07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਐੱਸ.ਐੱਸ.ਪੀ. ਵਲੋਂ ਚੌਂਕੀ ਇੰਚਾਰਜ ਨਵਯੁੱਗਦੀਪ ਸਿੰਘ ਦੋ ਪ੍ਰਸ਼ੰਸਾ ਪੱਤਰਾਂ ਅਤੇ ਦੋ ਨਗਦ ਇਨਾਮਾਂ ਨਾਲ ਸਨਮਾਨਿਤ <br/>

ਪੁਲਿਸ ਸਟੇਸ਼ਨ ਦਿਆਲਪੁਰਾ ਭਾਈਕਾ ਦੇ ਇੰਚਾਰਜ ਨਵਯੁੱਗਦੀਪ ਸਿੰਘ ਨੂੰ ਸ਼ਾਨਦਾਰ ਸੇਵਾਵਾਂ ਬਦਲੇ ਸਨਮਾਨਿਤ ਕਰਦੇ ਹੋਏ ਐੱਸ.ਐੱਸ.ਪੀ. ਬਠਿੰਡਾ ਅਮਨੀਤ ਕੌਂਡਲ | <br/> 20-06-2025
ਭਗਤਾ ਭਾਈਕਾ, 19 ਜੂਨ (ਸੁਖਪਾਲ ਸਿੰਘ ਸੋਨੀ)-ਐੱਸ.ਐੱਸ.ਪੀ ਬਠਿੰਡਾ ਅਮਨੀਤ ਕੌਂਡਲ (ਆਈਪੀਐੱਸ) ਵਲੋਂ ਡਿਊਟੀ ਪ੍ਰਤੀ ਨਿਭਾਈ ਗਈ ਸ਼ਾਨਦਾਰ ਸੇਵਾ ਬਦਲੇ ਪੁਲਿਸ ਸਟੇਸ਼ਨ ਦਿਆਲਪੁਰਾ ਭਾਈਕਾ ਦੇ ਇੰਚਾਰਜ ਨਵਯੁੱਗਦੀਪ ਸਿੰਘ ਦਾ ਸਨਮਾਨ ਪੱਤਰ ਅਤੇ ਨਗਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਹੈ | ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਵਲੋਂ ਆਰੰਭ ”ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਏਐੱਸਆਈ ਨਵਯੁੱਗਦੀਪ ਸਿੰਘ ਵਲੋਂ ਸ਼ਲਾਘਾਯੋਗ ਭੂਮਿਕਾ ਨਿਭਾਈ ਗਈ ਹੈ | ਉਨ੍ਹਾਂ ਵਲੋਂ ਐਨ.ਡੀ.ਪੀ.ਐੱਸ ਐਕਟ ਤਹਿਤ ਨਸ਼ਿਆਂ ਦੀ ਭਾਰੀ ਮਾਤਰਾ ਵਿਚ ਰਿਕਵਰੀ ਕਰਕੇ ਵਧੇਰੇ ਮੁਕੱਦਮੇ ਦਰਜ ਕੀਤੇ ਗਏ ਹਨ | ਉਕਤ ਕਾਰਜ ਨੂੰ ਲੈ ਕੈ ਐੱਸ.ਐੱਸ.ਪੀ ਬਠਿੰਡਾ ਮੈਡਮ ਅਮਨੀਤ ਕੌਂਡਲ ਵਲੋਂ ਏ.ਐੱਸ.ਆਈ ਨਵਯੁੱਗਦੀਪ ਸਿੰਘ ਨੂੰ ਡੀ.ਜੀ.ਪੀ. ਕੋਮੇਂਡੇਸ਼ਨ ਡਿਸਕ, ਕਲਾਸ-1 ਸਰਟੀਫਿਕੇਟ ਅਤੇ 5100 ਨਗਦ ਇਨਾਮ ਨਾਲ ਸਨਮਾਨਿਆ ਗਿਆ ਹੈ | ਇਸੇ ਤਰ੍ਹਾਂ ਹੀ ਏ.ਐੱਸ.ਆਈ ਨਵਯੁੱਗਦੀਪ ਸਿੰਘ ਵਲੋਂ ਆਪਣੇ ਕਾਰਜ ਦੌਰਾਨ ਵੱਡੀ ਗਿਣਤੀ ਮੁਕੱਦਮਿਆਂ ਦਾ ਨਿਪਟਾਰਾ ਕਰਨ ਵਿਚ ਵੀ ਅਹਿਮ ਭੂਮਿਕਾ ਅਦਾ ਕੀਤੀ ਹੈ | ਇਸ ਉਦਮ ਬਦਲੇ ਵੀ ਉਨ੍ਹਾਂ ਨੂੰ ਐੱਸ.ਐੱਸ.ਪੀ ਬਠਿੰਡਾ ਵਲੋਂ ਇਕ ਹੋਰ ਡੀ.ਜੀ.ਪੀ. ਕੋਮੇਂਡੇਸ਼ਨ ਡਿਸਕ, ਕਲਾਸ-1 ਸਰਟੀਫਿਕੇਟ ਅਤੇ 5000 ਨਗਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਹੈ | ਪੁਲਿਸ ਸਟੇਸ਼ਨ ਦਿਆਲਪੁਰਾ ਭਾਈਕਾ ਦੇ ਇੰਚਾਰਜ ਨਵਯੁੱਗਦੀਪ ਸਿੰਘ ਨੂੰ ਉਕਤ ਦੋਵੇਂ ਇਨਾਮ ਮਿਲਣ 'ਤੇ ਪੁਲਿਸ ਮੁਲਾਜ਼ਮਾਂ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ |

ਪਿਛਲੀ ਖ਼ਬਰ 10 ਗ੍ਰਾਮ ਹੈਰੋਇਨ, ਨਸ਼ੇ ਦੀਆਂ ਗੋਲੀਆਂ, ਡਰੱਗ ਮਨੀ ਸਮੇਤ ਦੋ ਵੱਖ-ਵੱਖ ਥਾਵਾਂ ਤੋਂ ਦੋ ਨਸ਼ਾ ਤਸਕਰ ਕਾਬੂ <br/> ਅਗਲੀ ਖ਼ਬਰ ਈ-ਸਕੂਟਰ ਦੀ ਟਰਾਲੇ ਨਾਲ ਟੱਕਰ 'ਚ ਔਰਤ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।