12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਬਲਾਕ ਪੱਧਰੀ ਖੇਡਾਂ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਪੱਖੋਕੇ ਦੀ ਕਬੱਡੀ ਟੀਮ ਨੇ ਕਰਵਾਈ ਬੱਲੇ-ਬੱਲੇ

ਅਜੀਤ ਡੈਸਕ 18-10-2025
ਟੱਲੇਵਾਲ, 17 ਅਕਤੂਬਰ (ਸੋਨੀ ਚੀਮਾ)-ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ: ਹਰਿੰਦਰ ਸਿੰਘ ਬਰਾੜ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪ੍ਰਾਇਮਰੀ ਸਕੂਲਾਂ ਦੇ ਬਲਾਕ ਪੱਧਰੀ ਖੇਡ ਮੁਕਾਬਲਿਆਂ ਦੌਰਾਨ ਸਰਕਾਰੀ ਪ੍ਰਾਇਮਰੀ ਸਕੂਲ ਪੱਖੋਕੇ ਦੀ ਕੁੜੀਆਂ ਦੀ ਨੈਸ਼ਨਲ ਸਟਾਈਲ ਕਬੱਡੀ ਟੀਮ ਨੇ ਹੈੱਡ ਟੀਚਰ ਕਰਮਜੀਤ ਕੌਰ ਅਤੇ ਕਬੱਡੀ ਕੋਚ ਮੈਡਮ ਬਲਵਿੰਦਰ ਕੌਰ ਪੱਖੋਕੇ ਦੀ ਅਗਵਾਈ ਵਿਚ ਫਾਈਨਲ ਮੁਕਾਬਲੇ ਵਿਚ ਤਪਾ ਪਿੰਡ ਦੀ ਟੀਮ ਨੂੰ 30-19 ਦੇ ਫ਼ਰਕ ਨਾਲ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕਰ ਕੇ ਗੋਲਡ ਮੈਡਲ ਪ੍ਰਾਪਤ ਕੀਤਾ | ਜਸਪ੍ਰੀਤ ਕੌਰ ਪੱਖੋਕੇ ਟੂਰਨਾਮੈਂਟ ਦੇ ਬੈਸਟ ਰੇਡਰ ਅਤੇ ਜਸਦੀਪ ਕੌਰ ਪੱਖੋਕੇ ਬੈਸਟ ਜਾਫੀ ਰਹੇ | ਸਕੂਲ ਦੀ ਇਕ ਹੋਰ ਵਿਦਿਆਰਥਣ ਜਸ਼ਨਦੀਪ ਕੌਰ ਨੇ ਲੰਮੀ ਛਾਲ ਵਿਚ ਸਿਲਵਰ ਮੈਡਲ ਪ੍ਰਾਪਤ ਕੀਤਾ | ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ. ਹਰਿੰਦਰ ਸਿੰਘ ਬਰਾੜ ਅਤੇ ਸੈਂਟਰ ਹੈੱਡ ਟੀਚਰ ਸਤਿਨਾਮ ਸਿੰਘ ਨੇ ਜੇਤੂ ਟੀਮ ਨੂੰ ਗੋਲਡ ਮੈਡਲਾਂ ਅਤੇ ਟਰਾਫ਼ੀ ਨਾਲ ਸਨਮਾਨਿਤ ਕੀਤਾ | ਪੱਖੋਕੇ ਸਕੂਲ ਦੇ ਅਧਿਆਪਕਾਂ ਹੈੱਡ ਟੀਚਰ ਕਰਮਜੀਤ ਕੌਰ, ਮੈਡਮ ਬਲਵਿੰਦਰ ਕੌਰ, ਅਧਿਆਪਕ ਮਨਜੀਤ ਸਿੰਘ ਨੂੰ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ ਹਰਿੰਦਰ ਸਿੰਘ ਬਰਾੜ ਨੇ ਸਨਮਾਨਿਤ ਕੀਤਾ | ਬਲਾਕ ਪੱਧਰੀ ਜੇਤੂ ਟੀਮ ਦਾ ਸਕੂਲ ਪਹੁੰਚਣ ਤੇ ਸਮੂਹ ਸਟਾਫ਼ ਅਤੇ ਸਕੂਲ ਮੈਨੇਜਮੈਂਟ ਕਮੇਟੀ ਨੇ ਨਿੱਘਾ ਸਵਾਗਤ ਕੀਤਾ | ਹੈੱਡ ਟੀਚਰ ਕਰਮਜੀਤ ਕੌਰ ਨੇ ਕਿਹਾ ਕਿ ਬਲਾਕ ਪੱਧਰੀ ਟੂਰਨਾਮੈਂਟ ਵਿਚ ਗੋਲਡ ਮੈਡਲ ਜਿੱਤ ਕੇ ਸਰਕਾਰੀ ਪ੍ਰਾਇਮਰੀ ਸਕੂਲ ਪੱਖੋਕੇ ਦੀ ਕਬੱਡੀ ਟੀਮ ਨੇ ਆਪਣੇ ਅਧਿਆਪਕਾਂ ਦਾ,ਆਪਣੇ ਸਕੂਲ ਦਾ, ਆਪਣੇ ਪਿੰਡ ਦਾ, ਆਪਣੇ ਬਲਾਕ ਦਾ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ | ਇਸ ਮੈਡਮ ਗੁਰਮੀਤ ਕੌਰ, ਸੰਦੀਪ ਕੌਰ, ਮਾਸਟਰ ਮਨਜੀਤ ਸਿੰਘ ਨਵਨੀਤ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਐਸ.ਬੀ.ਐਸ. ਪਬਲਿਕ ਸਕੂਲ ਦੇ ਵਿਦਿਆਰਥੀਆਂ ਵਲੋਂ ਵਿੱਦਿਅਕ ਟੂਰ ਅਗਲੀ ਖ਼ਬਰ ਫਿਊਚਰ ਰੈਡੀ ਇੰਟਰਨੈਸ਼ਨਲ ਸਕੂਲ ਟੱਲੇਵਾਲ ਦੇ ਵਿਦਿਆਰਥੀ ਬਲਾਕ ਪੱਧਰ 'ਤੇ ਛਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।