08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਸੁਸਾਇਟੀ ਵਲੋਂ ਤੁਲਸੀ ਦੇ ਬੂਟੇ ਤੇ ਪੰਛੀਆਂ ਲਈ ਪਾਣੀ ਵਾਲੇ ਬਰਤਨ ਵੰਡੇ

ਅਜੀਤ ਡੈਸਕ 20-06-2025
ਧੂਰੀ, 17 ਜੂਨ (ਲਖਵੀਰ ਸਿੰਘ ਧਾਂਦਰਾ)-ਸਟੈਪ ਆਨ ਸੁਸਾਇਟੀ ਗਊ ਧਾਮ ਹਸਪਤਾਲ ਸੇਵਾ ਸੁਸਾਇਟੀ (ਰਜਿ:) ਧੂਰੀ ਵਲੋਂ ਸਮਾਜ ਸੇਵੀ ਅਸ਼ਵਨੀ ਗੋਇਲ ਦੇ ਸਹਿਯੋਗ ਨਾਲ ਕੱਕੜਵਾਲ ਪੁਲ ਦੇ ਨੇੜੇ ਤੁਲਸੀ ਦੇ ਬੂਟੇ ਅਤੇ ਪੰਛੀਆਂ ਦੇ ਪੀਣ ਵਾਲੇ ਪਾਣੀ ਦੇ ਬਰਤਨ ਵੰਡੇ ਗਏ | ਇਹ ਮੁਹਿੰਮ ਧਰਤੀ ਮਾਂ ਦੀ ਸੰਭਾਲ, ਹਰੇ ਭਰੇ ਵਾਤਾਵਰਣ ਅਤੇ ਪੰਛੀਆਂ ਦੀ ਰੱਖਿਆ ਵੱਲ ਇੱਕ ਉੱਤਮ ਕਦਮ ਹੈ | ਇਸ ਮੌਕੇ ਅਸ਼ਵਨੀ ਗੋਇਲ ਨੇ ਕਿਹਾ ਕੁਦਰਤ ਨੂੰ ਸੰਭਾਲਣ ਅਤੇ ਪ੍ਰਾਣੀ-ਮਾਤਰ ਦੀ ਸੇਵਾ ਹੀ ਅਸਲੀ ਧਰਮ ਹੈ | ਅਸੀਂ ਹਮੇਸ਼ਾ ਕੋਸ਼ਿਸ਼ ਕਰਾਂਗੇ ਕਿ ਸਮਾਜ ਵਿਚ ਚੰਗੇ ਕੰਮ ਕੀਤੇ ਜਾਣ ਅਤੇ ਵਾਤਾਵਰਣ ਪੱਧਰ 'ਤੇ ਲੋਕਾਂ ਜਾਗਰੂਕ ਕਰੀਏ | ਇਸ ਸਮੇਂ ਸੁਸਾਇਟੀ ਦੇ ਪ੍ਰਧਾਨ ਰੋਮੀ ਢੰਡ ਨੇ ਕਿਹਾ ਅਸੀਂ ਹਰ ਵਰਗ ਦੇ ਸਹਿਯੋਗ ਨਾਲ ਲਗਾਤਾਰ ਸੇਵਾ ਕੰਮ ਕਰ ਰਹੇ ਹਾਂ | ਇਸ ਮੌਕੇ ਸਕੱਤਰ ਹਰਿੰਦਰ ਸ਼ਰਮਾ, ਸਕੱਤਰ ਰਿੰਕੂ ਬਾਂਸਲ, ਅਮਨਪ੍ਰੀਤ ਬਾਵਾ, ਤਰੁਣ ਗਰਗ, ਸਮਾਜ ਸੇਵੀ ਪ੍ਰਵੀਨ ਕਾਂਝਲਾ, ਰਾਘਵ ਅਤੇ ਹੋਰ ਮੈਂਬਰ ਮੌਜੂਦ ਸਨ |
ਪਿਛਲੀ ਖ਼ਬਰ ਜ਼ਿਲ੍ਹਾ ਮਲੇਰਕੋਟਲਾ ਦੇ ਅੰਦਰ ਪ੍ਰੀਗੈਬਾਲਿਨ 75 ਐਮ. ਜੀ ਤੋਂ ਵੱਧ ਮਾਤਰਾ ਦੇ ਕੈਪਸੂਲਾਂ ਦੀ ਵਿੱਕਰੀ 'ਤੇ ਲੱਗੀ ਪਾਬੰਦੀ... ਅਗਲੀ ਖ਼ਬਰ 10 ਗ੍ਰਾਮ ਹੈਰੋਇਨ, ਨਸ਼ੇ ਦੀਆਂ ਗੋਲੀਆਂ, ਡਰੱਗ ਮਨੀ ਸਮੇਤ ਦੋ ਵੱਖ-ਵੱਖ ਥਾਵਾਂ ਤੋਂ ਦੋ ਨਸ਼ਾ ਤਸਕਰ ਕਾਬੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।