ਸੰਗਰੂਰ, 17 ਜੂਨ (ਦਮਨਜੀਤ ਸਿੰਘ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਸੰਗਰੂਰ ਜ਼ੋਨ ਵਲੋਂ ਗੁਰਦੁਆਰਾ ਸਾਹਿਬਾਨ ਪ੍ਰਬੰਧਕ ਤਾਲਮੇਲ ਕਮੇਟੀ ਦੇ ਸਹਿਯੋਗ ਨਾਲ ਸਥਾਨਕ ਗੁਰਦੁਆਰਾ ਸਾਹਿਬ ਗੁਰੂ ਨਾਨਕ ਪੁਰਾ ਵਿਖੇ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ 8 ਰੋਜ਼ਾ ਗਿਆਨ ਅੰਜਨੁ ਗੁਰਮਤਿ ਸਮਰ ਕੈਂਪ ਸਫਲਤਾ ਪੂਰਵਕ ਸਮਾਪਤ ਹੋਇਆ | ਇਸ ਕੈਂਪ ਵਿਚ 60 ਬੱਚਿਆਂ ਨੇ ਅਤੇ ਉਨ੍ਹਾਂ ਦੇ ਮਾਪਿਆਂ ਨੇ ਭਾਗ ਲਿਆ | ਜਸਵਿੰਦਰ ਸਿੰਘ ਪਿੰਸ ਮੁਖੀ ਗੁਰਦੁਆਰਾ ਸਾਹਿਬਾਨ ਪ੍ਰਬੰਧਕ ਤਾਲਮੇਲ ਕਮੇਟੀ, ਸੁਰਿੰਦਰ ਪਾਲ ਸਿੰਘ ਸਿਦਕੀ ਡਿਪਟੀ ਚੀਫ਼ ਆਰਗੇਨਾਈਜ਼ਰ, ਗੁਲਜ਼ਾਰ ਸਿੰਘ ਜਥੇਬੰਦਕ ਸਕੱਤਰ, ਬਲਵੰਤ ਸਿੰਘ ਭਿੱਖੀ ਸਲਾਹਕਾਰ, ਹਰਵਿੰਦਰ ਕੌਰ ਕੈਂਪ ਪਿ੍ੰਸੀਪਲ ਅਤੇ ਗੁਰਲੀਨ ਕੌਰ ਕੋਆਰਡੀਨੇਟਰ ਦੀ ਨਿਗਰਾਨੀ ਹੇਠ 8 ਰੋਜ਼ਾ ਕੈਂਪ ਵਿਚ ਵੱਖ-ਵੱਖ ਬੁਲਾਰਿਆਂ ਨੇ ਗੁਰਮਤਿ ਸਿਧਾਂਤਾਂ, ਗੁਰ ਇਤਿਹਾਸ, ਅਰਦਾਸ ਤੇ ਇਤਿਹਾਸ, ਮੂਲ ਮੰਤਰ ਦੀ ਕਰਾਮਾਤ ਸਿਹਤ ਤੰਦਰੁਸਤੀ ਆਦਿ ਦੇ ਵਿਸ਼ਿਆਂ 'ਤੇ ਬੱਚਿਆਂ ਨੂੰ ਜਾਣਕਾਰੀ ਦਿੱਤੀ ਅਤੇ ਐਕਟੀਵਿਟੀਜ ਵੀ ਕਰਵਾਈਆਂ ਗਈਆਂ | ਜਿਨ੍ਹਾਂ ਵਿਚ ਪ੍ਰੋ. ਹਰਮਿੰਦਰ ਸਿੰਘ ਮੱਖਣ, ਰਾਜਵਿੰਦਰ ਸਿੰਘ ਲੱਕੀ, ਜਗਮੀਤ ਸਿੰਘ ਐਡਵੋਕੇਟ, ਅਜਮੇਰ ਸਿੰਘ ਜ਼ੋਨਲ ਸਕੱਤਰ, ਹਰਵਿੰਦਰ ਕੌਰ, ਅਮਨਦੀਪ ਕੌਰ, ਡਾ. ਹਰਪ੍ਰੀਤ ਸਿੰਘ ਭੰਡਾਰੀ ਅਤੇ ਕਮਲਪ੍ਰੀਤ ਕੌਰ ਆਦਿ ਨੇ ਵਿਚਾਰ ਵਟਾਂਦਰਾ ਕੀਤਾ | ਰੰਗ ਭਰੀਏ ਮੁਕਾਬਲੇ ਅਤੇ ਪੈਂਤੀ ਅੱਖਰੀ ਲਿਖਣ ਮੁਕਾਬਲਿਆਂ ਵਿਚ ਵੀ ਬੱਚਿਆਂ ਨੇ ਉਤਸ਼ਾਹ ਨਾਲ ਭਾਗ ਲਿਆ | ਆਖ਼ਰੀ ਦਿਨ ਦੀ ਸ਼ੁਰੂਆਤ ਬੱਚਿਆਂ ਵਲੋਂ ਮੂਲ-ਮੰਤਰ ਅਤੇ ਗੁਰਮੰਤਰ ਨਾਲ ਕੀਤੀ | ਉਪਰੰਤ ਹਰਕੀਰਤ ਕੌਰ ਦੇ ਮੰਚ ਸੰਚਾਲਨ ਅਧੀਨ ਅਤੇ ਹਰਵਿੰਦਰ ਕੌਰ ਦੀ ਨਿਗਰਾਨੀ ਹੇਠ ਹੋਏ ਬਾਲ ਕਵੀ ਦਰਬਾਰ ਵਿਚ ਬੱਚਿਆਂ ਨੇ ਕਾਵਿ ਰੰਗ ਬਿਖੇਰੇ ਅਤੇ ਗੁਰਮਤਿ ਸਾਖੀਆਂ ਵੀ ਸੁਣਾਈਆਂ | ਗੁਰਲੀਨ ਕੌਰ ਨੇ ਕੈਂਪ ਦੀ ਰਿਪੋਰਟ ਪੇਸ਼ ਕੀਤੀ | ਸੁਰਿੰਦਰ ਪਾਲ ਸਿੰਘ ਸਿਦਕੀ ਨੇ ਬੱਚਿਆਂ ਨੂੰ ਗੁਰਮੁਖੀ ਪੈਂਤੀ ਦਿੜ ਕਰਵਾਈ | ਜਗਮੀਤ ਸਿੰਘ ਐਡਵੋਕੇਟ (ਮੀਤ ਪ੍ਰਧਾਨ ਬਾਰ ਕੌਂਸਲ ਸੰਗਰੂਰ) ਨੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਜੀਵਨ 'ਤੇ ਰੌਸ਼ਨੀ ਪਾਈ | ਕੈਂਪਰਜ ਬੱਚਿਆਂ ਅਵਨੂਰ ਸਿੰਘ ਅਤੇ ਪੁਨੀਤ ਸੈਣੀ, ਮਹਿਕਪ੍ਰੀਤ ਕੌਰ ਨੇ ਕੈਂਪ ਰਿਵਿਊ ਵਿਚ ਪ੍ਰਬੰਧਕਾਂ ਵਲੋਂ ਦਿੱਤੀ ਜਾਣਕਾਰੀ ਬਾਰੇ ਦੱਸਿਆ ਜਦੋਂ ਕਿ ਬੱਚਿਆਂ ਦੇ ਮਾਪਿਆਂ ਬਲਵੀਰ ਸਿੰਘ ਜੁਲਮਗੜ, ਕਿਰਨਪ੍ਰੀਤ ਕੌਰ ਨੇ ਬੱਚਿਆਂ ਨੂੰ ਸਿੱਖ ਇਤਿਹਾਸ ਅਤੇ ਵਿਰਸੇ ਨਾਲ ਜੋੜਣ ਲਈ ਲਗਾਏ ਕੈਂਪ ਦੀ ਸ਼ਲਾਘਾ ਕੀਤੀ ਅਤੇ ਅੱਗੇ ਤੋਂ ਵੀ ਅਜਿਹੇ ਕੈਂਪ ਜਾਰੀ ਰੱਖਣ ਲਈ ਕਿਹਾ | ਹਰਭਜਨ ਸਿੰਘ ਭੱਟੀ ਸੀਨੀਅਰ ਮੀਤ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਨੇ ਸ਼ਹਿਰ ਦੀਆਂ ਪ੍ਰਮੁੱਖ ਧਾਰਮਿਕ ਸੰਸਥਾਵਾਂ ਵਲੋਂ ਸਟੱਡੀ ਸਰਕਲ ਦੇ ਉਪਰਾਲੇ ਨੂੰ ਸਲਾਹਿਆ | ਜਸਵਿੰਦਰ ਸਿੰਘ ਪਿੰਸ ਨੇ ਬੱਚਿਆਂ ਨੂੰ ਮੋਬਾਈਲ ਅਤੇ ਸੋਸ਼ਲ ਮੀਡੀਆ ਤੋਂ ਕੁੱਝ ਸਮਾਂ ਨਿਜਾਤ ਦਿਵਾ ਕੇ ਉਨ੍ਹਾਂ ਨੂੰ ਗੁਰਮਤਿ ਵਿਰਸੇ ਪ੍ਰਤੀ ਜਾਗਰੂਕ ਕਰਨ ਦੇ ਉੱਦਮ ਲਈ ਸਟੱਡੀ ਸਰਕਲ ਦੇ ਸ਼ਲਾਘਾ ਕੀਤੀ ਅਤੇ ਅਗਲੇ ਸਾਲ ਹੋਰ ਵੱਡੀ ਗਿਣਤੀ ਵਿਚ ਬੱਚਿਆਂ ਨੂੰ ਸ਼ਾਮਲ ਕਰਵਾਉਣ ਲਈ ਮਾਪਿਆਂ ਨੂੰ ਕਿਹਾ ਜਿਸ ਸਬੰਧੀ ਲੋੜੀਂਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ | ਅਜਮੇਰ ਸਿੰਘ ਜ਼ੋਨਲ ਸਕੱਤਰ ਨੇ ਸਟੱਡੀ ਸਰਕਲ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਹੋਣ ਵਾਲੇ ਨੈਤਿਕ ਸਿੱਖਿਆ ਇਮਤਿਹਾਨ, ਗੁਰਬਾਣੀ ਸ਼ੁੱਧ ਉਚਾਰਨ ਮੁਕਾਬਲੇ, ਨੌਵੇਂ ਪਾਤਸ਼ਾਹ ਜੀ ਦੇ ਸਲੋਕਾਂ ਦੇ ਲਿਖਣ ਮੁਕਾਬਲੇ ਬਾਰੇ ਜਾਣਕਾਰੀ ਦਿੱਤੀ ਅਤੇ ਧੰਨਵਾਦੀ ਸ਼ਬਦ ਕਹੇ | ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਇਨਾਮ ਦਿੱਤੇ ਗਏ ਜਦੋਂ ਕਿ ਵੱਖ-ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਸ਼ਾਨਦਾਰ ਇਨਾਮ ਦੇਣ ਅਤੇ ਬੁਲਾਰਿਆਂ, ਸਹਿਯੋਗੀ ਸੰਸਥਾਵਾਂ ਤੇ ਸ਼ਖ਼ਸੀਅਤਾਂ ਨੂੰ ਸਨਮਾਨਿਤ ਕਰਨ ਦੀ ਰਸਮ ਉਪਰੋਕਤ ਪ੍ਰਬੰਧਕਾਂ ਦੇ ਨਾਲ ਡਾ. ਇੰਦਰਮਨਜੋਤ ਸਿੰਘ, ਹਰਪ੍ਰੀਤ ਸਿੰਘ ਪ੍ਰੀਤ ਜਨਰਲ ਸਕੱਤਰ ਤਾਲਮੇਲ ਕਮੇਟੀ, ਦਲਵੀਰ ਸਿੰਘ ਬਾਬਾ ਸਰਪ੍ਰਸਤ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਗੁਰਸਿਮਰਨ ਸਿੰਘ ਗੁਜਰਾਲ ਮੁੱਖ ਸੇਵਾਦਾਰ ਸ਼ਹੀਦ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ, ਲਾਭ ਸਿੰਘ ਡਿਪਟੀ ਚੀਫ਼ ਆਰਗੇਨਾਈਜ਼ਰ, ਗੁਰਮੇਲ ਸਿੰਘ ਵਿੱਤ ਸਕੱਤਰ, ਗੁਲਜ਼ਾਰ ਸਿੰਘ, ਬਲਵੰਤ ਸਿੰਘ ਭਿੱਖੀ, ਮਨਪ੍ਰੀਤ ਸਿੰਘ ਗੋਲਡੀ, ਬਲਵੀਰ ਸਿੰਘ ਜੁਲਮਗੜ, ਬਲਦੇਵ ਸਿੰਘ, ਸਤਿਗੁਰ ਸਿੰਘ, ਰਾਜਵੀਰ ਸਿੰਘ ਗੁਰਦੁਆਰਾ ਸ੍ਰੀ ਨਾਨਕਿਆਣਾ ਸਾਹਿਬ, ਜਸਪ੍ਰੀਤ ਸਿੰਘ, ਸਵਰਨ ਕੌਰ, ਬਲਵੰਤ ਕੌਰ, ਇੰਦਰਪਾਲ ਕੌਰ, ਰੇਖਾ ਰਾਣੀ ਆਦਿ ਨੇ ਨਿਭਾਈ | ਇਸ ਕੈਂਪ ਵਿਚ ਭਾਈ ਘਨ੍ਹਈਆ ਜੀ ਸੇਵਾ ਦੱਲ, ਸ੍ਰੀ ਗੁਰੂ ਅੰਗਦ ਦੇਵ ਜੀ ਲੰਗਰ ਸੇਵਾ ਸੁਸਾਇਟੀ, ਸ਼ਹੀਦ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ, ਗੁਰਮਤਿ ਪ੍ਰਚਾਰਕ ਰਾਗੀ ਗ੍ਰੰਥੀ ਸਭਾ, ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਸੇਵਾਵਾਂ ਨਿਭਾਈਆਂ ਗਈਆਂ | ਭਾਈ ਸੁੰਦਰ ਸਿੰਘ ਹੈੱਡ ਗ੍ਰੰਥੀ, ਅਮਨਦੀਪ ਕੌਰ ਡਿੰਪੀ, ਕਿਰਨਪ੍ਰੀਤ ਕੌਰ, ਰਵਨੀਤ ਕੌਰ, ਰਜਵੰਤ ਕੌਰ, ਕਿਰਨ ਦੂਆ, ਪਰਵਿੰਦਰ ਕੌਰ, ਹਰਿੰਦਰ ਕੌਰ, ਗੁਰਦੀਪ ਕੌਰ, ਪ੍ਰਮੋਦ ਕੁਮਾਰੀ, ਗੁਰਮੇਲ ਸਿੰਘ ਸੇਵਾਦਾਰ ਆਦਿ ਨੇ ਵੱਖ-ਵੱਖ ਸੇਵਾਵਾਂ ਰਾਹੀਂ ਵਿਸ਼ੇਸ਼ ਸਹਿਯੋਗ ਦਿੱਤਾ | ਇਸ ਕੈਂਪ ਦੇ ਸਰਵੋਤਮ ਕੈਂਪਰ ਵਜੋਂ ਅਵਨੂਰ ਸਿੰਘ ਅਤੇ ਨਵਰੀਤ ਕੌਰ ਜੁਲਮਗੜ ਨੂੰ ਐਲਾਨਿਆ ਗਿਆ | ਇਸ ਮੌਕੇ ਅੰਮਿ੍ਤ ਕੌਰ, ਜਗਦੀਪ ਕੌਰ, ਬਲਜੀਤ ਕੌਰ, ਸਿੰਦਰ ਕੌਰ, ਊਸ਼ਾ ਰਾਣੀ, ਡੈਜੀ, ਕੁਸ਼ਲਿਆ, ਹਰਪ੍ਰੀਤ ਕੌਰ, ਜਸਮੀਤ ਕੌਰ, ਹਰਦੇਵ ਕੌਰ, ਪਰਮਜੀਤ ਕੌਰ ਟੁਰਨਾ,