06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਗ੍ਰਾਮ ਪੰਚਾਇਤ ਸ਼ਹਿਣਾ ਨੇ ਪੰਚਾਇਤੀ ਟੱਕਾਂ ਦੀ ਨਿਸ਼ਾਨਦੇਹੀ ਕਰਵਾ ਕੇ ਕਬਜ਼ਾ ਲਿਆ

ਅਜੀਤ ਡੈਸਕ 20-06-2025
ਸ਼ਹਿਣਾ, 19 ਜੂਨ (ਸੁਰੇਸ਼ ਗੋਗੀ)-ਗ੍ਰਾਮ ਪੰਚਾਇਤ ਸ਼ਹਿਣਾ ਵਲੋਂ ਪੰਚਾਇਤੀ ਟੱਕਾਂ ਦੀ ਨਿਸ਼ਾਨਦੇਹੀ ਕਰਵਾ ਕੇ ਹੱਕ ਵਿਚ ਹੋਈ ਜ਼ਮੀਨ ਦਾ ਕਬਜ਼ਾ ਲਿਆ ਗਿਆ | ਸਰਪੰਚ ਨਾਜਮ ਸਿੰਘ ਫ਼ੌਜੀ ਨੇ ਦੱਸਿਆ ਕਿ ਸ਼ਹਿਣਾ ਦੀਆ ਪੰਚਾਇਤੀ ਜ਼ਮੀਨਾਂ 'ਤੇ ਨਾਜਾਇਜ਼ ਕਬਜ਼ਿਆਂ ਦਾ ਪਹਿਲਾਂ ਵੀ ਕਈ ਵਾਰ ਰੌਲਾ ਪਿਆ, ਪਰ ਪੰਚਾਇਤਾਂ ਕਬਜ਼ਾ ਲੈਣ ਵਿਚ ਅਸਮਰਥ ਰਹੀਆਂ | ਉਨ੍ਹਾਂ ਦੱਸਿਆ ਕਿ ਪਿਛਲੇ ਦੋ ਦਿਨਾਂ ਤੋਂ ਪੰਚਾਇਤੀ ਟੱਕਾਂ ਦੀ ਚੱਲ ਰਹੀ ਨਿਸ਼ਾਨਦੇਹੀ ਦਰਮਿਆਨ ਜਿੱਥੇ ਪੰਚਾਇਤੀ ਟੱਕਾਂ ਦੀਆਂ ਵੱਟਾਂ ਸਿੱਧੀਆਂ ਕੀਤੀਆਂ ਗਈਆਂ, ੳੱੁਥੇ ਆਸੇ ਪਾਸੇ ਦੇ ਕਿਸਾਨਾਂ ਦੇ ਟੱਕਾਂ ਵਿਚੋਂ ਨਿੱਕਲੀ ਜ਼ਮੀਨ 'ਤੇ ਪੰਚਾਇਤ ਵਲੋਂ ਕਬਜ਼ਾ ਲਿਆ ਗਿਆ | ਇਸ ਮੌਕੇ ਪੰਚਾਇਤ ਮੈਂਬਰ ਬੇਅੰਤ ਸਿੰਘ ਸਰਾਂ, ਮਨਪ੍ਰੀਤ ਸਿੰਘ ਪੀਤਾ, ਨਵੀ ਪਟਵਾਰੀ, ਰਾਜਿੰਦਰ ਸਿੰਘ ਭੋਲਾ, ਰੂਪ ਸਿੰਘ, ਮਲਕੀਤ ਸਿੰਘ ਮੀਤਾ ਜਟਾਣਾ, ਹੈਪੀ ਸਿੰਘ, ਜੋਗਿੰਦਰ ਸਿੰਘ ਮੈਨੇਜਰ, ਮੇਲਾ ਸਿੰਘ ਤੋਂ ਇਲਾਵਾ ਕਿਸਾਨ ਯੂਨੀਅਨਾਂ ਅਤੇ ਸਮਾਜ ਸੇਵੀ ਆਗੂ ਵੀ ਪੰਚਾਇਤ ਦੇ ਸਹਿਯੋਗ ਲਈ ਹਾਜ਼ਰ ਸਨ |
ਪਿਛਲੀ ਖ਼ਬਰ ਵਾਰਡ ਨੰ: 5 ਵਿਚ ਟਿਊਬਵੈੱਲ ਲਗਾਉਣ ਲਈ ਜਗ੍ਹਾ ਵਾਸਤੇ ਗੁ: ਬਾਬਾ ਕਾਲਾ ਮਹਿਰ ਪ੍ਰਬੰਧਕ ਕਮੇਟੀ ਨੇ ਕੀਤੀ 2 ਲੱਖ 80 ਹਜ਼ਾ... ਅਗਲੀ ਖ਼ਬਰ 600 ਪਰੈਗਾਬਲਿਨ ਕੈਪਸੂਲਾਂ ਸਮੇਤ ਇਕ ਵਿਅਕਤੀ ਕਾਬੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।