18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਇੰਡੀਅਨ ਆਇਲ ਪੈਟਰੋਲ ਦੇ ਗਾਹਕ ਜਸਵਿੰਦਰ ਸਿੰਘ ਪੰਧੇਰ ਪਿੰਡ ਲਹਿਲ ਨੂੰ ਇਨਾਮ 'ਚ ਦਿੱਤਾ ਟਰੈਕਟਰ

ਅਜੀਤ ਡੈਸਕ 25-12-2025
ਦੋਰਾਹਾ, 24 ਦਸੰਬਰ (ਮਨਜੀਤ ਸਿੰਘ ਗਿੱਲ)-ਦੋਰਾਹਾ ਸਥਿਤ ਇੰਡੀਅਨ ਆਇਲ ਪੈਟਰੋਲ ਪੰਪ, ਐਮ/ਐਸ ਦੋਰਾਹਾ ਕੋ-ਆਪ ਮਾਰਕੀਟਿੰਗ ਸੋਸਾਇਟੀ ਦੇ ਗਾਹਕ ਜਸਵਿੰਦਰ ਸਿੰਘ ਪੰਧੇਰ ਪਿੰਡ ਲਹਿਲ ਨੂੰ ਸਕੀਮ ਅਧੀਨ ਸਵਰਾਜ ਟਰੈਕਟਰ ਦੇ ਬੰਪਰ ਇਨਾਮ ਲਈ ਚੁਣਿਆ ਗਿਆ | ਇਨਾਮ ਡਿਵੀਜ਼ਨਲ ਰਿਟੇਲ ਸੇਲਜ਼ ਹੈੱਡ, ਚੰਡੀਗੜ੍ਹ ਡਵੀਜ਼ਨਲ ਦਫ਼ਤਰ, ਰਾਜੀਵ ਕੁਮਾਰ ਵੱਲੋਂ ਫ਼ੀਲਡ ਅਫ਼ਸਰ ਸ਼ੁਭਮ ਕੋਛਰ, ਗਾਹਕਾਂ ਅਤੇ ਇੰਡੀਅਨ ਆਇਲ ਟੀਮ ਦੀ ਮੌਜੂਦਗੀ ਵਿੱਚ ਸੌਂਪਿਆ ਗਿਆ ਅਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਵੱਲੋਂ ਡੀਜ਼ਲ ਧਮਾਕਾ ਸਕੀਮ ਦਾ ਆਯੋਜਨ ਕੀਤਾ ਗਿਆ, ਜਿਸ ਅਧੀਨ ਐਚ. ਐਸ. ਡੀ/ਐਕਸਟਰਾ ਗ੍ਰੀਨ ਡੀਜ਼ਲ ਦੀ 3,000 ਰੁਪਏ ਜਾਂ ਇਸ ਤੋਂ ਵੱਧ ਦੀ ਖਰੀਦ ਕਰਨ ਵਾਲੇ ਗਾਹਕ ਸਕੀਮ ਲਈ ਯੋਗ ਸਨ | ਸਕੀਮ ਵਿੱਚ ਭਾਗੀਦਾਰੀ ਕਿਊਆਰ ਕੋਡ ਰਾਹੀਂ ਬਿੱਲ ਅਤੇ ਸੰਪਰਕ ਵੇਰਵੇ ਦਰਜ ਕਰਵਾ ਕੇ ਕੀਤੀ ਗਈ | ਇਹ ਸਕੀਮ ਜੂਨ ਤੋਂ ਅਗਸਤ 2025 ਦੌਰਾਨ ਚੰਡੀਗੜ੍ਹ ਡਵੀਜ਼ਨਲ ਦਫ਼ਤਰ ਅਧੀਨ 325 ਰਿਟੇਲ ਆਊਟਲੈਟਾਂ 'ਤੇ ਲਾਗੂ ਕੀਤੀ ਗਈ, ਜਿਸ ਵਿੱਚ ਸਵਰਾਜ ਟਰੈਕਟਰ, ਮੋਟਰਸਾਈਕਲ ਅਤੇ ਮੁਫ਼ਤ ਇੰਧਨ ਵਰਗੇ ਆਕਰਸ਼ਕ ਇਨਾਮ ਸ਼ਾਮਲ ਸਨ | ਇਸ ਸਮੇਂ ਹਰਦੀਪ ਸਿੰਘ ਸ਼ਾਹਪੁਰ, ਸੁਖਦੇਵ ਸਿੰਘ, ਸ਼ਰਨਜੀਤ ਸਿੰਘ, ਸੁਖਜਿੰਦਰ ਸਿੰਘ, ਜਤਿੰਦਰ ਸਿੰਘ, ਸੁਖਵਿੰਦਰ ਸਿੰਘ, ਬਲਵੀਰ ਸਿੰਘ, ਗੁਰਦੇਵ ਸਿੰਘ, ਗੁਰਸ਼ਰਨ ਸਿੰਘ ਵਿਰਕ, ਨਰਿੰਦਰ ਸਿੰਘ, ਗੁਰਦੀਪ ਸਿੰਘ, ਸਮੂਹ ਸਟਾਫ਼ ਅਤੇ ਮੈਨੇਜਰ ਪੈਟਰੋਲ ਪੰਪ ਅਤੇ ਵੱਡੀ ਗਿਣਤੀ ਵਿੱਚ ਖਪਤਕਾਰ ਅਤੇ ਰਿਟੇਲਰ ਹਾਜ਼ਰ ਸਨ |
ਪਿਛਲੀ ਖ਼ਬਰ ਏ. ਐਸ. ਸੀਨੀਅਰ ਸੈਕੰਡਰੀ ਸਕੂਲ ਖੰਨਾ ਵਿਖੇ ਸਾਲਾਨਾ ਅਥਲੈਟਿਕ ਮੀਟ ਕਰਵਾਈ ਅਗਲੀ ਖ਼ਬਰ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਯਾਦ 'ਚ ਖ਼ੂਨਦਾਨ ਕੈਂਪ 27 ਨੂੰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।