20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਕੇਸ਼ਵ ਮਿੱਤਲ ਦੇ ਤਪਾ ਪਹੁੰਚਣ 'ਤੇ ਗਲੀ ਨਿਵਾਸੀਆਂ ਨੇ ਫੁੱਲਾਂ ਦੀ ਵਰਖਾ ਕਰਕੇ ਕੀਤਾ ਭਰਵਾਂ ਸਵਾਗਤ <br/>

ਅਜੀਤ ਡੈਸਕ 18-06-2025
ਤਪਾ ਮੰਡੀ, 17 ਜੂਨ (ਪ੍ਰਵੀਨ ਗਰਗ)-ਪਿਛਲੇ ਦਿਨੀਂ ਨੈਸ਼ਨਲ ਟੈਸਟਿੰਗ ਏਜੰਸੀ (ਐਨ.ਟੀ.ਏ.) ਵਲੋਂ ਨੀਟ 2025 ਦਾ ਰਿਜ਼ਲਟ ਘੋਸ਼ਿਤ ਕੀਤਾ ਗਿਆ ਸੀ, ਜਿਸ ਵਿਚੋਂ ਤਪਾ ਸ਼ਹਿਰ ਦੇ ਹੋਣਹਾਰ ਲੜਕੇ ਕੇਸ਼ਵ ਮਿੱਤਲ ਪੁੱਤਰ ਡਾ: ਪ੍ਰਬੋਧ ਮਿੱਤਲ ਨੇ ਪੰਜਾਬ ਵਿਚੋਂ ਪਹਿਲਾ ਅਤੇ ਆਲ ਇੰਡੀਆ 7ਵਾਂ ਰੈਂਕ ਹਾਸਲ ਕਰਕੇ ਇਲਾਕੇ ਅਤੇ ਜ਼ਿਲ੍ਹੇ ਬਰਨਾਲੇ ਦਾ ਨਾਂਅ ਰੌਸ਼ਨ ਕੀਤਾ ਹੈ | ਅੱਜ ਤਪਾ ਪਹੁੰਚਣ 'ਤੇ ਸਮੂਹ ਗਲੀਆਂ ਨਿਵਾਸੀਆਂ ਵਲੋਂ ਫੁੱਲਾਂ ਦੀ ਵਰਖਾ ਕਰ ਕੇ ਭਰਵਾਂ ਸਵਾਗਤ ਕੀਤਾ ਗਿਆ ਅਤੇ ਪਟਾਕੇ ਚਲਾ ਕੇ ਖ਼ੁਸ਼ੀ ਦਾ ਇਜ਼ਹਾਰ ਕੀਤਾ | ਇਸ ਦੌਰਾਨ ਕੇਸ਼ਵ ਮਿੱਤਲ ਦੀ ਮਾਤਾ ਸੁਨੀਤਾ ਮਿੱਤਲ ਨੇ ਆਪਣੇ ਬੇਟੇ ਦੇ ਤਪਾ ਵਿਖੇ ਘਰ ਪਹੁੰਚਣ 'ਤੇ ਰੀਬਨ ਦੀ ਰਸਮ ਅਦਾ ਕਰਵਾਈ ਅਤੇ ਆਰਤੀ ਕੀਤੀ | ਉਪਰੰਤ ਗਲੀ ਨਿਵਾਸੀਆਂ ਦਾ ਮੂੰਹ ਮਿੱਠਾ ਕਰਵਾਇਆ | ਗੱਲਬਾਤ ਦੌਰਾਨ ਕੇਸ਼ਵ ਮਿੱਤਲ ਨੇ ਦੱਸਿਆ ਕਿ ਉਸ ਦੀ ਇਸ ਕਾਮਯਾਬੀ ਦਾ ਸਿਹਰਾ ਉਸ ਦੇ ਮਾਤਾ ਪਿਤਾ ਤੋਂ ਇਲਾਵਾ ਉਸ ਦੀ ਦਾਦੀ ਸ਼ਾਰਦਾ ਮਿੱਤਲ ਦੇ ਸਿਰ ਜਾਂਦਾ ਹੈ, ਜਿਨ੍ਹਾਂ ਨੇ ਲਗਾਤਾਰ ਉਸ ਨੂੰ ਹਰ ਮੋੜ 'ਤੇ ਉਤਸ਼ਾਹਿਤ ਕੀਤਾ | ਇਸ ਮੌਕੇ ਕੇਸ਼ਵ ਮਿੱਤਲ ਦੀ ਦਾਦੀ ਸ਼ਾਰਦਾ ਮਿੱਤਲ ਤੋਂ ਇਲਾਵਾ ਰਾਜ ਰਾਣੀ, ਬਿੰਦੂ ਗੋਇਲ, ਸੁਨੀਤਾ ਰਾਣੀ, ਗੁਰਮੀਤ ਕੌਰ, ਰੀਟਾ ਰਾਣੀ, ਪ੍ਰਵੀਨ ਰਾਣੀ, ਸੁਮਿਤ ਬਾਂਸਲ, ਕੰਚਨ ਰਾਣੀ, ਪਰਮਜੀਤ ਕੌਰ ਭਾਟੀਆ ਆਦਿ ਗਲੀ ਨਿਵਾਸੀ ਮੌਜੂਦ ਸਨ |

ਪਿਛਲੀ ਖ਼ਬਰ -ਮਾਮਲਾ ਸਮੇਂ ਸਿਰ ਤਨਖ਼ਾਹਾਂ ਨਾ ਮਿਲਣ ਦਾ- ਬਰਨਾਲਾ 'ਚ ਪੀ.ਆਰ.ਟੀ.ਸੀ./ਪਨਬੱਸ ਮੁਲਾਜ਼ਮਾਂ ਵਲੋਂ 2 ਘੰਟੇ ਸਰਕਾਰ ਵਿਰੁ... ਅਗਲੀ ਖ਼ਬਰ ਮੋਟਰਸਾਈਕਲ ਤੋਂ ਡਿਗਣ ਕਾਰਨ ਨੌਜਵਾਨ ਦੀ ਮੌਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।