12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਗੁਰਦੁਆਰਾ ਸਾਹਿਬ ਮਹਿਲ ਕਲਾਂ ਵਿਖੇ ਬਾਬਾ ਵਿਸ਼ਵਕਰਮਾ ਅਤੇ ਕਿਰਤੀ ਭਾਈ ਲਾਲੋ ਦੀ ਯਾਦ 'ਚ ਸਮਾਗਮ ਕਰਵਾਇਆ <br/>

ਅਜੀਤ ਡੈਸਕ 23-10-2025
ਮਹਿਲ ਕਲਾਂ, 22 ਅਕਤੂਬਰ (ਅਵਤਾਰ ਸਿੰਘ ਅਣਖੀ)-ਇਤਿਹਾਸਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਮਹਿਲ ਕਲਾਂ ਵਿਖੇ ਸਮੂਹ ਰਾਮਗੜ੍ਹੀਆ ਭਾਈਚਾਰੇ ਵਲੋਂ, ਗੁਰਦੁਆਰਾ ਕਮੇਟੀ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼ਿਲਪ ਕਲਾ ਦੇ ਬਾਨੀ ਬਾਬਾ ਵਿਸ਼ਵਕਰਮਾ ਅਤੇ ਕਿਰਤੀ ਭਾਈ ਲਾਲੋ ਦੀ ਮਿੱਠੀ ਯਾਦ 'ਚ ਵਿਸ਼ਾਲ ਧਾਰਮਿਕ ਸਮਾਗਮ ਸ਼ਰਧਾ ਸਤਿਕਾਰ ਨਾਲ ਕਰਵਾਇਆ ਗਿਆ | ਇਸ ਮੌਕੇ ਪ੍ਰਸਿੱਧ ਰਾਗੀ ਭਾਈ ਜਗਸੀਰ ਸਿੰਘ ਖ਼ਾਲਸਾ ਦੇ ਜਥੇ ਨੇ ਬਾਬਾ ਵਿਸ਼ਵਕਰਮਾ ਅਤੇ ਭਾਈ ਲਾਲੋ ਦੇ ਜੀਵਨ ਸਬੰਧੀ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ | ਗੁਰਦੁਆਰਾ ਕਮੇਟੀ ਦੇ ਪ੍ਰਧਾਨ ਬਾਬਾ ਸ਼ੇਰ ਸਿੰਘ ਖ਼ਾਲਸਾ ਨੇ ਕਿਰਤੀ ਭਾਈ ਲਾਲੋ ਅਤੇ ਬਾਬਾ ਵਿਸ਼ਵਕਰਮਾ ਯਾਦਗਾਰੀ ਸਮਾਗਮ ਦੀਆਂ ਸਮੂਹ ਸੰਗਤਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਆਪਣੇ ਗੁਰੂਸਹਿਬਾਨ, ਮਹਾਨ ਰਹਿਬਰਾਂ ਦੇ ਪ੍ਰਕਾਸ਼ ਪੁਰਬ ਪਿੰਡ-ਪਿੰਡ ਜੋਸ਼ ਖਰੋਸ਼ ਨਾਲ ਮਨਾਉਣੇ ਚਾਹੀਦੇ ਸਨ, ਤਾਂ ਜੋ ਨਵੀਂ ਪਨੀਰੀ ਇਸ ਤੋਂ ਸੇਧ ਲੈ ਸਕੇ | ਇਸ ਮੌਕੇ ਕਾਂਗਰਸ ਦੇ ਸੀਨੀ: ਆਗੂ ਗੁਰਮੇਲ ਸਿੰਘ ਮੌੜ, ਸਰਪੰਚ ਸਰਬਜੀਤ ਸਿੰਘ ਸ਼ੰਭੂ, ਸਰਪੰਚ ਕਿਰਨਾ ਰਾਣੀ ਬਾਂਸਲ, ਗੁਰਪ੍ਰੀਤ ਸਿੰਘ ਅਣਖੀ, ਮਾ: ਹਰਮੇਲ ਸਿੰਘ ਮਠਾੜੂ, ਚਮਕੌਰ ਸਿੰਘ ਮਠਾੜੂ, ਮੁਕੰਦ ਸਿੰਘ ਰਾਮਗੜ੍ਹੀਆ, ਜਰਨੈਲ ਸਿੰਘ ਭੋਲਾ, ਰਾਜਿੰਦਰਪਾਲ ਬਿੱਟੂ, ਭਾਈ ਕੁਲਦੀਪ ਸਿੰਘ ਰਾਗੀ, ਰਣਜੀਤ ਸਿੰਘ ਬਿੱਟੂ, ਆਤਮਾ ਸਿੰਘ ਨੰਬਰਦਾਰ, ਡਾ: ਜਤਿੰਦਰਪਾਲ ਸਿੰਘ ਸਿੱਧੂ, ਅਜਮੇਰ ਸਿੰਘ, ਗੁਰਮੇਲ ਸਿੰਘ, ਰਾਜ ਸਿੰਘ ਭਾਂਬੜ, ਜ਼ੈਲਦਾਰ ਸਿੰਘ ਹਲਵਾਈ, ਸੁਖਦੇਵ ਸਿੰਘ ਰਾਗੀ, ਕਰਨੈਲ ਸਿੰਘ ਢੈਪਈ, ਨੰਬਰਦਾਰ ਨਛੱਤਰ ਸਿੰਘ ਸਿੱਧੂ, ਹਰੀ ਸਿੰਘ ਮੈਂਬਰ, ਹਾਕਮ ਸਿੰਘ ਮਠਾੜੂ, ਅਵਤਾਰ ਸਿੰਘ ਗਰੇਵਾਲ, ਮੋਹਣ ਸਿੰਘ, ਤੇਜਪਾਲ ਸਿੰਘ, ਸੁਰਿੰਦਰ ਸਿੰਘ ਜੌਹਲਾਂ ਵਾਲੇ, ਜਗਦੀਪ ਸਿੰਘ ਮਠਾੜੂ, ਮੇਜਰ ਸਿੰਘ ਕਲੇਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਰਾਜ ਸਭਾ ਮੈਂਬਰ ਪਦਮਸ਼੍ਰੀ ਰਾਜੇਂਦਰ ਗੁਪਤਾ ਨੇ ਆਪਣੇ ਜੱਦੀ ਪਿੰਡ ਨਸੀਬਪੁਰਾ ਦਾ ਦੌਰਾ ਕੀਤਾ-ਮੰਦਰ ਵਿਚ ਮੱਥਾ ਟੇਕਿਆ... ਅਗਲੀ ਖ਼ਬਰ ਮਾਤਾ ਗੁਜਰੀ ਪਬਲਿਕ ਸਕੂਲ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।