30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਵਾਰਡਬੰਦੀ ਜਨਤਕ ਹੋਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵਲੋਂ ਚੋਣ ਤਿਆਰੀਆਂ ਤੇਜ਼

ਅਜੀਤ ਡੈਸਕ 31-12-2025
ਖੰਨਾ, 30 ਦਸੰਬਰ (ਹਰਜਿੰਦਰ ਸਿੰਘ ਲਾਲ)-ਖੰਨਾ ਸ਼ਹਿਰ ਦੀ ਨਵੀਂ ਵਾਰਡਬੰਦੀ ਦਾ ਨਕਸ਼ਾ ਜਨਤਕ ਹੋਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵਲੋਂ ਚੋਣ ਤਿਆਰੀਆਂ ਤੇਜ ਕਰ ਦਿੱਤੀਆਂ ਗਈਆਂ ਹਨ | ਸ੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਵੱਲੋਂ ਨਵੇਂ ਬਣੇ ਵਾਰਡ 26 ਦਾ ਇੰਚਾਰਜ ਰਵਿੰਦਰ ਕੁਮਾਰ ਬਿੱਟੂ ਨੂੰ ਲਗਾਇਆ ਗਿਆ ਹੈ | ਅਰਵਿੰਦ ਬਿੱਟੂ ਨੂੰ ਇਹ ਜਿੰਮੇਵਾਰੀ ਦੇਣ ਦਾ ਐਲਾਨ ਵਾਰਡ ਦੇ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਨਾਲ ਸਲਾਹ ਕਰਕੇ ਕੀਤਾ ਗਿਆ | ਯਾਦਵਿੰਦਰ ਸਿੰਘ ਯਾਦੂ ਨੇ ਰਵਿੰਦਰ ਬਿੱਟੂ ਤੇ ਉਸਦੇ ਸਾਥੀਆਂ ਦਾ ਸਿਰਪਾਓ ਪਾ ਕੇ ਸਨਮਾਨ ਵੀ ਕੀਤਾ ਗਿਆ ਤੇ ਵਾਰਡ ਦੀ ਜਿੰਮੇਵਾਰੀ ਵਧੀਆ ਢੰਗ ਨਾਲ ਨਿਭਾਉਣ ਲਈ ਆਖਿਆ ਗਿਆ | ਯਾਦੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਲੋਕਾਂ ਦੀਆਂ ਭਾਵਨਾਵਾਂ ਦੇ ਉਲਟ ਵਾਰਡਬੰਦੀ ਕੀਤੀ ਹੈ ਪਰ ਸ੍ਰੋਮਣੀ ਅਕਾਲੀ ਦਲ ਹਰ ਲੜ੍ਹਾਈ ਲੜਨ ਲਈ ਪੂਰੀ ਤਰ੍ਹਾਂ ਤਿਆਰ ਹੈ ਕਿਉਂਕਿ ਅੱਜ ਸ਼ਹਿਰ ਦੇ ਲੋਕ ਅਕਾਲੀ ਦਲ ਦੇ ਨਾਲ ਹਨ | ਰਵਿੰਦਰ ਕੁਮਾਰ ਬਿੱਟੂ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਵੱਲੋਂ ਜਿਹੜੀ ਜਿੰਮੇਵਾਰੀ ਦਿੱਤੀ ਗਈ ਹੈ, ਉਸ ਨੂੰ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਇਆ ਜਾਵੇਗਾ | ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਲੈ ਕੇ ਜਾਵਾਂਗੇ | ਉਨ੍ਹਾਂ ਨੇ ਆਪਣੀ ਨਿਯੁਕਤੀ ਲਈ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਤੇ ਸਮੁੱਚੀ ਲੀਡਰਸਿਪ ਦਾ ਧੰਨਵਾਦ ਕੀਤਾ | ਇਸ ਮੌਕੇ ਯੂਥ ਪ੍ਰਧਾਨ ਪਰਮਪ੍ਰੀਤ ਸਿੰਘ ਕੰਗ, ਮਨਜੋਤ ਸਿੰਘ ਮੋਨੂੰ, ਗੁਜਤੇਜ ਸਿੰਘ ਪੂਰਬਾ, ਰਿੱਕੀ ਅਜਨੌਦ, ਬੱਲੀ ਖੰਨਾ, ਜਗਦੀਸ਼ ਸਿੰਘ ਕੋਟਾਂ, ਪ੍ਰਦੀਪ ਸਿੰਘ, ਗੁਰਸ਼ਰਨ ਸਿੰਘ ਲਾਲੂ, ਚੌਧਰੀ ਰਾਮ ਜੀ ਦਾਸ, ਚੌਧਰੀ ਮਦਨ ਲਾਲ, ਚੌਧਰੀ ਗੁਰਬਖ਼ਸ, ਚੌਧਰੀ ਰਕੇਸ਼ ਰਾਜ, ਰਾਕੇਸ਼ ਬਾਠ, ਬਲਵੀਰ ਚੇਚੀ, ਰੋਸ਼ਨ ਚੌਧਰੀ, ਨਰਿੰਦਰ ਚੇਚੀ, ਤਲਵਿੰਦਰ ਸਿੰਘ ਭੱਲਾ, ਰਮੇਸ਼ ਚੌਧਰੀ, ਕਮਲ ਕਟਾਰੀਆ, ਪਰਵੀਨ ਕੁਮਾਰ, ਦਰਸ਼ਨ ਚੌਧਰੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਚਾਰ ਸਾਹਿਬਜ਼ਾਦਿਆਂ ਤੇ ਸਮੂਹ ਸ਼ਹੀਦ ਸਿੰਘ ਸਿੰਘਣੀਆ ਦੀ ਯਾਦ ਨੂੰ ਸਮਰਪਿਤ ਸਫ਼ਰ-ਏ-ਸ਼ਹਾਦਤ ਕੀਰਤਨ ਸਮਾਗਮ ਅਗਲੀ ਖ਼ਬਰ ਗੁਰਦੁਆਰਾ ਸੱਤ ਸੰਗਤ ਸਾਹਿਬ ਵਲੋਂ ਲੰਗਰ, ਖੂਨਦਾਨ ਕੈਂਪ ਵੀ ਲਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।