28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਘਰ 'ਚ ਆਉਂਦੇ ਕਰੰਟ ਕਾਰਨ ਵਿਅਕਤੀ ਦੀ ਮੌਤ <br/>

ਅਜੀਤ ਡੈਸਕ 05-09-2025
ਟੱਲੇਵਾਲ, 4 ਸਤੰਬਰ (ਸੋਨੀ ਚੀਮਾ)-ਜ਼ਿਲ੍ਹਾ ਬਰਨਾਲਾ ਦੇ ਪਿੰਡ ਭੋਤਨਾ ਵਿਖੇ ਘਰ 'ਚ ਆਉਂਦੇ ਕਰੰਟ ਕਾਰਨ ਇਕ ਵਿਅਕਤੀ ਦੀ ਮੌਤ ਹੋਣ ਦਾ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ | ਜ਼ਿਕਰਯੋਗ ਹੈ ਕਿ ਪਿੰਡ ਭੋਤਨਾ ਦਾ ਪਰਮਾਤਮਾ ਸਿੰਘ ਪੁੱਤਰ ਦਰਸ਼ਨ ਸਿੰਘ ਜਿਸ ਦੇ ਮੀਂਹ ਕਾਰਨ ਪੂਰੇ ਘਰ ਵਿਚ ਕਰੰਟ ਆ ਰਿਹਾ ਸੀ, ਨੇ ਦਿਨ ਸਮੇਂ ਬਿਜਲੀ ਮਕੈਨਿਕ ਤੋਂ ਘਰ ਦੀ ਬਿਜਲੀ ਸਪਲਾਈ ਸਮੇਤ ਇਨਵਰਟਰ ਦੀ ਬਿਜਲੀ ਵੀ ਕਟਵਾ ਦਿੱਤੀ ਸੀ ਅਤੇ ਜਦ ਉਹ ਰਾਤ ਸਮੇਂ ਬਿਜਲੀ ਦੀ ਸਪਲਾਈ ਚਾਲੂ ਕਰ ਰਿਹਾ ਸੀ ਤਾਂ ਅਚਾਨਕ ਇਨਵਰਟਰ ਤੋਂ ਕਰੰਟ ਲੱਗਣ ਕਾਰਨ ਉਸ ਦੀ ਮੌਤ ਹੋ ਗਈ | ਮਿ੍ਤਕ ਪ੍ਰਮਾਤਮਾ ਸਿੰਘ ਆਪਣੇ ਪਤਨੀ ਸਮੇਤ ਪਿੱਛੇ ਦੋ ਬੇਟੀਆਂ ਅਤੇ ਇਕ ਪੱੁਤਰ ਛੱਡ ਗਿਆ ਹੈ |

ਪਿਛਲੀ ਖ਼ਬਰ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ, ਦੂਜਾ ਗੰਭੀਰ 'ਚ ਜ਼ਖ਼ਮੀ <br/> ਅਗਲੀ ਖ਼ਬਰ ਰੇਲਵੇ ਅੰਬਾਲਾ ਮੰਡਲ ਦੇ ਡੀ.ਆਰ.ਐਮ. ਨੂੰ ਮੰਗ-ਪੱਤਰ ਸੌਂਪਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।