31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਵਣ ਰੇਂਜ ਸਮਰਾਲਾ ਸੂਚਨਾ ਦੇਣ ਤੋਂ ਕਰਦਾ ਹੈ ਟਾਲ ਮਟੋਲ, ਮੁੱਖ ਮੰਤਰੀ ਨੂੰ ਕੀਤੀ ਸ਼ਿਕਾਇਤ- ਨੰਬਰਦਾਰ ਬੈਨੀਪਾਲ

ਅਜੀਤ ਡੈਸਕ 31-12-2025
ਖੰਨਾ, 30 ਦਸੰਬਰ (ਹਰਜਿੰਦਰ ਸਿੰਘ ਲਾਲ)- ਨੰਬਰਦਾਰ ਸੰਤੋਖ ਸਿੰਘ ਬੈਨੀਪਾਲ ਨੇ ਦੋਸ਼ ਲਾਇਆ ਕਿ ਵਣ ਵਿਭਾਗ ਸਮਰਾਲਾ ਵੱਲੋਂ ਆਰ. ਟੀ. ਆਈ ਐਕਟ ਤਹਿਤ ਮੰਗੀ ਗਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ | ਪਿੰਡ ਰੋਹਣੋ ਖ਼ੁਰਦ ਦੇ ਨੰਬਰਦਾਰ ਨੇ ਦੱਸਿਆ ਕਿ ਵਣ ਵਿਭਾਗ ਲੁਧਿਆਣਾ ਪਾਸੋਂ 24 ਅਕਤੂਬਰ 2025 ਨੂੰ ਲਿਖਤੀ ਦਰਖਾਸਤ ਰਾਹੀਂ ਵਣ ਰੇਂਜ ਸਮਰਾਲਾ ਦੇ ਅਧੀਨ ਆਉਂਦੀਆਂ ਸੜਕਾਂ, ਨਹਿਰਾਂ, ਰੇਲਵੇ ਲਾਈਨਾਂ, ਬੰਨ, ਡਰੇਨਾਂ, ਮਾਈਨਰ ਨਾਲ ਲੱਗਦੀ ਸਰਕਾਰੀ ਜ਼ਮੀਨ ਵਿੱਚ ਜੋ ਦਰਖਤ ਲਗਾਏ ਹੋਏ ਹਨ ਉਨ੍ਹਾਂ ਸਬੰਧੀ ਜਨਵਰੀ 2020 ਤੋਂ ਅਕਤੂਬਰ 2025 ਤੱਕ ਹੋਏ ਅੱਗ ਦੇ ਨੁਕਸਾਨ ਅਤੇ ਚਰਵਾਹਿਆਂ ਵੱਲੋਂ ਕੀਤੇ ਗਏ ਨੁਕਸਾਨ ਬਾਰੇ ਵਿਭਾਗ ਵੱਲੋਂ ਕੀਤੀ ਕਾਰਵਾਈ, ਕੀਤੇ ਗਏ ਜੁਰਮਾਨਿਆਂ ਦੀ ਵਸੂਲੀ ਰਕਮ ਦੀ ਜਾਣਕਾਰੀ ਸਮੇਤ ਰਸ਼ੀਦ ਨੰਬਰ/ ਮਿਤੀ ਬਾਰੇ ਜਾਣਕਾਰੀ ਮੰਗੀ ਸੀ |
ਬੈਨੀਪਾਲ ਨੇ ਕਿਹਾ ਕਿ ਇਹ ਵੀ ਸੂਚਨਾ ਮੰਗੀ ਸੀ ਕਿ ਵਣ ਰੇਂਜ ਸਮਰਾਲਾ ਦੇ ਅਧੀਨ ਨੈਸ਼ਨਲ ਹਾਈਵੇ ਨੰ. 5 ਦੇ ਦੋਨੋਂ ਪਾਸੇ ਬਣੇ ਹੋਟਲਾਂ, ਢਾਬਿਆਂ, ਪੈਟਰੋਲ ਪੰਪ, ਮੈਰਿਜ ਪੈਲਸਾਂ, ਮੋਲ, ਦੁਕਾਨਾਂ ਤੇ ਫ਼ੈਕਟਰੀਆਂ ਨੂੰ ਪਾਰਕਾਂ ਵਗ਼ੈਰਾ ਬਣਾਉਣ ਦੀ ਜੋ ਪ੍ਰਵਾਨਗੀ ਦਿੱਤੀ ਗਈ ਹੈ ਉਸ ਬਾਬਤ ਵਸੂਲੀ ਫ਼ੀਸ ਦੀਆਂ ਰਸੀਦਾਂ ਸਮੇਤ ਕੁੱਲ ਰਕਮ ਦੀ ਜਾਣਕਾਰੀ ਮੰਗੀ ਸੀ | ਬੈਨੀਪਾਲ ਨੇ ਦੱਸਿਆ ਕਿ ਵਣ ਰੇਂਜ ਸਮਰਾਲਾ ਤੋ ਇਹ ਵੀ ਜਾਣਕਾਰੀ ਮੰਗੀ ਗਈ ਸੀ ਕਿ ਉਨ੍ਹਾਂ ਦੀ ਹਦੂਦ ਅੰਦਰ ਨਜਾਇਜ਼ ਕਬਜ਼ਿਆਂ ਨੂੰ ਛੁਡਾਉਣ ਲਈ ਵਿਭਾਗ ਵੱਲੋਂ ਕਬਜ਼ਾਧਾਰੀਆਂ ਨੂੰ ਜੋਂ ਨੋਟਿਸ ਭੇਜੇ ਗਏ ਹਨ, ਉਨ੍ਹਾਂ ਨੋਟਿਸਾਂ ਦੀਆਂ ਤਸਦੀਕ ਸ਼ੁਦਾ ਨਕਲਾਂ ਅਤੇ ਕਬਜ਼ਾਧਾਰੀਆਂ ਦੇ ਖ਼ਿਲਾਫ਼ ਕੀਤੀ ਗਈ ਅਦਾਲਤੀ ਕਾਰਵਾਈ ਦੇ ਵੇਰਵਿਆਂ ਦੀ ਮੰਗ ਕੀਤੀ ਸੀ, ਪ੍ਰੰਤੂ ਵਣ ਰੇਂਜ ਸਮਰਾਲਾ ਵਲੋਂ ਇਹ ਜਾਣਕਾਰੀ ਦੇਣ ਤੋਂ ਟਾਲਮਟੋਲ ਕੀਤੀ ਗਈ ਹੈ | ਬੈਨੀਪਾਲ ਨੇ ਦੱਸਿਆ ਕਿ ਵਣ ਰੇਂਜ ਸਮਰਾਲਾ ਵੱਲੋਂ ਉਨ੍ਹਾਂ ਨੂੰ ਜਾਣਕਾਰੀ ਲਈ ਬਣਦੀ ਬਕਾਇਆ ਰਾਸ਼ੀ 250 ਰੁਪਏ ਦਫ਼ਤਰ ਵਿਖੇ ਜਮਾਂ ਕਰਵਾਉਣ ਲਈ ਕਿਹਾ ਸੀ ਪਰ 250 ਰੁਪਏ ਜਮਾਂ ਕਰਵਾਉਣ ਦੇ ਬਾਵਜੂਦ ਅਜੇ ਤੱਕ ਜਾਣਕਾਰੀ ਨਹੀਂ ਮੁਹੱਈਆ ਕਰਵਾਈ ਗਈ | ਬੈਨੀਪਾਲ ਨੇ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਹੈ ਕਿ ਵਣ ਵਿਭਾਗ ਲੁਧਿਆਣਾ ਤੇ ਵਣ ਰੇਂਜ ਸਮਰਾਲਾ ਵੱਲ ਤੁਰੰਤ ਗ਼ੌਰ ਕਰਦੇ ਹੋਏ ਮੰਗੀ ਗਈ ਸੂਚਨਾ ਜਲਦ ਤੋਂ ਜਲਦ ਮੁਹੱਈਆ ਕਰਵਾਈ ਜਾਵੇ | ਇਸ ਮੌਕੇ ਪਿਆਰਾ ਸਿੰਘ ਕੌੜੀ, ਐਡਵੋਕੇਟ ਰਵਿੰਦਰ ਕੁਮਾਰ ਰਿਖੀ, ਐਡਵੋਕੇਟ ਵਿਪਨ ਕੁਮਾਰ ਰਿਖੀ, ਨੰਬਰਦਾਰ ਦਵਿੰਦਰ ਸਿੰਘ, ਗੁਰਦੀਪ ਸਿੰਘ ਲਿਬਲਾਨੀ, ਭੁਪਿੰਦਰ ਸਿੰਘ, ਚੌਂਕੀਦਾਰ ਜਤਿੰਦਰ ਸਿੰਘ, ਹਰਮੇਸ਼ ਸਿੰਘ ਫ਼ੌਜੀ, ਜਾਗਰ ਸਿੰਘ ਫ਼ੌਜੀ ਤੇ ਸਵਰਨ ਸਿੰਘ ਰੋਹਣੋ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸੰਤ ਕਿਸ਼ਨ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੀ ਨਿੱਘੀ ਯਾਦ' ਚ ਸਮਾਗਮ ਆਰੰਭ ਅਗਲੀ ਖ਼ਬਰ ਕੁੱਲ 254 ਅਪਰਾਧਿਕ ਮਾਮਲਿਆਂ 'ਚੋਂ 103 ਐੱਨ. ਡੀ. ਪੀ. ਸੀ. ਐਕਟ ਤਹਿਤ ਦਰਜ ਕਰ 138 ਮੁਲਜ਼ਮਾਂ ਨੂੰ ਕੀਤਾ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।