ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਵਿਸ਼ਵਕਰਮਾ ਦਿਵਸ
ਅਜੀਤ ਡੈਸਕ
23-10-2025
• ਟੱਲੇਵਾਲ, (ਸੋਨੀ ਚੀਮਾ)-ਟੱਲੇਵਾਲ ਵਿਖੇ ਬਾਬਾ ਵਿਸ਼ਵਕਰਮਾ ਭਵਨ ਧਰਮਸ਼ਾਲਾ ਵਿਖੇ ਰਾਮਗੜ੍ਹੀਆ ਭਾਈਚਾਰੇ ਨੇ ਬਾਬਾ ਵਿਸ਼ਵਕਰਮਾ ਦਿਵਸ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਜਿੱਥੇ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਪਾਏ ਗਏ | ਭਾਈ ਸਿਕੰਦਰ ਸਿੰਘ ਤੇ ਰਾਗੀ ਤੇਜਿੰਦਰ ਸਿੰਘ ਤੇ ਗੱਗਾ ਸਿੰਘ ਨੇ ਗੁਰਬਾਣੀ ਦਾ ਰਸਭਿੰਨਾ ਕੀਰਤਨ ਕੀਤਾ ਅਤੇ ਬਾਬਾ ਗੁਰਤੇਜ ਸਿੰਘ ਨੇ ਕਥਾ ਕਰ ਕੇ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਬਾਬਾ ਭੁਪਿੰਦਰ ਸਿੰਘ ਭਿੰਦਾ ਗੁਰਦੁਆਰਾ ਸਾਹਿਬ ਨਹਿਰ ਵਾਲਾ ਤੋਂ ਅਤੇ ਬਾਬਾ ਲਖਵੀਰ ਸਿੰਘ ਗੁਰਦੁਆਰਾ ਸਾਹਿਬ ਢਾਬ ਵਾਲੇ ਨੇ ਜਥੇ ਸਮੇਤ ਪਹੁੰਚ ਕੇ ਹਾਜ਼ਰੀ ਲਵਾਈ | ਇਸ ਮੌਕੇ ਨਗਰ ਦੀਆਂ ਸੰਗਤਾਂ ਵੀ ਵੱਡੀ ਗਿਣਤੀ ਵਿਚ ਪਹੰੁਚੀਆਂ | ਇਸ ਮੌਕੇ ਡਾ: ਜਗਰਾਜ ਸਿੰਘ ਰਾਜਾ ਸਰਪੰਚ ਅਤੇ ਪੰਚ ਜਗਤਾਰ ਸਿੰਘ ਬਿਜਲੀ, ਪੰਚ ਲੱਡੂ ਬਾਜ਼ੀਗਰ ਅਤੇ ਸਾਬਕਾ ਸਰਪੰਚ ਬਲਰਾਜ ਸਿੰਘ ਕਾਕਾ ਸਰਕਲ ਟੱਲੇਵਾਲ ਪ੍ਰਧਾਨ ਅਕਾਲੀ ਦਲ, ਰੇਸ਼ਮ ਸਿੰਘ, ਸੁਖਬੀਰ ਸੌਖੀ ਸੂਬਾ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਗੁਰਦੀਪ ਸਿੰਘ ਮੈਂਬਰ ਟੱਲੇਵਾਲ, ਬਲਵੰਤ ਸਿੰਘ ਕਾਲਾ ਢਿੱਲੋਂ ਆੜ੍ਹਤੀਆ, ਮਲਾਗਰ ਸਿੰਘ ਸਰਪੰਚ ਟੱਲੇਵਾਲ ਖ਼ੁਰਦ, ਸੁਖਦੇਵ ਸਿੰਘ ਸਾਬਕਾ ਸਰਪੰਚ ਟੱਲੇਵਾਲ ਖ਼ੁਰਦ, ਗੁਰਚਰਨ ਸਿੰਘ ਚਰਨਾਂ ਸਾਬਕਾ ਸਰਪੰਚ ਟੱਲੇਵਾਲ ਖ਼ੁਰਦ, ਵਿਸ਼ਵਕਰਮਾ ਕਮੇਟੀ ਦੇ ਆਗੂ ਪਰਵਿੰਦਰ ਸਿੰਘ ਗਿਆਨੀ, ਸੋਹਣ ਸਿੰਘ, ਜਸਵੀਰ ਸਿੰਘ, ਅਮਨਦੀਪ ਸਿੰਘ, ਅਕਾਲ ਰਾਮਗੜ੍ਹੀਆ ਜਥੇਬੰਦੀ ਦੇ ਪ੍ਰਧਾਨ ਰੁਪਿੰਦਰ ਸਿੰਘ ਭਿੰਦਾ ਘਟੌੜਾ, ਸੁਖਬੀਰ ਸਿੰਘ ਕਾਲਾ ਮਰਬਾ, ਕਰਨੈਲ ਸਿੰਘ, ਸੁਖਪਾਲ ਸਿੰਘ ਬਾੜੇ, ਰਵੀ ਜੰਡੂ, ਤੇਜਿੰਦਰ ਸਿੰਘ ਬਿੱਲੂ, ਮਨਜਿੰਦਰ ਸਿੰਘ ਜੰਡੂ, ਪਰਦੀਪ ਸਿੰਘ ਮਰਬਾ, ਭੁਪਿੰਦਰ ਸਿੰਘ, ਮਿੱਠੂ ਘਟੌੜਾ, ਜਗਤਾਰ ਸਿੰਘ ਮਰਬਾ, ਬੇਅੰਤ ਸਿੰਘ ਗਿੱਲ ਹਾਜ਼ਰ ਸਨ |