23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਐਜੂਕੇਸ਼ਨ ਮਸਟ ਸੁਸਾਇਟੀ ਅਹਿਮਦਗੜ੍ਹ ਨੇ ਭਾਰਤ ਸ਼ਿਖਸਾ ਰਤਨ ਅਵਾਰਡ ਕੀਤਾ ਹਾਸਿਲ

ਅਜੀਤ ਡੈਸਕ 24-12-2025
ਅਹਿਮਦਗੜ੍ਹ, 23 ਦਸੰਬਰ (ਰਵਿੰਦਰ ਪੁਰੀ)-ਦੇਸ਼ ਦੀ ਪ੍ਰਮੁੱਖ ਸੰਸਥਾ 'ਇਕਨੋਮਿਕ ਐਂਡ ਸੋਸ਼ਲ ਡਿਵੱਲਮੈਂਟ ਫਾਉਂਡੇਸ਼ਨ' ਨਵੀਂ ਦਿੱਲੀ ਵਲੋਂ ਰਾਸ਼ਟਰਪਤੀ ਭਵਨ ਵਿਖੇ ਆਯੋਜਿਤ ਸਮਾਰੋਹ ਮੌਕੇ ਦੇਸ਼ ਦੀਆਂ ਵੱਖ ਵੱਖ ਰਾਜਾਂ ਨਾਲ ਸਬੰਧਤ ਸਭਾ ਸੁਸਾਇਟੀਆਂ ਜੋ ਸਿੱਖਿਆ ਦੇ ਖੇਤਰ 'ਚ ਅਹਿਮ ਭੂਮਿਕਾ ਨਿਭਾ ਰਹੀਆਂ ਹਨ, ਜਿਨ੍ਹਾਂ ਵਿੱਚ ਉੱਤਮ ਸੁਸਾਇਟੀਆਂ ਨੂੰ ਸਨਮਾਨਿਤ ਕੀਤਾ ਗਿਆ | ਪੰਜਾਬ ਵਿਚੋਂ ਇਹ ਮਾਣ ਅਹਿਮਦਗੜ੍ਹ ਦੀ ਪਿਛਲੇ ਦਸ ਸਾਲਾਂ ਤੋਂ ਸਿੱਖਿਆ ਦੇ ਪਸਾਰ ਲਈ ਵੱਡੇ ਪੱਧਰ ਤੇ ਉਪਰਾਲੇ ਕਰਦੀ ਆ ਰਹੀ ਸੁਸਾਇਟੀ ਨੂੰ ਬਖਸ਼ਿਆ ਗਿਆ ਹੈ | ਐਜੂਕੇਸ਼ਨ ਮਸਟ ਸੁਸਾਇਟੀ ਵਲੋਂ ਅਵਾਰਡ ਲੈਣ ਪਹੁੰਚੇ ਪ੍ਰਧਾਨ ਡਾ. ਪੁਨੀਤ ਹਿੰਦ, ਰਾਕੇਸ਼ ਜੈਨ, ਕੁਲਭੂਸ਼ਨ ਗਰਗ, ਵਿਕਾਸ ਜਿੰਦਲ, ਅਕੁੰਸ਼ ਗੋਇਲ ਆਦਿ ਨੂੰ ਐਵਾਰਡ ਦੇ ਨਾਲ ਪ੍ਰਸੰਸ਼ਾ ਪੱਤਰ ਵੀ ਭੇਟ ਕੀਤੇ ਗਏ | ਜਿੱਥੇ ਫਾੳਾੂਡੇਸ਼ਨ ਦੇ ਸਕੱਤਰ ਐੱਚ. ਐੱਸ. ਰਾਵਤ ਨੇ ਹਾਜਿਰ ਮਹਿਮਾਨਾਂ ਨੂੰ ਅਹਿਮਦਗੜ੍ਹ ਇਲਾਕੇ 'ਚ ਸਿੱਖਿਆ ਦੇ ਖੇਤਰ 'ਚ ਪਿਛਲੇ 10 ਸਾਲਾਂ ਤੋਂ ਇਸ ਸੁਸਾਇਟੀ ਵਲੋਂ ਕੀਤੇ ਜਾ ਰਹੇ ਸ਼ਾਨਦਾਰ ਕਾਰਜਾਂ ਬਾਰੇ ਜਾਣਕਾਰੀ ਦਿੰਦਿਆਂ ਖੂਬ ਪ੍ਰਸ਼ੰਸਾ ਕੀਤੀ | ਇਸ ਮੌਕੇ ਡਾ. ਦਿਨੇਸ਼ ਉਪਾਧਿਆ ਸਾਬਕਾ ਡਾਇਰੈਕਟਰ ਆਯੂਸ਼ ਮਨਿਸਟਰੀ ਭਾਰਤ ਸਰਕਾਰ ਅਤੇ ਸਾਬਕਾ ਕੈਬਨਿਟ ਮੰਤਰੀ ਉੱਤਰਾਖੰਡ ਕਮਲ ਸਿੰਘ ਨੇਗੀ ਨੇ ਅਵਾਰਡ ਦਿਤੇ ਅਤੇ ਵਿਸ਼ੇਸ਼ ਕਰਕੇ ਸੁਸਾਇਟੀ ਦੇ ਮੈਂਬਰਾਂ ਨਾਲ ਵਾਰਤਾਲਾਪ ਵੀ ਕੀਤੀ | ਜ਼ਿਕਰਯੋਗ ਹੈ ਕਿ ਐਜੂਕੇਸ਼ਨ ਮਸਟ ਸੁਸਾਇਟੀ ਅਹਿਮਦਗੜ੍ਹ ਵਿਖੇ ਇੱਕ ਬੁੱਕ ਬੈਂਕ (ਲਾਇਬ੍ਰੇਰੀ) ਵੀ ਚਲਾ ਰਹੀ ਹੈ, ਜਿੱਥੋਂ ਇਲਾਕੇ ਦੇ ਵੱਡੀ ਗਿਣਤੀ 'ਚ ਵਿਦਿਆਰਥੀ ਕਿਤਾਬਾਂ ਹਾਸਲ ਕਰਦੇ ਹਨ ਅਤੇ ਨਾਲ ਹੀ ਸੁਸਾਇਟੀ ਵਲੋਂ ਲੋੜਵੰਦ ਵਿਦਿਆਰਥੀਆਂ ਦੀ ਮਦਦ ਲਈ ਵੱਡੇ ਪੱਧਰ ਤੇ ਉਪਰਾਲੇ ਕੀਤੇ ਜਾਂਦੇ ਹਨ | ਸੁਸਾਇਟੀ ਦੇ ਮੁੱਖ ਪ੍ਰਬੰਧਕ ਨਰੇਸ਼ ਮਿੱਤਲ, ਨਿਤਨ ਬਬਲ, ਰਾਹੁਲ ਗੋਇਲ, ਅਕੁੰਸ਼ ਗੋਇਲ, ਸੰਦੀਪ ਸਿੰਗਲਾ, ਉਮਾਕਾਂਤ ਗੋਇਲ, ਸੰਜੀਵ ਗੋਇਲ, ਸੰਜੀਵ ਜੈਨ, ਵਿਨਿਤ ਗੋਇਲ, ਮਨੀਸ਼ ਸਿੰਗਲਾ, ਅਰੀਹਾਤ ਜਿੰਦਲ, ਕਲਿਆਣ ਗਰਗ, ਚਿਤੇਸ਼ ਜਿੰਦਲ, ਦੀਪਕ ਗੋਇਲ ਨੇ ਭਾਰੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਨਾਲ ਹੀ ਸ਼ਹਿਰ ਦੀਆਂ ਸਮੂਹ ਸੰਸਥਾਵਾਂ ਨੇ ਵੀ ਸੰਸਥਾ ਨੂੰ ਵਧਾਈ ਦਿੱਤੀ |
ਪਿਛਲੀ ਖ਼ਬਰ ਸਰਕਾਰ ਦੇ ਧੱਕੇ ਦੇ ਬਾਵਜੂਦ ਲੋਕਾਂ ਦੇ ਸਾਥ ਦਾ ਯਾਦੂ ਨੇ ਕੀਤਾ ਧੰਨਵਾਦ ਅਗਲੀ ਖ਼ਬਰ ਏ. ਐਸ. ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਚ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ 'ਸਫ਼ਰ-ਏ-ਸ਼ਹਾਦਤ' ਪ੍ਰੋਗਰਾਮ ਕਰਵਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।