28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਮੀਂਹ ਕਾਰਨ ਘਰ ਦੀ ਛੱਤ ਡਿੱਗੀ

ਅਜੀਤ ਡੈਸਕ 05-09-2025
ਤਪਾ ਮੰਡੀ, 4 ਸਤੰਬਰ (ਵਿਜੇ ਸ਼ਰਮਾ)-ਬਰਨਾਲਾ-ਬਠਿੰਡਾ ਮੁੱਖ ਮਾਰਗ 'ਤੇ ਸਥਿਤ ਰੋਇਲ ਪੈਲੇਸ ਦੇ ਪਿਛਲੇ ਪਾਸੇ ਬਾਜ਼ੀਗਰ ਬਸਤੀ ਵਿਚ ਇਕ ਪਰਿਵਾਰ ਦੀ ਮੀਂਹ ਕਾਰਨ ਘਰ ਛੱਤ ਡਿਗ ਗਈ | ਨੇੜਲੇ ਘਰਾਂ ਦੇ ਲੋਕਾਂ ਤੋਂ ਪਤਾ ਲੱਗਿਆ ਕਿ ਲਗਾਤਾਰ ਹੋਈ ਤੇਜ਼ ਬਾਰਸ਼ ਦੇ ਨਾਲ ਗੁਰਤੇਜ ਸਿੰਘ ਪੁੱਤਰ ਰਾਮ ਕੁਮਾਰ ਦੇ ਘਰ ਦੀ ਛੱਤ ਡਿਗ ਗਈ | ਜਿਸ ਦੇ ਮਲਬੇ ਵਿਚ ਫ਼ਰਿਜ ਗੋਦਰੇਜ ਅਲਮਾਰੀ, ਐਲ.ਸੀ.ਡੀ, ਕੂਲਰ, ਪੱਖੇ, ਬੈੱਡ ਤੇ ਹੋਰ ਘਰੇਲੂ ਸਮਾਨ ਦੱਬ ਗਿਆ ਹੈ | ਇਸ ਮੌਕੇ ਪੀੜਤ ਵਿਅਕਤੀ ਗੁਰਤੇਜ ਸਿੰਘ ਨੇ ਭਾਵੁਕ ਹੁੰਦੇ ਦੱਸਿਆ ਕਿ ਹਲਕੀ ਬਾਰਸ਼ ਹੋਣ ਕਾਰਨ ਕੰਮ 'ਤੇ ਨਹੀਂ ਗਿਆ | ਜਦ ਸ਼ਾਮ ਨੂੰ ਆਪਣੇ ਬੱਚਿਆਂ ਸਮੇਤ ਕਮਰੇ ਵਿਚ ਬੈਠੇ ਸਨ ਤਾਂ ਛੱਤ ਤੋਂ ਸੀਮਿੰਟ ਦਾ ਖਲੇਪੜ ਡਿੱਗਣ ਸਾਰ ਮੈਂ ਤੇ ਮੇਰੀ ਪਤਨੀ ਬੱਚਿਆਂ ਸਮੇਤ ਬਾਹਰ ਨਿਕਲੇ ਅਤੇ ਮੇਰੇ ਦੇਖਦੇ-ਦੇਖਦੇ ਪੂਰੀ ਛੱਤ ਹੀ ਡਿਗ ਗਈ ਪਰ ਘਰ ਦਾ ਸਾਰਾ ਸਮਾਨ ਮਲਬੇ ਥੱਲੇ ਦੱਬ ਗਿਆ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਘਰ ਦਾ ਮੁਆਵਜ਼ਾ ਦਿੱਤਾ ਜਾਵੇ |
ਪਿਛਲੀ ਖ਼ਬਰ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵਲੋਂ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਰਵਾਨਾ ਅਗਲੀ ਖ਼ਬਰ ਪੰਜਾਬ ਸਰਕਾਰ ਨੇ ਸਮੂਹ ਪੈਨਸ਼ਨਰਾਂ ਦੀਆਂ ਹੱਕੀ ਮੰਗਾਂ ਨੂੰ ਅਣਗੌਲਿਆਂ ਕੀਤਾ- ਐਸੋਸੀਏਸ਼ਨ ਆਗੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।