ਟੱਲੇਵਾਲ, 22 ਜੂਨ (ਸੋਨੀ ਚੀਮਾ)-ਥਾਣਾ ਟੱਲੇਵਾਲ ਅਧੀਨ ਆਉਂਦੇ ਪਿੰਡ ਬੀਹਲਾ ਵਿਖੇ ਨਹਿਰ ਵਿਚ ਦੋਸਤਾਂ ਸਮੇਤ ਨਹਾਉਣ ਆਇਆ ਨੌਜਵਾਨ ਡੱੁਬ ਗਿਆ | ਥਾਣਾ ਟੱਲੇਵਾਲ ਦੇ ਮੁਖੀ ਨਿਰਮਲਜੀਤ ਸਿੰਘ ਨੇ ਦੱਸਿਆ ਕਿ ਨਿਰਮਲ ਸਿੰਘ ਪੁੱਤਰ ਬਿੰਦਰ ਸਿੰਘ ਉਮਰ ਕਰੀਬ 25-26 ਸਾਲ ਵਾਸੀ ਭੱਠਲ ਪੱਤੀ ਪਿੰਡ ਮਹਿਲ ਕਲਾਂ ਦੁਪਹਿਰ ਕਰੀਬ 3 ਵਜੇ ਆਪਣੇ ਦੋਸਤਾਂ ਨਾਲ ਪਿੰਡ ਬੀਹਲਾ ਵਿਖੇ ਬਠਿੰਡਾ ਬਰਾਂਚ ਨਹਿਰ ਵਿਚ ਨਹਾਉਣ ਲਈ ਗਿਆ ਸੀ | ਜਿੱਥੇ ਇਸ ਵਿਅਕਤੀ ਦੀ ਨਹਾਉਂਦੇ ਸਮੇਂ ਡੁੱਬ ਗਿਆ | ਥਾਣਾ ਟੱਲੇਵਾਲ ਦੀ ਪੁਲਿਸ ਪਾਰਟੀ ਅਤੇ ਪਿੰਡਾਂ ਦੇ ਲੋਕ ਉਕਤ ਨੌਜਵਾਨ ਦੀ ਭਾਲ ਕਰ ਰਹੇ ਹਨ | ਜ਼ਿਕਰਯੋਗ ਹੈ ਕਿ ਉਕਤ ਨਹਿਰ ਦੇ ਪੁਲ ਵੱਡੀ ਗਿਣਤੀ ਵਿਚ ਪਿੰਡਾਂ ਦੇ ਨੌਜਵਾਨ ਨਹਾਉਣ ਲਈ ਆਉਂਦੇ ਹਨ, ਜਿਨ੍ਹਾਂ ਨੂੰ ਪਿੰਡ ਵਾਸੀਆਂ ਵਲੋਂ ਰੋਕਿਆ ਵੀ ਜਾਂਦਾ ਹੈ, ਪਰ ਕਈ ਬਿਨਾਂ ਤੈਰਾਕੀ ਜਾਣਦੇ ਹੋਏ ਉਕਤ ਨਹਿਰ ਵਿਚ ਡੱੁਬ ਜਾਂਦੇ ਹਨ | ਇਹ ਵਰਤਾਰਾ ਹਰ ਸਾਲ ਵਾਪਰਦਾ ਹੈ |