22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਗੁੱਡਅਰਥ ਸਕੂਲ ਸਿਆੜ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਅਮਿੱਟ ਯਾਦਾਂ ਨਾਲ ਸਮਾਪਤ

ਅਜੀਤ ਡੈਸਕ 24-12-2025
ਡੇਹਲੋਂ, 23 ਦਸੰਬਰ (ਅੰਮਿ੍ਤਪਾਲ ਸਿੰਘ ਕੈਲੇ)- ਗੁੱਡਅਰਥ ਕਾਨਵੈਂਟ ਸਕੂਲ ਸਿਆੜ ਵਿਖੇ ਦੋ ਦਿਨਾਂ ਸਾਲਾਨਾ ਇਨਾਮ ਵੰਡ ਸਮਾਗਮ ਅਮਿੱਟ ਯਾਦਾਂ ਵਖੇਰਦਾ ਸੰਪੰਨ ਹੋਇਆ | ਪਹਿਲੇ ਦਿਨ ਦੇ ਮੁੱਖ ਮਹਿਮਾਨ ਵਜੋਂ ਏ. ਡੀ. ਸੀ. ਪੀ ਕਰਨਵੀਰ ਸਿੰਘ ਪੀ. ਪੀ. ਐਸ ਲੁਧਿਆਣਾ ਅਤੇ ਵਿਸ਼ੇਸ਼ ਮਹਿਮਾਨ ਵਜੋਂ ਐਡਵੋਕੇਟ ਵਿਪਨ ਸੱਗੜ ਪ੍ਰਧਾਨ ਬਾਰ ਐਸੋਸੀਏਸ਼ਨ ਲੁਧਿਆਣਾ ਵਿਸ਼ੇਸ਼ ਕਰਕੇ ਸ਼ਾਮਿਲ ਹੋਏ | ਦੂਸਰੇ ਦਿਨ ਦੇ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸੇਵਾ ਮੁਕਤ ਏ. ਡੀ. ਜੀ. ਪੀ. ਗੁਰਸ਼ਰਨ ਸਿੰਘ ਸੰਧੂ ਅਤੇ ਡਾ. ਜਗਦੇਵ ਸਿੰਘ ਸਰਾਓ ਲੁਧਿਆਣਾ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ | ਸਕੂਲ ਦੇ ਚੇਅਰਮੈਨ ਪ੍ਰੋ. ਅਮਰਜੀਤ ਸਿੰਘ ਸਿੱਧੂ ਨੇ ਆਏ ਹੋਏ ਮੁੱਖ ਮਹਿਮਾਨਾਂ ਅਤੇ ਮਾਤਾ ਪਿਤਾ ਦਾ ਸਵਾਗਤ ਕੀਤਾ ਗਿਆ | ਸਕੂਲ ਦੇ ਪਿ੍ੰਸੀਪਲ ਨਵੀਨ ਬਾਂਸਲ ਹੋਰਾਂ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਸਕੂਲ ਦੀ ਸਲਾਨਾ ਰਿਪੋਰਟ ਪੇਸ਼ ਕੀਤੀ | ਇਸ ਸਮਾਰੋਹ ਵਿੱਚ ਸੈਸ਼ਨ 2024-25 ਵਿੱਚ ਕਲਾਸ ਨਰਸਰੀ ਤੋਂ ਗਿਆਰ੍ਹਵੀਂ ਵਿੱਚ ਵਿੱਦਿਆ ਦੇ ਖੇਤਰ ਵਿੱਚ ਅਤੇ ਖੇਡਾਂ ਦੇ ਖੇਤਰਾਂ ਵਿੱਚ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ 100% ਹਾਜ਼ਰ ਰਹਿਣ ਵਾਲੇ ਬੱਚਿਆਂ ਨੂੰ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ | ਸਾਇੰਸ ਅਧਿਆਪਕ ਹਰਜੋਤ ਕੌਰ ਨੂੰ ਵੈਸਟ ਟੀਚਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ | ਸਟੇਜ ਸੰਚਾਲਨ ਦੀ ਭੂਮਿਕਾ ਰਮਨਪ੍ਰੀਤ ਕੌਰ ਅਤੇ ਸਕੂਲ ਦੇ ਵਿਦਿਆਰਥੀ ਮਨਤੇਜਪ੍ਰਤਾਪ ਸਿੰਘ, ਮਨਿੰਦਰਪ੍ਰੀਤ ਕੌਰ, ਹੈਵਨਜੋਤ ਕੌਰ, ਅਮਨਪ੍ਰੀਤ ਕੌਰ, ਪ੍ਰਭਜੋਤ ਕੌਰ, ਪ੍ਰਭਲੀਨ ਕੌਰ, ਤੇਜਿੰਦਰਜੋਤ ਕੌਰ ਅਤੇ ਸੁਖਜੋਤ ਕੌਰ ਦੁਆਰਾ ਨਿਭਾਈ ਗਈ | ਇਸ ਦੋ ਦਿਨਾਂ ਸਮਾਰੋਹ ਨੂੰ ਆਰਟ ਵਿਭਾਗ ਦੇ ਮੁਖੀ ਕੁਲਦੀਪ ਸਿੰਘ, ਬਲਵੰਤ ਸਿੰਘ, ਵਿਸਕੀ ਸਿੰਘ, ਦਲਜੀਤ ਸਿੰਘ ਅਤੇ ਸਮੂਹ ਸਟਾਫ਼ ਵਲੋਂ ਬੜੇ ਹੀ ਸੁਚੱਜੇ ਢੰਗ ਨਾਲ ਤਰਤੀਬਵੱਧ ਕੀਤਾ ਗਿਆ | ਇਸ ਸਮਾਰੋਹ ਵਿੱਚ ਚੇਅਰਮੈਨ ਪ੍ਰੋ. ਅਮਰਜੀਤ ਸਿੰਘ ਸਿੱਧੂ, ਪ੍ਰਦੀਪ ਸੇਠੀ, ਵਾਈਸ ਚੇਅਰਮੈਨ ਪ੍ਰੋ. ਗੁਰਮੱਖ ਸਿੰਘ ਗੋਮੀ, ਐਡਵੋਕੇਟ ਜਨਮਜੀਤ ਸਿੱਧੂ, ਸਾਬਕਾ ਚੇਅਰਮੈਨ ਕਮਲਜੀਤ ਸਿੰਘ ਸਿਆੜ, ਸੋਨੀ ਪੰਧੇਰ, ਮਹੇਸ਼ ਸ਼ਰਮਾ ਅਹਿਮਦਗੜ, ਸੰਜੀਵ ਮੈਨੀ, ਡਾ. ਪੁਨੀਤ ਧਵਨ, ਪਿ੍ੰਸੀਪਲ ਸਪਨਦੀਪ ਕੌਰ ਗਿੱਲ ਸਮੇਤ ਇਲਾਕੇ ਦੀਆਂ ਪ੍ਰਮੁੱਖ ਸ਼ਖਸੀਅਤਾਂ ਨੇ ਵਿਸ਼ੇਸ਼ ਕਰਕੇ ਸ਼ਿਰਕਤ ਕੀਤੀ |
ਪਿਛਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਾਇਲ ਵਿਖੇ ਅਧਿਆਪਕ-ਮਾਪੇ ਮਿਲਣੀ ਅਗਲੀ ਖ਼ਬਰ ਸੰਤ ਕਿ੍ਪਾਲ ਸਿੰਘ ਪਬਲਿਕ ਸਕੂਲ ਵਿਖੇ ਦੋ ਦਿਨਾ ਅਥਲੈਟਿਕ ਮੀਟ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।