19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਅਨਾਜ ਮੰਡੀ ਬਰਨਾਲਾ ਵਿਖੇ ਇਕ ਦੁਕਾਨ 'ਚ ਚੋਰੀ <br/>

ਅਜੀਤ ਡੈਸਕ 17-06-2025
ਬਰਨਾਲਾ, 16 ਜੂਨ (ਰਾਜ ਪਨੇਸਰ)-ਨਵੀ ਅਨਾਜ ਮੰਡੀ ਬਰਨਾਲਾ ਵਿਖੇ 21 ਨੰਬਰ ਦੁਕਾਨ 'ਚੋਂ ਨਾਮਾਲੂਮ ਚੋਰਾਂ ਵਲੋਂ ਐਲ.ਸੀ.ਡੀ., ਗੱਲਾ, ਜ਼ਰੂਰੀ ਕਾਗ਼ਜ਼ਾਤ ਚੋਰੀ ਕਰਨ ਦਾ ਮਾਮਲੇ ਸਾਹਮਣੇ ਆਇਆ ਹੈ | ਜਾਣਕਾਰੀ ਦਿੰਦਿਆਂ ਨਰੇਸ਼ ਕੁਮਾਰ ਅਤੇ ਮੋਹਨ ਲਾਲ ਨੇ ਦੱਸਿਆ ਕਿ ਉਹ ਕਮਿਸ਼ਨ ਏਜੰਟ ਦਾ ਕੰਮ ਕਰਦੇ ਹਨ ਤੇ ਉਨ੍ਹਾਂ ਦੀ ਦੁਕਾਨ 21 ਨੰਬਰ ਨਵੀਂ ਅਨਾਜ ਮੰਡੀ ਬਰਨਾਲਾ ਵਿਖੇ ਸਥਿਤ ਹੈ | ਰੋਜ਼ਾਨਾ ਦੀ ਤਰ੍ਹਾਂ ਉਹ ਆਪਣੀ ਦੁਕਾਨ ਬੰਦ ਕਰ ਕੇ ਗਏ | ਅਗਲੇ ਦਿਨ ਸਵੇਰੇ ਸਮੇਂ ਦੇਖਿਆ ਜਿੰਦਰੇ ਟੱੁਟੇ ਪਏ ਸਨ ਤੇ ਦੁਕਾਨ 'ਚੋਂ ਇਕ ਐਲ.ਸੀ.ਡੀ., ਗੱਲਾ, ਜ਼ਰੂਰੀ ਕਾਗ਼ਜ਼ਾਤ ਅਤੇ 10 ਹਜ਼ਾਰ ਦੇ ਕਰੀਬ ਨਗਦੀ ਨਾਮਾਲੂਮ ਚੋਰਾਂ ਵਲੋਂ ਚੋਰੀ ਕਰ ਲਈ ਗਈ ਸੀ | ਜਿਸ ਦੀ ਸੂਚਨਾ ਬੱਸ ਸਟੈਂਡ ਪੁਲਿਸ ਚੌਕੀ ਨੰੂ ਦੇ ਦਿੱਤੀ ਸੀ | ਮੌਕੇ 'ਤੇ ਹਾਜ਼ਰ ਕਈ ਵਿਅਕਤੀਆਂ ਦਾ ਕਹਿਣਾ ਸੀ ਕਿ ਬਰਨਾਲਾ ਸ਼ਹਿਰ ਅੰਦਰ ਰੋਜ਼ਾਨਾ ਅਨੇਕਾਂ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ | ਹਰੇਕ ਵਾਪਰੀ ਘਟਨਾ ਤੋਂ ਬਾਅਦ ਪੁਲਿਸ ਹਮੇਸ਼ਾ ਖ਼ਾਲੀ ਹੱਥ ਹੀ ਨਜ਼ਰ ਆਉਂਦੀ ਹੈ | ਇਨ੍ਹਾਂ ਘਟਨਾਵਾਂ ਕਾਰਨ ਸ਼ਹਿਰ ਵਾਸੀ ਸਹਿਮ ਦੇ ਮਾਹੌਲ 'ਚ ਜਿਊਣ ਲਈ ਮਜਬੂਰ ਹਨ | ਉੱਧਰ ਬੱਸ ਸਟੈਂਡ ਪੁਲਿਸ ਚੌਕੀ ਦੇ ਇੰਚਾਰਜ ਗੁਰਤੇਜ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਸ ਘਟਨਾ ਦੇ ਅਰੋਪੀਆਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ |

ਪਿਛਲੀ ਖ਼ਬਰ 3980 ਨਸ਼ੀਲੀਆਂ ਗੋਲੀਆਂ ਤੇ 84 ਨਸ਼ੀਲੀਆਂ ਸ਼ੀਸ਼ੀਆਂ ਬਰਾਮਦ <br/> ਅਗਲੀ ਖ਼ਬਰ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।