ਟੱਲੇਵਾਲ, 17 ਅਕਤੂਬਰ (ਸੋਨੀ ਚੀਮਾ)-ਸਰਕਾਰੀ ਪ੍ਰਾਇਮਰੀ ਸਕੂਲ ਗਹਿਲ ਵਿਖੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ: ਬਲਵੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਲਾਕ ਖੇਡ ਰਿਸੋਰਸ ਪਰਸਨ ਸ੍ਰੀ ਸੰਦੀਪ ਕੁਮਾਰ ਅਤੇ ਸ੍ਰੀਮਤੀ ਪਰਮਜੀਤ ਕੌਰ ਸੈਂਟਰ ਹੈੱਡ ਟੀਚਰ ਗਹਿਲ ਦੀ ਦੇਖ-ਰੇਖ ਹੇਠ ਬਲਾਕ ਪੱਧਰੀ ਪ੍ਰਾਇਮਰੀ ਖੇਡ ਮੁਕਾਬਲੇ ਕਰਵਾਏ ਗਏ | ਖੇਡ ਮੁਕਾਬਲਿਆਂ ਦੀ ਸ਼ੁਰੂਆਤ ਬਲਵੀਰ ਸਿੰਘ ਬੀ.ਪੀ.ਈ.ਓ ਮਹਿਲ ਕਲਾਂ ਵਲੋਂ ਪਿੰਡ ਦੇ ਪਤਵੰਤੇ ਸੱਜਣਾਂ, ਸਮੂਹ ਗ੍ਰਾਮ ਪੰਚਾਇਤ, ਬਲਾਕ ਦੇ ਸਮੂਹ ਸੈਂਟਰ ਹੈੱਡ ਟੀਚਰ ਸਾਹਿਬਾਨ ਅਤੇ ਅਧਿਆਪਕਾਂ ਦੀ ਹਾਜ਼ਰੀ ਵਿਚ ਕੀਤੀ ਗਈ | ਇਨ੍ਹਾਂ ਖੇਡ ਮੁਕਾਬਲਿਆਂ ਲਈ ਕਰਨੈਲ ਸਿੰਘ ਡੋਡ, ਸ੍ਰੀਮਤੀ ਕੁਲਦੀਪ ਕੌਰ ਐੱਚ.ਟੀ ਰਾਏਸਰ ਪਟਿਆਲਾ ਵਲੋਂ ਵੀ ਬੱਚਿਆਂ ਨੂੰ ਰਿਫਰੈਸ਼ਮੈਂਟ ਦਿੱਤੀ ਗਈ | ਇਸ ਤੋਂ ਇਲਾਵਾ ਬਲਵੀਰ ਸਿੰਘ ਮਾਨ ਸਰਪੰਚ ਅਤੇ ਸਮੂਹ ਗ੍ਰਾਮ ਪੰਚਾਇਤ, ਪੁਨੀਤ ਸਿੰਘ ਮਾਨ, ਬੇਅੰਤ ਸਿੰਘ ਸੰਧੂ, ਭੁਪਿੰਦਰ ਸਿੰਘ ਯੂ.ਐਸ.ਏ, ਹਰਪਾਲ ਸਿੰਘ ਕੈਨੇਡੀਅਨ, ਜਗਤਾਰ ਸਿੰਘ ਲੈਕਚਰਾਰ, ਜਸਵੰਤ ਸਿੰਘ ਮੈਨੇਜਰ, ਕੇਵਲ ਸਿੰਘ ਡੀ.ਪੀ.ਈ, ਮਾਸਟਰ ਦੌਲਤ ਸਿੰਘ, ਭੁਪੇਸ਼ ਕੁਮਾਰ ਕਾਕਾ ਆਦਿ ਦਾਨੀ ਸੱਜਣਾਂ ਵਲੋਂ ਇਸ ਟੂਰਨਾਮੈਂਟ ਲਈ ਵਿਸ਼ੇਸ਼ ਯੋਗਦਾਨ ਦਿੱਤਾ ਗਿਆ | ਮੁਕਾਬਲਿਆਂ ਵਿਚ ਬੈਡਮਿੰਟਨ ਮੁੰਡੇ ਵਿਚ ਸੈਂਟਰ ਛਾਪਾ ਨੇ ਪਹਿਲਾ, ਵਜੀਦਕੇ ਕਲਾਂ ਨੇ ਪਹਿਲਾ, ਬੈਡਮਿੰਟਨ ਕੁੜੀਆਂ ਬਖਤਗੜ੍ਹ ਨੇ ਪਹਿਲਾ ਅਤੇ ਮਹਿਲ ਕਲਾਂ ਨੇ ਦੂਜਾ, ਸ਼ਤਰੰਜ ਮੁੰਡੇ ਬਖਤਗੜ੍ਹ ਨੇ ਪਹਿਲਾ, ਵਜੀਦਕੇ ਨੇ ਦੂਜਾ, ਸ਼ਤਰੰਜ ਕੁੜੀਆਂ ਵਜੀਦਕੇ ਕਲਾਂ ਨੇ ਪਹਿਲਾ, ਮਹਿਲ ਕਲਾਂ ਨੇ ਦੂਜਾ, ਕਬੱਡੀ ਸਰਕਲ ਵਜੀਦਕੇ ਕਲਾਂ ਨੇ ਪਹਿਲਾ, ਮਹਿਲ ਕਲਾਂ ਨੇ ਦੂਜਾ, ਰੱਸਾਕਸ਼ੀ ਛਾਪਾ ਨੇ ਪਹਿਲਾ, ਗਹਿਲ ਨੇ ਦੂਜਾ, ਖੋ-ਖੋ ਮੁੰਡੇ ਮਹਿਲ ਕਲਾਂ ਨੇ ਪਹਿਲਾ, ਚੰਨਣਵਾਲ ਨੇ ਦੂਜਾ, ਖੋ-ਖੋ ਕੁੜੀਆਂ ਵਜੀਦਕੇ ਕਲਾਂ ਨੇ ਪਹਿਲਾ, ਗਹਿਲ ਨੇ ਦੂਜਾ, ਕਬੱਡੀ ਨੈਸ਼ਨਲ ਮੁੰਡੇ ਵਜੀਦਕੇ ਕਲਾਂ ਨੇ ਪਹਿਲਾ, ਬਖਤਗੜ੍ਹ ਨੇ ਦੂਜਾ, ਕਬੱਡੀ ਨੈਸ਼ਨਲ ਕੁੜੀਆਂ ਗਹਿਲ ਨੇ ਪਹਿਲਾ, ਬਖਤਗੜ੍ਹ ਨੇ ਦੂਜਾ, ਕੁਸ਼ਤੀਆਂ 25 ਕਿੱਲੋ ਮਹਿਲ ਕਲਾਂ ਨੇ ਪਹਿਲਾ, ਛਾਪਾ ਨੇ ਦੂਜਾ, ਕੁਸ਼ਤੀ 28 ਕਿੱਲੋ ਮਹਿਲ ਕਲਾਂ ਨੇ ਪਹਿਲਾ, ਵਜੀਦਕੇ ਕਲਾਂ ਨੇ ਦੂਜਾ, ਕੁਸ਼ਤੀ 30 ਕਿੱਲੋ ਬਖਤਗੜ੍ਹ ਨੇ ਪਹਿਲਾ, ਚੰਨਣਵਾਲ ਨੇ ਦੂਜਾ, ਕੁਸ਼ਤੀ 32 ਕਿੱਲੋ ਛਾਪਾ ਨੇ ਪਹਿਲਾ, ਚੰਨਣਵਾਲ ਨੇ ਦੂਜਾ, ਰੇਸ 100 ਮੀਟਰ ਮੁੰਡੇ ਗਹਿਲ ਨੇ ਪਹਿਲਾ, ਮਹਿਲ ਕਲਾਂ ਨੇ ਦੂਜਾ, ਛਾਪਾ ਨੇ ਤੀਜਾ, 200 ਮੀਟਰ ਮੁੰਡੇ ਗਹਿਲ ਨੇ ਪਹਿਲਾ, ਗਹਿਲ ਨੇ ਦੂਜਾ, ਛਾਪਾ ਨੇ ਤੀਜਾ, 400 ਮੀਟਰ ਮੁੰਡੇ ਛਾਪਾ ਨੇ ਪਹਿਲਾ, ਮਹਿਲ ਕਲਾਂ ਨੇ ਦੂਜਾ, ਮਹਿਲ ਕਲਾਂ ਨੇ ਤੀਜਾ, 600 ਮੀਟਰ ਮੁੰਡੇ ਗਹਿਲ ਨੇ ਪਹਿਲਾ, ਛਾਪਾ ਨੇ ਦੂਜਾ, ਮਹਿਲ ਕਲਾਂ ਨੇ ਤੀਜਾ, ਲੰਬੀ ਛਾਲ ਮੁੰਡੇ ਛਾਪਾ ਨੇ ਪਹਿਲਾ, ਗਹਿਲ ਨੇ ਦੂਜਾ, ਮਹਿਲ ਕਲਾਂ ਨੇ ਤੀਜਾ, ਸ਼ਾਟ ਪੁੱਟ ਮੁੰਡੇ ਚੰਨਣਵਾਲ ਨੇ ਪਹਿਲਾ, ਗਹਿਲ ਨੇ ਦੂਜਾ, ਮਹਿਲ ਕਲਾਂ ਨੇ ਤੀਜਾ, ਰਿਲੇਅ ਰੇਸ ਮੁੰਡੇ ਛਾਪਾ ਨੇ ਪਹਿਲਾ, ਗਹਿਲ ਨੇ ਦੂਜਾ, ਮਹਿਲ ਕਲਾਂ ਨੇ ਤੀਜਾ, ਰੇਸ 100 ਮੀਟਰ ਕੁੜੀਆਂ ਛਾਪਾ ਨੇ ਪਹਿਲਾ, ਗਹਿਲ ਨੇ ਦੂਜਾ, ਮਹਿਲ ਕਲਾਂ ਨੇ ਤੀਜਾ, ਰੇਸ 200 ਮੀਟਰ ਕੁੜੀਆਂ ਗਹਿਲ ਨੇ ਪਹਿਲਾ, ਵਜੀਦਕੇ ਕਲਾਂ ਨੇ ਦੂਜਾ, ਛਾਪਾ ਨੇ ਤੀਜਾ, ਰੇਸ 400 ਕੁੜੀਆਂ ਛਾਪਾ ਨੇ ਪਹਿਲਾ, ਵਜੀਦਕੇ ਕਲਾਂ ਨੇ ਦੂਜਾ, ਬਖਤਗੜ੍ਹ ਨੇ ਤੀਜਾ, 600 ਮੀਟਰ ਕੁੜੀਆਂ ਛਾਪਾ ਨੇ ਪਹਿਲਾ, ਵਜੀਦਕੇ ਕਲਾਂ ਨੇ ਦੂਜਾ, ਬਖਤਗੜ੍ਹ ਨੇ ਤੀਜਾ, ਲੰਬੀ ਛਾਲ ਕੁੜੀਆਂ ਗਹਿਲ ਨੇ ਪਹਿਲਾ, ਬਖਤਗੜ੍ਹ ਨੇ ਦੂਜਾ, ਛਾਪਾ ਨੇ ਤੀਜਾ, ਸ਼ਾਟਪੁੱਟ ਕੁੜੀਆਂ ਬਖਤਗੜ੍ਹ ਨੇ ਪਹਿਲਾ, ਮਹਿਲ ਕਲਾਂ ਨੇ ਦੂਜਾ, ਛਾਪਾ ਨੇ ਤੀਜਾ, ਰਿਲੇਅ ਰੇਸ ਕੁੜੀਆਂ ਛਾਪਾ ਨੇ ਪਹਿਲਾ, ਮਹਿਲ ਕਲਾਂ ਨੇ ਦੂਜਾ, ਚੰਨਣਵਾਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਸਾਰੇ ਮੁਕਾਬਲਿਆਂ ਵਿਚੋਂ ਵੱਧ ਪੁਜ਼ੀਸ਼ਨਾਂ ਪ੍ਰਾਪਤ ਕਰ ਕੇ ਸੈਂਟਰ ਛਾਪਾ ਨੇ ਓਵਰ ਆਲ ਟਰਾਫ਼ੀ 'ਤੇ ਕਬਜ਼ਾ ਕੀਤਾ | ਜੇਤੂ ਬੱਚਿਆਂ ਨੂੰ ਇਨਾਮਾਂ ਦੀ ਵੰਡ ਬਲਵੀਰ ਸਿੰਘ ਮਾਨ ਸਰਪੰਚ ਅਤੇ ਸਮੂਹ ਗ੍ਰਾਮ ਪੰਚਾਇਤ, ਪੁਨੀਤ ਸਿੰਘ ਮਾਨ ਜ਼ਿਲ੍ਹਾ ਯੂਥ ਪ੍ਰਧਾਨ ਆਮ ਆਦਮੀ ਪਾਰਟੀ, ਪਿ੍ਤਪਾਲ ਸਿੰਘ ਮਾਨ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ, ਜਗਦੇਵ ਸਿੰਘ ਸੰਧੂ ਪੈਟਰੋਲ ਪੰਪ ਵਾਲੇ, ਕਰਮਜੀਤ ਸਿੰਘ ਸਿੱਧੂ, ਜਗਰੂਪ ਸਿੰਘ ਪੰਚ, ਚਮਕੌਰ ਸਿੰਘ ਪੰਚ, ਰਾਜਾ ਸਿੰਘ ਡੋਡ, ਮਨਜੋਤ ਸਿੰਘ ਧਾਲੀਵਾਲ, ਜਗਤਾਰ ਸਿੰਘ ਲੈਕਚਰਾਰ, ਸਮੂਹ ਸੈਂਟਰ ਹੈੱਡ ਟੀਚਰ ਅਤੇ ਐੱਚ.