ਟੱਲੇਵਾਲ, 17 ਅਕਤੂਬਰ (ਸੋਨੀ ਚੀਮਾ)-ਪੀ.ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੀਮਾ-ਜੋਧਪੁਰ ਵਿਖੇ ਤਿੰਨ ਰੋਜ਼ਾ ਆਰਟ ਵਰਕਸ਼ਾਪ ਦੇ ਦੂਜੇ ਦਿਨ ਦਾ ਉਦਘਾਟਨ ਸਰਕਾਰੀ ਗਰਲਜ਼ ਸਕੂਲ ਠੀਕਰੀਵਾਲਾ ਦੇ ਪਿ੍ੰਸੀਪਲ ਸੰਜੇ ਸਿੰਗਲਾ ਵਲੋਂ ਕੀਤਾ ਗਿਆ | ਇਸ ਮੌਕੇ ਜਗਸੀਰ ਸਿੰਘ ਅਤੇ ਮਨਜੀਤ ਸਿੰਘ, ਜੋ ਕਿ ਮਸ਼ਹੂਰ ਕਲਾਕਾਰ ਹਨ ਅਤੇ ਮਿੱਟੀ ਦੇ ਬਰਤਨ ਤੇ ਕਲੇ ਮਾਡਲਿੰਗ ਨਾਲ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਨੁਕਤੇ ਦਿੱਤੇ ਅਤੇ ਮਿੱਟੀ ਨਾਲ ਕਲਾ ਰਚਣ ਦੀ ਪ੍ਰਕਿਰਿਆ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਇਸ ਸੈਸ਼ਨ ਨੇ ਵਿਦਿਆਰਥੀਆਂ ਨੂੰ ਹੱਥੀਂ ਸਿੱਖਣ ਦਾ ਮੌਕਾ ਦਿੱਤਾ ਅਤੇ ਰਵਾਇਤੀ ਕਲਾ ਤਕਨੀਕਾਂ ਬਾਰੇ ਡੂੰਘੀ ਸਮਝ ਪ੍ਰਦਾਨ ਕੀਤੀ | ਵਰਕਸ਼ਾਪ ਲੈਕਚਰਾਰ ਨਵਦੀਪ ਸ਼ਰਮਾ ਦੀ ਦੇਖ-ਰੇਖ ਹੇਠ ਹੋਈ, ਜਿਸ ਵਿਚ ਡਾ: ਜਤਿੰਦਰ ਜੋਸ਼ੀ, ਹਰਪ੍ਰੀਤ ਸਿੰਘ, ਗੁਰਮੀਤ ਕੌਰ, ਮਿਨਾਖ਼ਸ਼ੀ ਗਰਗ ਅਤੇ ਅਮਨਦੀਪ ਕੌਰ ਨੇ ਸਰਗਰਮ ਭੂਮਿਕਾ ਨਿਭਾਈ | ਪਿ੍ੰਸੀਪਲ ਅਨਿਲ ਮੋਦੀ ਨੇ ਵਿਦਿਆਰਥੀਆਂ ਦੀ ਪ੍ਰਸ਼ੰਸਾ ਕਰਨ ਲਈ ਆਏ ਮਹਿਮਾਨਾਂ ਅਤੇ ਕਲਾਕਾਰਾਂ ਦਾ ਧੰਨਵਾਦ ਕੀਤਾ | ਇਹ ਵਰਕਸ਼ਾਪ ਵਿਦਿਆਰਥੀਆਂ ਦੀ ਰਚਨਾਤਮਿਕਤਾ ਨੂੰ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਨੂੰ ਵਿਜੁਅਲ ਆਰਟ ਦੇ ਵੱਖ-ਵੱਖ ਰੂਪਾਂ ਨਾਲ ਪ੍ਰਯੋਗਾਤਮਿਕ ਤਜਰਬਾ ਪ੍ਰਦਾਨ ਕਰਨ ਲਈ ਆਯੋਜਿਤ ਕੀਤੀ ਗਈ ਹੈ |