23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਸਾਬਕਾ ਵਿਧਾਇਕ ਜੱਸੀ ਖੰਗੂੜਾ ਨੇ ਹਲਕਾ ਅਮਰਗੜ੍ਹ ਨੂੰ ਬਣਦਾ ਹੱਕ ਦਿਵਾਉਣ ਦਾ ਚੁੱਕਿਆ ਬੀੜਾ

ਅਜੀਤ ਡੈਸਕ 18-06-2025
ਮਲੇਰਕੋਟਲਾ, 17 ਜੂਨ (ਮਨਜਿੰਦਰ ਸਿੰਘ ਸਰੌਦ, ਹਨੀਫ਼ ਥਿੰਦ, ਪਾਰਸ ਜੈਨ)-ਬੀਤੇ ਸਮੇਂ ਵਿਧਾਨ ਸਭਾ ਹਲਕਾ ਕਿਲ੍ਹਾ ਰਾਏਪੁਰ ਤੋਂ ਵਿਧਾਇਕ ਬਣ ਕੇ ਪੰਜਾਬ ਅਸੰਬਲੀ ਦੀਆਂ ਪੌੜੀਆਂ ਚੜ੍ਹਨ ਵਾਲੇ ਸੀਨੀਅਰ ਕਾਂਗਰਸੀ ਆਗੂ ਜਸਬੀਰ ਸਿੰਘ ਜੱਸੀ ਖੰਗੂੜਾ ਨੇ ਮਲੇਰਕੋਟਲਾ ਵਿਖੇ ਪੱਤਰਕਾਰ ਵਾਰਤਾ ਦੌਰਾਨ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਤਿੱਖੇ ਹਮਲੇ ਕੀਤੇ ਉੱਥੇ ਹੀ ਵਿਧਾਨ ਸਭਾ ਹਲਕਾ ਅਮਰਗੜ੍ਹ ਨੂੰ ਉਸ ਦਾ ਬਣਦਾ ਹੱਕ ਦਿਵਾਉਣ ਦਾ ਬੀੜਾ ਚੁੱਕਦਿਆਂ ਇਸ ਨੂੰ ਲੋਕ ਲਹਿਰ ਬਣਾਉਣ ਦਾ ਸੱਦਾ ਦਿੱਤਾ | ਮਲੇਰਕੋਟਲਾ ਦੇ ਸੀਨੀਅਰ ਆਗੂਆਂ ਦੇ ਨਾਲ ਪਹੁੰਚੇ ਸਾਬਕਾ ਵਿਧਾਇਕ ਜੱਸੀ ਖੰਗੂੜਾ ਨੇ ਆਖਿਆ ਕਿ ਹਲਕਾ ਅਮਰਗੜ੍ਹ ਨੂੰ ਸਰਕਾਰੀ ਤੌਰ ਤੇ ਕਦੇ ਵੀ ਉਸ ਦਾ ਬਣਦਾ ਹੱਕ ਨਹੀਂ ਮਿਲਿਆ | ਉਨ੍ਹਾਂ ਆਖਿਆ ਕਿ ਜ਼ਿਲ੍ਹਾ ਮਲੇਰਕੋਟਲਾ ਦੇ ਅੰਦਰ ਮਹਿਜ਼ 2 ਵਿਧਾਨ ਸਭਾ ਹਲਕੇ ਹੋਣ ਦੇ ਬਾਵਜੂਦ ਹਲਕਾ ਅਮਰਗੜ੍ਹ ਕਈ ਪੱਖਾਂ ਤੋਂ ਆਪਣੇ ਹੱਕਾਂ ਤੋਂ ਵਾਂਝਾ ਹੈ | ਇਸ ਲਈ ਉਨ੍ਹਾਂ ਵੱਲੋਂ ਹਲਕਾ ਅਮਰਗੜ੍ਹ ਦੇ ਹੱਕਾਂ ਦੀ ਵਕਾਲਤ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਸਿਆਸਤ ਦੇ ਵਿਚ ਸਾਰਿਆਂ ਨੂੰ ਹੱਕ ਹੈ ਕਿ ਉਹ ਆਪਣੀ ਕਿਸਮਤ ਅਜ਼ਮਾਉਣ ਇੱਥੇ ਕਿਸੇ ਨੂੰ ਸਿਆਸੀ ਤੌਰ 'ਤੇ ਦੱਬ ਕੇ ਨਹੀਂ ਰੱਖਿਆ ਜਾ ਸਕਦਾ, ਇੱਥੇ ਕੋਈ ਵੀ ਲੋਕਾਂ ਦੇ ਹੱਕਾਂ ਦੀ ਰਾਖੀ ਲਈ ਲੜਾਈ ਲੜ ਸਕਦਾ ਹੈ | ਰਾਜਨੀਤਿਕ ਮੈਦਾਨ ਕਿਸੇ ਇੱਕ ਦਾ ਨਹੀਂ ਹੁੰਦਾ | ਜੱਸੀ ਖੰਗੂੜਾ ਨੇ ਕਿਹਾ ਕਿ ਹਲਕਾ ਮਲੇਰਕੋਟਲਾ ਦੇ ਮੁਕਾਬਲੇ ਅਮਰਗੜ੍ਹ ਦੇ ਅੰਦਰ ਕਾਫੀ ਕੁਝ ਕਰਨ ਦੀ ਲੋੜ ਹੈ | ਜਿਸ ਲਈ ਉਹ ਅਗਲੇ ਸਮੇਂ ਨੂੰ ਸਰਕਾਰੇ ਦਰਬਾਰੇ ਪਹੁੰਚ ਕਰ ਕੇ ਇਸ ਮਸਲੇ ਨੂੰ ਅੰਜਾਮ ਤੱਕ ਲੈ ਕੇ ਜਾਣਗੇ | ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਕੁਝ ਮਹੀਨਿਆਂ ਦੀ ਮਹਿਮਾਨ ਹੈ | ਇਨ੍ਹਾਂ ਦਾ ਸਮਾਂ ਹੁਣ ਬੀਤ ਚੁੱਕਿਆ ਹੈ | ਇਸ ਸਰਕਾਰ ਨੇ ਪੰਜਾਬੀਆਂ ਦਾ ਕੱਖ ਨਹੀਂ ਕੀਤਾ | ਇਸ ਮੌਕੇ ਉਨ੍ਹਾਂ ਦੇ ਨਾਲ ਸਾਬਕਾ ਨਗਰ ਕੌਂਸਲ ਪ੍ਰਧਾਨ ਮਲੇਰਕੋਟਲਾ ਮੁਹੰਮਦ ਇਸਮਾਈਲ, ਗੁਲਜ਼ਾਰ ਖਾਨ ਧਾਲੀਵਾਲ, ਬਿੱਟੂ ਖੰਗੂੜਾ, ਮੁਹੰਮਦ ਸਲੀਮ, ਕਾਰੋਬਾਰੀ ਪ੍ਰਭਜੋਤ ਸਿੰਘ, ਦਰਸ਼ਨ ਸਿੰਘ, ਕੁਲਵਿੰਦਰ ਸਿੰਘ ਲਸੋਈ, ਇਕਬਾਲ ਸਿੰਘ ਲਸੋਈ, ਹਰਪ੍ਰੀਤ ਸਮਰਾ, ਆਮੇਰ ਸੋਹੇਲ, ਰੋਮੀ ਸਰਪੰਚ ਤੇ ਰਾਜਾ ਜੀ, ਦਰਸ਼ਨ ਪਾਲ ਰਿਖੀ ਸਾਬਕਾ ਕੌਂਸਲਰ, ਮੁਹੰਮਦ ਸਲੀਮ ਆਰੇ ਵਾਲਾ ਮੌਜੂਦ ਸਨ |

ਪਿਛਲੀ ਖ਼ਬਰ ਮਿੱਡ-ਡੇ-ਮੀਲ ਵਰਕਰਾਂ ਦੀਆਂ ਮੰਗਾਂ ਨੂੰ ਲੈ ਕੇ ਸੀ.ਟੀ.ਯੂ. ਪੰਜਾਬ ਦਾ ਵਫ਼ਦ ਕੈਬਨਿਟ ਸਬ ਕਮੇਟੀ ਨੂੰ ਮਿਲਿਆ <br/> ਅਗਲੀ ਖ਼ਬਰ ਰਜਿੰਦਰ ਦੀਪਾ ਦੇ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਣ 'ਤੇ ਲੱਡੂ ਵੰਡੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।