ਟੀ ਸਾਹਿਬਾਨ ਵਲੋਂ ਕੀਤੀ ਗਈ ਅਤੇ ਬਲਾਕ ਟੂਰਨਾਮੈਂਟ ਕਮੇਟੀ ਵਲੋਂ ਇਸ ਮੌਕੇ ਹਾਜ਼ਰ ਪਤਵੰਤੇ ਸੱਜਣਾਂ ਅਤੇ ਸਹਿਯੋਗੀ ਸੱਜਣਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਗੁਰਪ੍ਰੀਤ ਸਿੰਘ ਭੋਤਨਾ ਅਤੇ ਗੁਰਪ੍ਰੀਤ ਸਿੰਘ ਬੀਹਲਾ ਵਲੋਂ ਸਟੇਜ ਸੈਕਟਰੀ ਦੀ ਭੂਮਿਕਾ ਬਾਖ਼ੂਬੀ ਨਾਲ ਨਿਭਾਈ ਗਈ | ਇਸ ਮੌਕੇ ਪਰਮਜੀਤ ਕੌਰ ਸੈਂਟਰ ਹੈੱਡ ਟੀਚਰ, ਗੁਰਗੀਤ ਸਿੰਘ ਸੈਂਟਰ ਹੈੱਡ ਟੀਚਰ, ਸ਼ਿੰਦਰ ਕੌਰ ਸੈਂਟਰ ਹੈੱਡ ਟੀਚਰ, ਜਸਵੀਰ ਕੌਰ ਸੈਂਟਰ ਹੈੱਡ ਟੀਚਰ, ਹਰਵਿੰਦਰ ਸਿੰਘ ਸੈਂਟਰ ਹੈੱਡ ਟੀਚਰ, ਅਰਵਿੰਦਰ ਸਿੰਘ ਸੈਂਟਰ ਹੈੱਡ ਟੀਚਰ, ਹਰਪ੍ਰੀਤ ਸਿੰਘ ਦੀਵਾਨਾ ਨੈਸ਼ਨਲ ਐਵਾਰਡੀ, ਸੁਖਵੀਰ ਸਿੰਘ ਸਟੇਟ ਐਵਾਰਡੀ, ਦਲਜਿੰਦਰ ਸਿੰਘ ਪੰਡੋਰੀ ਸਟੇਟ ਐਵਾਰਡੀ, ਜਗਰੂਪ ਸਿੰਘ ਧਨੇਰ, ਜਗਰਾਜ ਸਿੰਘ ਭੱਠਲ, ਯਾਦਵਿੰਦਰ ਸਿੰਘ ਐੱਚ.ਟੀ, ਵਰਿੰਦਰ ਪਾਲ ਸਿੰਘ, ਪਲਵਿੰਦਰ ਸਿੰਘ, ਸੁਖਪਾਲ ਸਿੰਘ ਕਲਾਲਮਾਜਰਾ, ਯਾਦਵਿੰਦਰ ਸਿੰਘ ਸੰਘੇੜਾ, ਸੁਖਵਿੰਦਰ ਸਿੰਘ ਪੰਡੋਰੀ, ਮਨਜੀਤ ਸਿੰਘ, ਮਾਲਵਿੰਦਰ ਸਿੰਘ ਹਮੀਦੀ, ਅਮਰੀਕ ਸਿੰਘ, ਗੁਰਤੇਜ ਸਿੰਘ ਖਿਆਲੀ, ਜਸਵੀਰ ਸਿੰਘ, ਸੁਖਵਿੰਦਰ ਸਿੰਘ ਐੱਚ.ਟੀ, ਜਗਜੀਤ ਸਿੰਘ, ਬੇਅੰਤ ਸਿੰਘ, ਕੁਲਦੀਪ ਸਿੰਘ, ਬੱਗਾ ਸਿੰਘ, ਗੁਰਪ੍ਰੀਤ ਸਿੰਘ, ਪਰਮਜੀਤ ਕੌਰ, ਜਸਵੀਰ ਕੌਰ, ਅਮਨਦੀਪ ਕੌਰ, ਪਰਮਜੀਤ ਸਿੰਘ, ਪਰਵਿੰਦਰ ਕੌਰ, ਕਿਰਨਦੀਪ, ਮਨਜੀਤ ਕੌਰ ਆਦਿ ਹਾਜ਼ਰ ਸਨ |