22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਸੇਂਟ ਟੈਰੇਸਾ ਸਕੂਲ ਖੰਨਾ ਵਿਚ ਕਿ੍ਸਮਸ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ

ਅਜੀਤ ਡੈਸਕ 24-12-2025
ਖੰਨਾ, 23 ਦਸੰਬਰ (ਹਰਜਿੰਦਰ ਸਿੰਘ ਲਾਲ)-ਸਮਰਾਲਾ ਰੋਡ 'ਤੇ ਸਥਿਤ ਖੰਨਾ ਦੇ ਪ੍ਰਸਿੱਧ ਸੇਂਟ ਮਦਰ ਟੈਰੇਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਕਿ੍ਸਮਸ ਦਾ ਤਿਉਹਾਰ ਬੜੇ ਉਤਸ਼ਾਹ, ਸ਼ਰਧਾ ਅਤੇ ਆਧਿਆਤਮਕ ਭਾਵਨਾ ਨਾਲ ਮਨਾਇਆ ਗਿਆ | ਸਕੂਲ ਦੇ ਕਾਰੀਡੋਰ ਵਿੱਚ ਭਗਵਾਨ ਯਿਸ਼ੂ ਮਸੀਹ ਦੇ ਜੀਵਨ ਚਰਿੱਤਰ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਮਨਮੋਹਕ ਢੰਗ ਨਾਲ ਦਰਸਾਇਆ ਗਿਆ | ਅੱਜ ਦੇ ਸਮਾਗਮ ਵਿੱਚ ਨੰਨੇ-ਮੁੰਨੇ ਬੱਚਿਆਂ ਵੱਲੋਂ ਰੰਗ-ਬਿਰੰਗੇ ਡਾਂਸ ਪ੍ਰਦਰਸ਼ਨ ਕੀਤੇ ਗਏ | ਕੈਂਡਲ ਜਲਾਉਣ ਦੀ ਰਸਮ ਕਿ੍ਸਮਸ ਦੇ ਪਵਿੱਤਰ ਸੰਦੇਸ਼ ਨੂੰ ਯਾਦ ਕਰਦਿਆਂ ਚੇਅਰਮੈਨ ਸੁਰਿੰਦਰ ਸ਼ਾਹੀ ਅਤੇ ਪਿ੍ੰਸੀਪਲ ਅੰਜੂ ਭਾਟੀਆ ਵੱਲੋਂ ਯਿਸ਼ੂ ਮਸੀਹ ਦੇ ਪਵਿੱਤਰ ਚਿੱਤਰ ਸਾਹਮਣੇ ਕੈਂਡਲ ਜਗਾ ਕੇ ਪ੍ਰਾਰਥਨਾ ਕੀਤੀ ਗਈ | ਚੇਅਰਮੈਨ ਸੁਰਿੰਦਰ ਸ਼ਾਹੀ ਨੇ ਸਾਰੇ ਸਕੂਲ ਪਰਿਵਾਰ ਨੂੰ ਕਿ੍ਸਮਸ ਅਤੇ ਨਵੇਂ ਸਾਲ ਦੀਆਂ ਮੁਬਾਰਕਾਂ ਦਿੱਤੀ | ਪਿ੍ੰਸੀਪਲ ਅੰਜੂ ਭਾਟੀਆ ਦਾ ਸੰਦੇਸ਼ ਪਿ੍ੰਸੀਪਲ ਅੰਜੂ ਭਾਟੀਆ ਨੇ ਸਮੂਹ ਸਟਾਫ਼ ਅਤੇ ਬੱਚਿਆਂ ਨੂੰ ਕਿ੍ਸਮਸ ਅਤੇ ਨਵੇਂ ਸਾਲ ਦੀਆਂ ਤਹਿ-ਦਿਲੋਂ ਵਧਾਈਆਂ ਦਿੱਤੀਆਂ | ਉਨ੍ਹਾਂ ਨੇ ਬੱਚਿਆਂ ਨੂੰ ਭਗਵਾਨ ਯਿਸ਼ੂ ਮਸੀਹ ਦੇ ਜੀਵਨ ਚਰਿੱਤਰ ਤੋਂ ਪ੍ਰੇਰਿਤ ਹੋ ਕੇ ਸਚਾਈ, ਨੇਕੀ, ਨਿਮਰਤਾ ਅਤੇ ਏਕਤਾ ਦੇ ਰਾਹ 'ਤੇ ਤੁਰਨ ਲਈ ਪ੍ਰੇਰਿਤ ਕੀਤਾ |
ਪਿਛਲੀ ਖ਼ਬਰ ਇੰਡੀਅਨ ਆਇਲ ਪੈਟਰੋਲ ਦੇ ਗਾਹਕ ਜਸਵਿੰਦਰ ਸਿੰਘ ਪੰਧੇਰ ਪਿੰਡ ਲਹਿਲ ਨੂੰ ਇਨਾਮ 'ਚ ਦਿੱਤਾ ਟਰੈਕਟਰ ਅਗਲੀ ਖ਼ਬਰ ਧਾਰਮਿਕ ਪ੍ਰੀਖਿਆ ਵਿੱਚ ਨਨਕਾਣਾ ਸਾਹਿਬ ਸਕੂਲ ਦੇ ਵਿਦਿਆਰਥੀਆਂ ਨੇ ਮੈਰਿਟ ਪ੍ਰਾਪਤ ਕੀਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।