ ਫ਼ੌਜੀ ਐਸ. ਸੀ. ਵਿੰਗ ਦੇ ਦਿਹਾਤੀ ਪ੍ਰਧਾਨ ਜਸਪਾਲ ਪਾਲੀ ਹੋਲ, ਮੰਡਲ ਪ੍ਰਧਾਨ ਸਤਿੰਦਰ ਸਿੰਘ ਗੋਹ, ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਗੁਰਦੀਪ ਸਿੰਘ ਰਸੂਲੜਾ, ਸਾਬਕਾ ਕੌਸਲ ਪ੍ਰਧਾਨ ਵਿਕਾਸ ਮਹਿਤਾ, ਬਲਾਕ ਸੰਮਤੀ ਦੇ ਸਾਬਕਾ ਚੇਅਰਮੈਨ ਸਤਨਾਮ ਸਿੰਘ ਸੋਨੀ, ਸਾਬਕਾ ਚੇਅਰਮੈਨ ਭਲਿੰਦਰ ਸਿੰਘ ਭੰਡਾਲ, ਗੁਰਮੁੱਖ ਸਿੰਘ ਚਾਹਲ, ਚੰਦਨ ਨੇਗੀ, ਸਾਬਕਾ ਬਲਾਕ ਸੰਮਤੀ ਮੈਂਬਰ ਜਸਵੀਰ ਸਿੰਘ ਰਤਨਹੇੜੀ, ਸਾਬਕਾ ਬਲਾਕ ਸੰਮਤੀ ਮੈਂਬਰ ਪਰਮਜੀਤ ਸਿੰਘ ਨਸਰਾਲੀ, ਬਲਜਿੰਦਰ ਮਾਣਕ ਮਾਜਰਾ, ਲੋਕ ਗਾਇਕ ਹੁਸ਼ਿਆਰ ਮਾਹੀ, ਸਾਬਕਾ ਐਸ. ਐਮ. ਐਸ. ਕਮੇਟੀ ਚੇਅਰਮੈਨ ਸਿੰਕਦਰ ਸਿੰਘ ਅਤੇ ਬਲਵੀਰ ਸਿੰਘ ਸੋਹਲ, ਸਵਰਨ ਸਿੰਘ, ਪੰਚ ਗੁਰਮੀਤ ਸਿੰਘ, ਪੰਚ ਜਸਵੀਰ ਕੌਰ, ਪੰਚ ਪ੍ਰੇਮ ਸਿੰਘ ਸੀਪਾ, ਰਾਜਵੀਰ ਸ਼ਰਮਾ, ਨੰਬਰਦਾਰ ਭੁਪਿੰਦਰ ਸਿੰਘ ਹਰਿਉਂ, ਸੰਜੇ ਸਹਿਗਲ, ਸਾਬਕਾ ਪੰਚ ਰਾਮ ਸਿੰਘ, ਸਾਬਕਾ ਪੰਚ ਹਰਪ੍ਰੀਤ ਸਿੰਘ ਹੈਪੀ, ਸਾਬਕਾ ਪੰਚ ਗੁਰਜੀਤ ਸਿੰਘ, ਸਾਬਕਾ ਪੰਚ ਗੁਰਜੰਟ ਸਿੰਘ ਜੰਟੀ, ਜਗਤਾਰ ਸਿੰਘ, ਰਵੀਦੀਪ ਖੰਨਾ, ਠੇਕੇਦਾਰ ਬਲਬਿੰਦਰ ਸਿੰਘ ਕਾਲਾ, ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੁਖਮਨ ਲਲਹੇੜੀ, ਗੁਰਦੀਪ ਸਿੰਘ ਦੀਪਾ ਰਾਮਗੜ੍ਹ, ਸਰਪੰਚ ਜੋਰਾ ਸਿੰਘ ਰਾਮਗੜ੍ਹ, ਮੋਹਣ ਸਿੰਘ ਹਰਿਉਂ , ਕਮਲ ਹਰਿਉਂ, ਐਮ. ਸੀ. ਨਰਿੰਦਰ ਵਰਮਾ ਬੌਬੀ, ਐਮ. ਸੀ. ਅਮਰੀਸ਼ ਕਾਲੀਆ, ਐਮ. ਸੀ. ਹਰਵਿੰਦਰ ਸਿੰਘ ਬੱਬੂ, ਧਰਮਿੰਦਰ ਸਿੰਘ, ਨੰਬਰਦਾਰ ਗਾਮਾ ਸਿੰਘ, ਲਖਵਿੰਦਰਪਾਲ, ਬਾਬਾ ਜਸਵੰਤ ਸਿੰਘ, ਅਮਰਜੀਤ ਸਿੰਘ, ਕੁਲਵੰਤ ਸਿੰਘ, ਨਿਰਮਲ ਸਿੰਘ, ਸਾਬਕਾ ਸੂਬੇਦਾਰ ਬਲਵਿੰਦਰ ਸਿੰਘ, ਬੇਅੰਤ ਕੌੜੀ, ਗੁਰਿੰਦਰ ਫੈਜਗੜ੍ਹ, ਰਵੀ ਖੱਟੜਾ, ਮਨੀ, ਰੋਮੀ, ਲੱਖਾ, ਸ਼ੇਰੂ, ਬਿੰਦਰੀ, ਹੈਪੀ, ਬਾਲੀ ਅਤੇ ਨਿੱਕਾ ਪ੍ਰਧਾਨ ਆਦਿ ਹਾਜਿਰ ਸਨ |
ਪਿਛਲੀ ਖ਼ਬਰ ਖੇਡਾਂ ਦੇ ਖੇਤਰ ਵਿਚ ਲਾਲਾ ਸਰਕਾਰੂ ਮੱਲ ਸਰਵਹਿੱਤਕਾਰੀ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ <br/> ਅਗਲੀ ਖ਼ਬਰ ਰਾਜੇਵਾਲ ਵਿਖੇ ਸ਼ਹੀਦਾਂ ਦੇ ਅਸਥਾਨ 'ਤੇ ਸਾਲਾਨਾ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।