ਤਪਾ ਮੰਡੀ, 21 ਸਤੰਬਰ (ਪ੍ਰਵੀਨ ਗਰਗ)-ਸੰਤ ਬਾਬਾ ਭਗਵਾਨ ਦਾਸ ਦੇ ਆਸ਼ੀਰਵਾਦ ਸਦਕਾ ਸ੍ਰੀ ਸਨਾਤਨ ਧਰਮ ਮਹਾਂਵੀਰ ਦਲ ਪੰਜਾਬ (ਰਜਿ:) ਤਪਾ ਵਲੋਂ ਸਮੂਹ ਮੰਡੀ ਨਿਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਸ੍ਰੀ ਗੀਤਾ ਭਵਨ ਜਵਾਲਾ ਜੀ (ਹਿਮਾਚਲ ਪ੍ਰਦੇਸ਼) ਵਿਖੇ ਪਹਿਲੇ ਨਵਰਾਤਰੇ ਤੋਂ ਲੈ ਕੇ ਅਸ਼ਟਮੀ ਤੱਕ ਸਾਲਾਨਾ ਲੰਗਰ ਲਾਇਆ ਜਾ ਰਿਹਾ ਹੈ | ਜਿਸ ਸਬੰਧ ਵਿਚ ਪ੍ਰਬੰਧਕਾਂ ਵਲੋਂ ਸ੍ਰੀ ਗੀਤਾ ਭਵਨ ਤਪਾ ਵਿਖੇ ਮਾਤਾ ਦੀ ਚੌਂਕੀ ਸਜਾਈ ਗਈ | ਇਸ ਮੌਕੇ ਪੰਡਤ ਕਾਲਾ ਰਾਮ ਵੇਦ ਪਾਠੀ ਨੇ ਵੇਦ ਮੰਤਰਾਂ ਦਾ ਉਚਾਰਨ ਕਰਕੇ ਸੁਰੇਸ਼ ਕੁਮਾਰ ਤੋਂ ਪਰਿਵਾਰ ਸਮੇਤ ਪੂਜਣ ਦੀ ਰਸਮ ਅਦਾ ਕਰਵਾਈ | ਸਮਾਗਮ ਮੌਕੇ ਸੰਤ ਬਾਬਾ ਭਗਵਾਨ ਦਾਸ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਸਮੂਹ ਮੰਡੀ ਨਿਵਾਸੀਆਂ ਨੇ ਵੱਡੀ ਗਿਣਤੀ 'ਚ ਸ਼ਿਰਕਤ ਕਰ ਕੇ ਮਾਂ ਭਗਵਤੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ | ਪ੍ਰਬੰਧਕਾਂ ਵਲੋਂ ਆਏ ਪਤਵੰਤਿਆਂ ਨੂੰ ਧਾਰਮਿਕ ਤਸਵੀਰ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪੰਜਾਬ ਯੂਥ ਕਾਂਗਰਸ ਦੇ ਸੈਕਟਰੀ ਅਰੁਣ ਪ੍ਰਤਾਪ ਢਿੱਲੋਂ, ਜਤਿੰਦਰਜੀਤ ਸਿੰਘ ਜੈਕੀ ਚੱਠਾ ਸਿਟੀ ਪ੍ਰਧਾਨ ਯੂਥ ਕਾਂਗਰਸ ਤੋਂ ਇਲਾਵਾ ਦਲ ਦੇ ਪ੍ਰਧਾਨ ਪਵਨ ਬਤਾਰਾ, ਸੋਹਣ ਲਾਲ ਵਧਵਾ, ਤਰਲੋਕ ਚੰਦ ਤੋਤੀ, ਅਨਮੋਲ ਗੋਇਲ, ਲਵਲੀ ਰਾਈਆ, ਸੁਭਾਸ਼ ਤਪਾਸੇ, ਰਮੇਸ਼ ਧੌਲਾ, ਆਸ਼ੂ ਧੌਲਾ, ਈਸ਼ ਕੁਮਾਰ, ਗੁਰਿੰਦਰ ਵਿਰਕ ਆਦਿ ਮੌਜੂਦ ਸਨ |