12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਮਾਨ ਪਰਿਵਾਰ ਨੂੰ ਸਦਮਾ, ਗੁਰਮੀਤ ਸਿੰਘ ਮਾਨ ਦਾ ਦਿਹਾਂਤ <br/>

ਅਜੀਤ ਡੈਸਕ 23-10-2025
ਸ਼ਹਿਣਾ, 22 ਅਕਤੂਬਰ (ਸੁਰੇਸ਼ ਗੋਗੀ)-ਇਲਾਕੇ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਪਿੰਡ ਮੌੜਾਂ ਨਾਲ ਸਬੰਧਿਤ ਮਾਨ ਪਰਿਵਾਰ ਨੂੰ ਉਸ ਸਮੇਂ ਗਹਿਰਾ ਸਦਮਾ ਪਹੁੰਚਿਆ ਜਦ ਜਥੇਦਾਰ ਚਤਿੰਨ ਸਿੰਘ ਦੇ ਸਪੱੁਤਰ ਅਤੇ ਮਿਲਕ ਪਲਾਂਟ ਸੰਗਰੂਰ ਦੇ ਚੇਅਰਮੈਨ ਜਥੇਦਾਰ ਲਾਭ ਸਿੰਘ ਮੌੜ ਦੇ ਭਤੀਜੇ, ਮੌਜੂਦਾ ਵੇਰਕਾ ਮਿਲਕ ਪਲਾਂਟ ਸੰਗਰੂਰ ਦੇ ਡਾਇਰੈਕਟਰ ਗੁਰਪ੍ਰੀਤ ਸਿੰਘ ਮਾਨ ਅਤੇ ਗੁਰਵੀਰ ਸਿੰਘ ਮਾਨ ਦੇ ਵੱਡੇ ਭਰਾ ਗੁਰਮੀਤ ਸਿੰਘ ਮਾਨ ਦਿਲ ਦੇ ਦੌਰੇ ਨਾਲ ਅਚਾਨਕ ਸਦੀਵੀ ਵਿਛੋੜਾ ਦੇ ਗਏ | ਉਨ੍ਹਾਂ ਦੀ ਦੁਖਦਾਈ ਮੌਤ 'ਤੇ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼ੋ੍ਰਮਣੀ ਅਕਾਲੀ ਦਲ, ਸਿਕੰਦਰ ਸਿੰਘ ਮਲੂਕਾ ਸਾਬਕਾ ਮੰਤਰੀ, ਸੰਤ ਟੇਕ ਸਿੰਘ ਧਨੌਲਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ, ਚੇਅਰਮੈਨ ਅਮਰਜੀਤ ਸਿੰਘ, ਧੰਨ ਸਿੰਘ ਖਾਨਾ, ਸੰਤ ਬਲਵੀਰ ਸਿੰਘ ਘੁੰਨਸ ਸਾਬਕਾ ਸੰਸਦੀ ਸਕੱਤਰ, ਦਰਬਾਰਾ ਸਿੰਘ ਗੁਰੂ ਸਾਬਕਾ ਪਿ੍ੰਸੀਪਲ ਸਕੱਤਰ, ਐਡਵੋਕੇਟ ਸਤਨਾਮ ਸਿੰਘ ਰਾਹੀ, ਜ਼ੈਲਦਾਰ ਬੀਰਇੰਦਰ ਸਿੰਘ, ਜਥੇਦਾਰ ਬਲਦੇਵ ਸਿੰਘ ਚੂੰਘਾ, ਬਲਵਿੰਦਰ ਸਿੰਘ ਪਪਨਾ, ਪਰਮਜੀਤ ਸਿੰਘ ਸਿੱਧੂ, ਰਾਏ ਸਿੰਘ ਮੌੜ, ਰਾਮ ਸਿੰਘ ਮਾਨ, ਰਣਦੀਪ ਸਿੰਘ ਢਿੱਲਵਾਂ, ਗੁਰਵਿੰਦਰ ਸਿੰਘ ਨਾਮਧਾਰੀ, ਅੰਮਿ੍ਤਪਾਲ ਸਿੰਘ ਖ਼ਾਲਸਾ, ਜਸਵੀਰ ਸਿੰਘ ਧੰਮੀ, ਪਰਮਜੀਤ ਸਿੰਘ ਪੰਮਾ ਤਾਜੋਕੇ, ਉਗਰਸੈਨ ਮੌੜ, ਮਨਜੀਤਪਾਲ ਬਿਊਟੀ, ਪਰਮਜੀਤ ਸਿੰਘ ਗਰੀਬੂ ਆਦਿ ਨੇ ਗਹਿਰੇ ਦੱੁਖ ਦਾ ਇਜ਼ਹਾਰ ਕੀਤਾ |

ਪਿਛਲੀ ਖ਼ਬਰ ਬੇਸਹਾਰਾ ਪਸ਼ੂ ਨਾਲ ਮੋਟਰਸਾਈਕਲ ਟਕਰਾਉਣ ਕਾਰਨ ਜ਼ਖ਼ਮੀ ਹੋਏ ਵਿਅਕਤੀ ਦੀ ਹੋਈ ਮੌਤ ਅਗਲੀ ਖ਼ਬਰ ਮਠਾੜੂ ਮਕੈਨੀਕਲ ਵਰਕਸ ਵਲੋਂ ਕਾਮਿਆਂ ਨਾਲ ਖੁਸ਼ੀ ਦੇ ਪਲ ਸਾਂਝੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।